ਲਾਹੌਰ ਬਣਿਆ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ, ਕਈ ਲੋਕ ਜਾਨ ਬਚਾਉਣ ਲਈ ਭੱਜੇ ਦੂਜੇ ਸ਼ਹਿਰਾਂ ਵੱਲ
Sunday, Nov 19, 2023 - 11:08 AM (IST)
ਲਾਹੌਰ (ਏ. ਐੱਨ. ਆਈ.)- ਪਾਕਿਸਤਾਨ ਦਾ ਲਾਹੌਰ ਖਰਾਬ ਹਵਾ ਦੀ ਗੁਣਵੱਤਾ ਦੇ ਪੱਧਰ ਕਾਰਨ ਗਲੋਬਲ ਪ੍ਰਦੂਸ਼ਣ ਰੈਂਕਿੰਗ ਵਿੱਚ ਸਿਖਰ ’ਤੇ ਪਹੁੰਚ ਗਿਆ ਹੈ। ਪਾਕਿਸਤਾਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਧੂੰਏਂ ਦੇ ਸੰਕਟ ਨਾਲ ਜੂਝ ਰਿਹਾ ਹੈ, ਜਿਸ ਨੇ ਲੱਖਾਂ ਲੋਕਾਂ ਦੀ ਸਿਹਤ ਅਤੇ ਰੋਜ਼ੀ-ਰੋਟੀ ਨੂੰ ਪ੍ਰਭਾਵਿਤ ਕੀਤਾ ਹੈ। ਸਵਿਸ ਏਅਰ ਕੁਆਲਿਟੀ ਟੈਕਨਾਲੋਜੀ ਕੰਪਨੀ ਮੁਤਾਬਕ ਲਾਹੌਰ ਦੀ ਹਵਾ ਦੀ ਗੁਣਵੱਤਾ ਦੁਨੀਆ ’ਚ ਸਭ ਤੋਂ ਖਰਾਬ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ: 5 ਸਾਲ ਦੇ ਬੱਚੇ ਨੇ ਆਪਣੇ ਜੌੜੇ ਭਰਾ ਨੂੰ ਮਾਰਿਆ ਚਾਕੂ
ਏਅਰ ਕੁਆਲਿਟੀ ਇੰਡੈਕਸ (AQI) ਖਤਰਨਾਕ 470 ’ਤੇ ਪਹੁੰਚ ਗਿਆ ਹੈ। ਕਰਾਚੀ ਵਿੱਚ ਇਹ 204 ਹੈ। ਧੁੰਦ ਕਾਰਨ ਸ਼ਹਿਰ ’ਚ ਵਿਜ਼ੀਬਿਲਟੀ ਘਟ ਗਈ ਹੈ ਅਤੇ ਜਹਾਜ਼ਾਂ ਨੂੰ ਉਡਾਣ ਭਰਨ ’ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਾਹੌਰ ਦੇ ਵਸਨੀਕ ਸਾਹ ਦੀ ਸਮੱਸਿਆ, ਅੱਖਾਂ ’ਚ ਜਲਨ ਅਤੇ ਚਮੜੀ ਦੇ ਰੋਗਾਂ ਦੀ ਸ਼ਿਕਾਇਤ ਕਰ ਰਹੇ ਹਨ। ਕੁਝ ਲੋਕ ਜ਼ਹਿਰੀਲੇ ਧੂੰਏਂ ਤੋਂ ਬਚਣ ਲਈ ਸ਼ਹਿਰ ਛੱਡ ਕੇ ਵੀ ਚਲੇ ਗਏ ਹਨ। ਪੰਜਾਬ ਦੀ ਕਾਰਜਕਾਰੀ ਸਰਕਾਰ ਨੇ ਬੁੱਧਵਾਰ ਨੂੰ ਧੂੰਏਂ ਨੂੰ ਘੱਟ ਕਰਨ ਦੇ ਉਪਾਵਾਂ ਦੇ ਤਹਿਤ ਸ਼ਨੀਵਾਰ ਨੂੰ ਸੂਬੇ ਦੇ ਸਾਰੇ ਵਿੱਦਿਅਕ ਅਦਾਰੇ ਅਤੇ ਸਰਕਾਰੀ ਅਤੇ ਨਿੱਜੀ ਦਫਤਰਾਂ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।