ਆਸਟ੍ਰੇਲੀਆ 'ਚ ਹੁਨਰਮੰਦ ਕਾਮਿਆਂ ਦੀ ਘਾਟ ਬਣੀ ਚਿੰਤਾ ਦਾ ਵਿਸ਼ਾ, ਸਰਕਾਰ ਨੇ ਬਣਾਈ ਇਹ ਯੋਜਨਾ

Tuesday, Aug 23, 2022 - 10:46 AM (IST)

ਆਸਟ੍ਰੇਲੀਆ 'ਚ ਹੁਨਰਮੰਦ ਕਾਮਿਆਂ ਦੀ ਘਾਟ ਬਣੀ ਚਿੰਤਾ ਦਾ ਵਿਸ਼ਾ, ਸਰਕਾਰ ਨੇ ਬਣਾਈ ਇਹ ਯੋਜਨਾ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਦੀ ਐਂਥਨੀ ਅਲਬਾਨੀਜ਼ ਦੀ ਸਰਕਾਰ ਨੇ ਦੇਸ਼ ਵਿੱਚ ਭਵਿੱਖ ਲਈ ਹੁਨਰ ਰੁਜ਼ਗਾਰ ਤਰਜੀਹ ਸੂਚੀ ਦੇ ਆਧਾਰ 'ਤੇ ਅਤੇ ਅਗਲੇ ਪੰਜ ਸਾਲਾਂ ਵਿੱਚ ਨੌਕਰੀ ਦੀਆਂ ਅਸਾਮੀਆਂ ਵਿੱਚ ਅਨੁਮਾਨਿਤ ਵਾਧੇ ਦੇ ਅੰਕੜੇ ਦੇ ਆਧਾਰ 'ਤੇ 10 ਸਭ ਤੋਂ ਵੱਧ ਮੰਗ ਵਾਲੀਆਂ ਨੌਕਰੀਆਂ ਦੀ ਪਛਾਣ ਕੀਤੀ ਹੈ। ਯੂਨੀਅਨਾਂ ਅਤੇ ਉਦਯੋਗ ਰੁਜ਼ਗਾਰਦਾਤਾ ਦੀ ਮੰਗ ਦੇ ਆਧਾਰ 'ਤੇ ਚੋਟੀ ਦੀਆਂ 10 ਨੌਕਰੀਆਂ ਦੀ ਸੂਚੀ ਵਿੱਚ ਉਸਾਰੀ ਪ੍ਰਬੰਧਕ, ਸਿਵਲ ਇੰਜੀਨੀਅਰਿੰਗ, ਸ਼ੁਰੂਆਤੀ ਬਚਪਨ (ਪ੍ਰੀ-ਪ੍ਰਾਇਮਰੀ ਸਕੂਲ) ਅਧਿਆਪਕ, ਰਜਿਸਟਰਡ ਨਰਸਾਂ, ਆਈਸੀਟੀ ਕਾਰੋਬਾਰ ਅਤੇ ਸਿਸਟਮ ਵਿਸ਼ਲੇਸ਼ਕ, ਸਾਫਟਵੇਅਰ ਅਤੇ ਐਪਲੀਕੇਸ਼ਨ ਪ੍ਰੋਗਰਾਮਰ, ਇਲੈਕਟ੍ਰੀਸ਼ੀਅਨ, ਸ਼ੈੱਫ, ਚਾਈਲਡ ਕੇਅਰਰ ਅਤੇ ਬਿਰਧ ਅਤੇ ਅਪਾਹਜ ਦੇਖਭਾਲ ਕਰਨ ਵਾਲੇ ਸ਼ਾਮਲ ਹਨ।

ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ "ਆਰਥਿਕਤਾ ਨੂੰ ਹੁਲਾਰਾ ਦੇਣ ਅਤੇ ਉਜਰਤਾਂ ਨੂੰ ਅੱਗੇ ਵਧਾਉਣ" ਦਾ ਵਾਅਦਾ ਕਰਦੇ ਹੋਏ ਕਿਹਾ ਕਿ ਆਸਟ੍ਰੇਲੀਅਨਾਂ ਲਈ ਬਿਹਤਰ ਨੌਕਰੀਆਂ ਅਤੇ ਬਿਹਤਰ ਭਵਿੱਖ," ਲਈ "ਸਰਕਾਰ ਕਿੱਤਾਮੁਖੀ ਅਤੇ ਸਿਖਲਾਈ ਖੇਤਰ ਨੂੰ ਵਧਾਉਣ, ਹੁਨਰਮੰਦ ਕਾਮਿਆ ਦੀ ਕਮੀ ਨੂੰ ਦੂਰ ਕਰਨ ਵਿੱਚ ਮਦਦ ਕਰਨ ਲਈ 465,000 ਫੀਸ-ਮੁਕਤ ਟੇਫ ਸਥਾਨ ਪ੍ਰਦਾਨ ਕਰਨ ਅਤੇ ਟੇਫ ਕਿੱਤਾਮੁਖੀ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ 'ਤੇ ਕੇਂਦ੍ਰਿਤ ਹੋਵੇਗੀ। ਅੰਕੜਿਆਂ ਅਨੁਸਾਰ ਅਗਲੇ ਪੰਜ ਸਾਲਾਂ ਵਿੱਚ ਦਸਾਂ ਵਿੱਚੋਂ ਨੌਂ ਨੌਕਰੀਆਂ ਲਈ ਹਾਈ ਸਕੂਲ ਤੋਂ ਬਾਅਦ ਦੀ ਯੋਗਤਾ ਜਿਵੇਂ ਕਿ ਟੇਫ ਜਾਂ ਯੂਨੀਵਰਸਿਟੀ ਦੀ ਡਿਗਰੀ ਦੀ ਲੋੜ ਹੋਵੇਗੀ। 

ਪੜ੍ਹੋ ਇਹ ਅਹਿਮ ਖ਼ਬਰ- ਖੁਸ਼ਖ਼ਬਰੀ : ਦੋ ਸਾਲ ਬਾਅਦ ਚੀਨ ਭਾਰਤੀ ਵਿਦਿਆਰਥੀਆਂ ਨੂੰ ਜਾਰੀ ਕਰੇਗਾ 'ਵੀਜ਼ੇ'

ਅਲਬਾਨੀਜ਼ ਸਰਕਾਰ ਨੇ ਕਾਮਿਆਂ ਦੀ ਗੰਭੀਰ ਘਾਟ ਦਾ ਸਾਹਮਣਾ ਕਰ ਰਹੇ ਉਦਯੋਗਾਂ ਲਈ ਵਾਧੂ 45,000 ਟੇਫ ਸਥਾਨਾਂ ਅਤੇ 50 ਮਿਲੀਅਨ ਟੇਫ ਤਕਨਾਲੋਜੀ ਫੰਡ ਦਾ ਵਾਅਦਾ ਕੀਤਾ ਹੈ। ਹੁਨਰ ਅਤੇ ਸਿਖਲਾਈ ਮੰਤਰੀ, ਬ੍ਰੈਂਡਨ ਓ' ਕੌਨਰ ਨੇ ਕਿਹਾ ਕਿ ਕਾਰੋਬਾਰਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀਆਂ ਵਿੱਚੋਂ ਇੱਕ ਇਹ ਹੈ ਕਿ ਉਹ ਉਪਲਬਧ ਨੌਕਰੀਆਂ ਲਈ ਹੁਨਰਮੰਦ ਕਾਮਿਆ ਨੂੰ ਲੱਭਣ ਲਈ ਸੰਘਰਸ਼ ਕਰ ਰਹੇ ਹਨ। ਬਿਰਧ ਦੇਖਭਾਲ, ਰੇਸਤਰਾਂ ਕਾਮੇ, ਖੇਤੀਬਾੜੀ, ਸਿਹਤ ਸੰਭਾਲ ਖੇਤਰ ਵੀ ਇਨਾਂ ਵਿੱਚੋਂ ਇੱਕ ਹੈ ਜੋ ਕੋਰੋਨਾ ਵਾਇਰਸ ਕਾਰਨ ਸਰਹੱਦਾਂ ਬੰਦ ਹੋਣ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਕਾਮਿਆਂ ਦੀ ਘਾਟ ਚਿੰਤਾ ਦਾ ਵਿਸ਼ਾ ਬਣ ਗਈ ਹੈ ਅਤੇ ਇਹ ਬਾਕੀ ਦੇ ਕਰਮਚਾਰੀਆਂ 'ਤੇ ਦਬਾਅ ਪਾਉਂਦਾ ਹੈ, ਜਿਸ ਹੱਦ ਤੱਕ ਉਹ ਉਦਯੋਗ ਛੱਡਣਾ ਸ਼ੁਰੂ ਕਰ ਦਿੰਦੇ ਹਨ। ਸਰਕਾਰ ਪੱਕੇ ਹੁਨਰਮੰਦ ਕਾਮਿਆਂ ਦੀ ਕਮੀ ਨੂੰ ਦੂਰ ਕਰਨ ਲਈ ਸਲਾਨਾ ਮਾਈਗ੍ਰੇਸ਼ਨ 160,000 ਤੋ 200,000 ਸਥਾਨਾਂ ਤੱਕ ਦੇ ਅੰਕੜੇ ਨੂੰ ਵਧਾਉਣ ਲਈ ਵਿਚਾਰ ਅਧੀਨ ਕੰਮ ਕਰ ਰਹੀ ਹੈ। ਰੁਜ਼ਗਾਰ ਮੰਤਰੀ ਬ੍ਰੈਂਡਨ ਓ' ਕੌਨਰ ਨੇ ਕਾਮਿਆਂ ਦੀ ਘਾਟ ਨੂੰ ਹੱਲ ਕਰਨ ਲਈ ਇਸ ਵਚਨਬੱਧਤਾ ਬਾਰੇ ਗੱਲ ਕੀਤੀ। ਸਰਕਾਰ ਵੱਲੋ ਅਗਲੇ ਮਹੀਨੇ ਨੌਕਰੀਆਂ ਅਤੇ ਹੁਨਰ ਸੰਮੇਲਨ 1 ਅਤੇ 2 ਸਤੰਬਰ ਨੂੰ ਕੈਨਬਰਾ ਦੇ ਸੰਸਦ ਭਵਨ ਵਿਖੇ ਆਯੋਜਿਤ ਕੀਤਾ ਜਾਵੇਗਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News