ਇਜ਼ਰਾਇਲ 'ਚ ਲੇਬਰ ਪਾਰਟੀ ਦੇ ਮੁਖੀ ਦੇਣਗੇ ਅਸਤੀਫਾ

12/24/2020 1:58:55 AM

ਯੇਰੂਸ਼ਲਮ - ਇਜ਼ਰਾਇਲ ਦੀ ਲੇਬਰ ਪਾਰਟੀ ਦੇ ਮੁਖੀ ਅਮੀਰ ਪੇਰੇਤਜ ਨੇ ਬੁੱਧਵਾਰ ਕਿਹਾ ਕਿ ਉਹ ਪਾਰਟੀ ਦੇ ਨੇਤਾ ਦੇ ਰੂਪ ਵਿਚ ਫਿਰ ਤੋਂ ਆਪਣੀ ਚੋਣ ਨਹੀਂ ਚਾਹੁੰਦੇ ਹਨ। ਦੇਸ਼ ਵਿਚ 2 ਸਾਲ ਦੇ ਅੰਦਰ ਚੌਥੀ ਵਾਰ ਚੋਣਾਂ ਹੋਣ ਜਾ ਰਹੀਆਂ ਹਨ। ਸਰਕਾਰ ਦੀਆਂ ਆਪਣੀਆਂ 2 ਮੁੱਖ ਸਹਿਯੋਗੀ ਪਾਰਟੀਆਂ ਲਿਕੁਡ ਅਤੇ ਬਲੂ ਐਂਡ ਵ੍ਹਾਈਟ ਪਾਰਟੀਆਂ ਵਿਚਾਲੇ ਗਠਜੋੜ ਵਿਵਾਦਾਂ ਵਿਚਾਲੇ ਰਾਸ਼ਟਰੀ ਬਜਟ ਪਾਸ ਕਰਨ ਵਿਚ ਅਸਫਲ ਰਹਿਣ ਤੋਂ ਬਾਅਦ ਇਜ਼ਰਾਇਲ ਦੀ ਸੰਸਦ ਨੈਸੇਟ ਨੂੰ ਅੱਧੀ ਰਾਤ ਨੂੰ ਭੰਗ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ -ਸਵਿਟਜ਼ਰਲੈਂਡ ਨੇ ਕੋਵਿਡ-19 ਤੋਂ ਬਚਾਅ ਲਈ ਟੀਕਾਕਰਣ ਮੁਹਿੰਮ ਕੀਤੀ ਸ਼ੁਰੂ

ਮਾਰਚ 2019 ਤੋਂ ਬਾਅਦ ਇਜ਼ਰਾਇਲ ਵਿਚ ਚੌਥੀ ਵਾਰ ਰਾਸ਼ਟਰੀ ਚੋਣਾਂ ਹੋਣ ਜਾ ਰਹੀਆਂ ਹਨ। ਇਹ ਦੇਸ਼ ਅਜੇ ਕੋਰੋਨਾ ਵਾਇਰਸ ਦੇ ਕਹਿਰ ਅਤੇ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪ੍ਰਧਾਨ ਮੰਤਰੀ 'ਤੇ ਭ੍ਰਿਸ਼ਟਾਚਾਰ ਦੇ ਮਾਮਲੇ ਚੱਲ ਰਹੇ ਹਨ। ਨਵੀਆਂ ਚੋਣਾਂ ਵਿਚ 23 ਮਾਰਚ ਨੂੰ ਹੋਣਗੀਆਂ। ਲੇਬਰ ਪਾਰਟੀ ਦੇ ਮੁਖੀ ਪੇਰੇਤਜ ਨੇ ਐਲਾਨ ਕੀਤਾ ਕਿ ਉਹ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇਣਗੇ।

ਇਹ ਵੀ ਪੜ੍ਹੋ -ਸਵਿਟਜ਼ਰਲੈਂਡ ਨੇ ਕੋਵਿਡ-19 ਤੋਂ ਬਚਾਅ ਲਈ ਟੀਕਾਕਰਣ ਮੁਹਿੰਮ ਕੀਤੀ ਸ਼ੁਰੂ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 

 


Karan Kumar

Content Editor

Related News