ਪਾਕਿਸਤਾਨ ''ਚ ਬਾਰੂਦੀ ਸੁਰੰਗ ''ਚ ਧਮਾਕੇ, 3 ਫੌਜੀਆਂ ਦੀ ਮੌਤ

10/15/2017 12:38:48 PM

ਪੇਸ਼ਾਵਰ (ਭਾਸ਼ਾ)— ਉੱਤਰੀ-ਪੱਛਮੀ ਪਾਕਿਸਤਾਨ ਦੀ ਇਕ ਜਾਂਚ-ਚੌਕੀ ਵਿਚ ਬਾਰੂਦੀ ਸੁਰੰਗ 'ਚ ਕਈ ਧਮਾਕੇ ਹੋਏ, ਜਿਸ ਕਾਰਨ ਨੀਮ ਫੌਜੀ ਫੋਰਸ ਦੇ 3 ਫੌਜੀਆਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਧਮਾਕਿਆਂ ਦੇ ਤੁਰੰਤ ਬਾਅਦ ਸੁਰੱਖਿਆ ਫੋਰਸ ਘਟਨਾ ਵਾਲੀ ਥਾਂ 'ਤੇ ਪਹੁੰਚੇ, ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ ਅਤੇ ਤਲਾਸ਼ੀ ਮੁਹਿੰਮ ਚਲਾਇਆ। ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ-ਅਫਗਾਨਿਸਤਾਨ ਸਰਹੱਦ ਕੋਲ ਕੁਰਰਮ ਏਜੰਸੀ ਦੀ ਖਰਲਾਚੀ ਜਾਂਚ-ਚੌਕੀ 'ਤੇ ਇਕ ਤੋਂ ਬਾਅਦ ਇਕ ਹੋਏ 3 ਧਮਾਕਿਆਂ 'ਚ ਫਰੰਟੀਅਰ ਕਾਪਰਸ ਦੇ 3 ਫੌਜੀ ਮਾਰੇ ਗਏ ਅਤੇ 3 ਹੋਰ ਜ਼ਖਮੀ ਹੋ ਗਏ।


Related News