ਚੀਨ ''ਚ ਜ਼ਮੀਨ ਖਿਸਕਣ ਕਾਰਨ 19 ਲੋਕਾਂ ਦੀ ਮੌਤ
Monday, Jun 05, 2023 - 03:46 PM (IST)

ਬੀਜਿੰਗ (ਭਾਸ਼ਾ) : ਦੱਖਣ-ਪੱਛਮੀ ਚੀਨ ਵਿੱਚ ਇੱਕ ਮਾਈਨਿੰਗ ਕੰਪਨੀ ਦੇ ਕਰਮਚਾਰੀਆਂ ਦੇ ਇੱਕ ਹੋਸਟਲ ਵਿੱਚ ਐਤਵਾਰ ਤੜਕੇ ਜ਼ਮੀਨ ਖਿਸਕਣ ਕਾਰਨ 19 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਿਚੁਆਨ ਸੂਬੇ ਵਿਚ ਲੇਸ਼ਾਨ ਕਾਉਂਟੀ ਦੇ ਇੱਕ ਪਹਾੜੀ ਪੇਂਡੂ ਜ਼ਿਲ੍ਹੇ ਵਿਚ ਇਹ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ, ਜਿੱਥੇ ਕਈ ਹਫ਼ਤਿਆਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ।
ਇਹ ਵੀ ਪੜ੍ਹੋ: ਅਮਰੀਕਾ ਤੋਂ ਦੁਖ਼ਦਾਇਕ ਖ਼ਬਰ, ਡੁੱਬ ਰਹੇ ਪੁੱਤ ਨੂੰ ਬਚਾਉਣ ਗਏ ਭਾਰਤੀ ਪਿਤਾ ਨਾਲ ਵਾਪਰ ਗਿਆ ਭਾਣਾ
ਅਧਿਕਾਰੀਆਂ ਨੇ ਦੱਸਿਆ ਕਿ 180 ਤੋਂ ਵੱਧ ਲੋਕਾਂ ਨੂੰ ਖੋਜ ਅਤੇ ਬਚਾਅ ਕਾਰਜਾਂ ਵਿੱਚ ਲਗਾਇਆ ਗਿਆ ਹੈ। ਇਹ ਮੁਹਿੰਮ ਐਤਵਾਰ ਦੁਪਹਿਰ ਤੱਕ ਚੱਲੀ। ਰਾਜ ਪ੍ਰਸਾਰਕ ਸੀ.ਸੀ.ਟੀ.ਵੀ. ਦੇ ਅਨੁਸਾਰ, ਮਰਨ ਵਾਲਿਆਂ ਵਿੱਚ ਜ਼ਿਆਦਾਤਰ ਲੋਕ ਜਿਨਯੁਆਨ ਮਾਈਨਿੰਗ ਕੰਪਨੀ ਦੇ ਕਰਮਚਾਰੀ ਸਨ।
ਇਹ ਵੀ ਪੜ੍ਹੋ: ਨਿਊਯਾਰਕ 'ਚ ਵਧਿਆ ਮੁੱਛਾਂ ਰੱਖਣ ਦਾ ਟਰੈਂਡ, ਲੋਕਾਂ ਨੇ ਕਿਹਾ- ਮੁੱਛਾਂ ਸ਼ਖ਼ਸੀਅਤ ਦੀ ਝਲਕ