ਲੇਬਰ ਪਾਰਟੀ ਦੇ ਨੇਤਾ ਨੇ ਅੱਤਵਾਦੀ ਸੰਗਠਨ JKLF ਤੋਂ ਸਮਰਥਨ ਮਿਲਣ ''ਤੇ ਜਤਾਈ ਚਿੰਤਾ

12/01/2019 11:56:37 PM

ਲੰਡਨ - ਬ੍ਰਿਟੇਨ ਦੀ ਲੇਬਰ ਪਾਰਟੀ ਦੇ ਨੇਤਾ ਅਤੇ ਲੰਡਨ ਬੋਰੋਘ ਆਫ ਲੈਂਬੇਥ ਦੇ ਸਾਬਕਾ ਮੇਅਰ ਡਾ. ਨੀਰਜ ਪਾਟਿਲ ਨੇ ਦੇਸ਼ 'ਚ 12 ਦਸੰਬਰ ਨੂੰ ਹੋਣ ਜਾ ਰਹੀਆਂ ਆਮ ਚੋਣਾਂ 'ਚ ਆਪਣੀ ਪਾਰਟੀ ਨੂੰ ਅੱਤਵਾਦੀ ਸੰਗਠਨ ਜੇ. ਕੇ. ਐੱਲ. ਐੱਫ. ਤੋਂ ਮਿਲੇ ਸਮਰਥਨ 'ਤੇ ਡੂੰਘੀ ਚਿੰਤਾ ਜਤਾਈ ਹੈ ਅਤੇ ਪਾਰਟੀ ਤੋਂ ਤੁਰੰਤ ਕੋਈ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਹੈ। ਲੇਬਰ ਪਾਰਟੀ ਦੀ ਜਨਰਲ ਸਕੱਤਰ ਜੇਨੀ ਫਾਮਰਬੀ ਨੂੰ ਲਿਖੀ ਚਿੱਠੀ 'ਚ ਭਾਰਤੀ ਮੂਲ ਦੇ ਡਾਕਟਰ ਨੇ ਆਖਿਆ ਕਿ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ (ਜੇ. ਕੇ ਐੱਲ. ਐੱਫ.) ਨੇ ਬਰਮਿੰਘਮ 'ਚ ਫਰਵਰੀ 1984 'ਚ ਭਾਰਤੀ ਡਿਪਲੋਮੈਟ ਰਵਿੰਦਰ ਮਹਾਤ੍ਰੇ ਨੂੰ ਅਗਵਾਹ ਕਰ ਲਿਆ ਸੀ ਅਤੇ ਭਾਰਤੀ ਜੇਲ 'ਚ ਬੰਦ ਆਪਣੇ ਸੰਸਥਾਪਕ ਮੈਂਬਰ ਮਕਬੂਲ ਭੱਟ ਦੀ ਰਿਹਾਈ ਕਰਾਉਣ 'ਚ ਅਸਫਲ ਰਹਿਣ 'ਤੇ ਡਿਪਲੋਮੈਟ ਦੀ ਹੱਤਿਆ ਕਰ ਦਿੱਤੀ ਸੀ।

ਉਨ੍ਹਾਂ ਆਖਿਆ ਕਿ ਇਸ ਸੰਗਠਨ ਦਾ ਭਾਰਤ 'ਚ ਅੱਤਵਾਦੀ ਅਪਰਾਧਾਂ ਦਾ ਲੰਬਾ ਇਤਿਹਾਸ ਰਿਹਾ ਹੈ ਅਤੇ ਇਸ ਨੂੰ ਉਥੇ ਅੱਤਵਾਦੀ ਸੰਗਠਨ ਐਲਾਨ ਕੀਤਾ ਗਿਆ ਹੈ। ਡਾ. ਪਾਟਿਲ ਨੇ ਜ਼ਿਕਰ ਕੀਤਾ ਕਿ ਲੁਟੋਨ ਲੇਬਰ ਪਾਰਟੀ ਦੀ ਅਧਿਕਾਰਕ ਵੈੱਸਬਾਈਟ 'ਤੇ ਜੇ. ਕੇ. ਐੱਲ. ਐੱਫ. ਤੋਂ ਮਿਲੇ ਸਮਰਥਨ ਪੱਤਰ ਨੂੰ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਜੇ. ਕੇ. ਐੱਲ. ਐੱਫ. ਦੀ ਬ੍ਰਿਟਿਸ਼ ਸ਼ਾਖਾ ਦੇ ਪ੍ਰਧਾਨ ਸਇਦ ਤਹਿਸੀਨ ਗਿਲਾਨੀ ਵੱਲੋਂ ਹਸਤਾਖਰ ਕੀਤੇ ਗਏ ਪੱਤਰ 'ਚ ਆਖਿਆ ਗਿਆ ਹੈ ਕਿ ਸੰਗਠਨ 12 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ 'ਚ ਲੇਬਰ ਪਾਰਟੀ ਦਾ ਪੂਰੀ ਤਰ੍ਹਾਂ ਸਮਰਥਨ ਕਰਦਾ ਹੈ। ਪਾਟਿਲ ਨੇ ਆਖਿਆ ਕਿ ਇਹ ਜ਼ਿਕਰ ਕਰਦੇ ਹੋਏ ਮੈਂ ਨਿਰਾਸ਼ ਹਾਂ ਕਿ ਲੁਟੋਨ ਲੇਬਰ ਪਾਰਟੀ ਆਪਣੀ ਅਧਿਕਾਰਕ ਵੈੱਬਸਾਈਟ 'ਤੇ ਜੇ. ਕੇ. ਐੱਲ. ਐੱਫ. ਤੋਂ ਮਿਲੇ ਸਮਰਥਨ ਪੱਤਰ ਨੂੰ ਪ੍ਰਦਰਸ਼ਿਤ ਕਰ ਰਹੀ ਹੈ ਅਤੇ ਇਸ ਨੂੰ ਸ਼ੋਸ਼ਲ ਮੀਡੀਆ ਦੇ ਜ਼ਰੀਏ ਭਾਈਚਾਰੇ ਦੇ ਮੈਂਬਰਾਂ ਨੂੰ ਭੇਜ ਰਹੀ ਹੈ। ਉਨ੍ਹਾਂ ਨੇ ਲੇਬਰ ਪਾਰਟੀ ਤੋਂ ਮਾਮਲੇ 'ਚ ਤੁਰੰਤ ਕਦਮ ਚੁੱਕਣ ਨੂੰ ਆਖਿਆ ਹੈ।


Khushdeep Jassi

Content Editor

Related News