ਇਟਲੀ ’ਚ ਭਾਰਤ ਦੇ NSA ਮੁਖੀ ਅਜੀਤ ਡੋਵਾਲ ਖ਼ਿਲਾਫ਼ ਫੌਜਦਾਰੀ ਸ਼ਿਕਾਇਤ ਦਰਜ

Wednesday, May 20, 2026 - 10:35 PM (IST)

ਇਟਲੀ ’ਚ ਭਾਰਤ ਦੇ NSA ਮੁਖੀ ਅਜੀਤ ਡੋਵਾਲ ਖ਼ਿਲਾਫ਼ ਫੌਜਦਾਰੀ ਸ਼ਿਕਾਇਤ ਦਰਜ

ਮਿਲਾਨ/ਰੋਮ (ਸਰਬਜੀਤ ਸਿੰਘ ਬਨੂੜ) - ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਅਜੀਤ ਡੋਭਾਲ ਖ਼ਿਲਾਫ਼ ਇਟਲੀ ਦੇ ਮਿਲਾਨ ਦੀ ਅਦਾਲਤ ਵਿਚ ਅਪਰਾਧਿਕ ਸ਼ਿਕਾਇਤ ਦਰਜ ਕੀਤੀ ਗਈ ਹੈ। ਇਹ ਸ਼ਿਕਾਇਤ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਭਾਰਤੀ ਪ੍ਰਧਾਨ ਮੰਤਰੀ ਮੋਦੀ ਇਟਲੀ ਦੌਰੇ ’ਤੇ ਪਹੁੰਚਣ ਵਾਲੇ ਸਨ।

ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਹੈ ਕਿ ਅਜੀਤ ਡੋਭਾਲ ਨੇ ਇਟਲੀ ਵਿਚ ਰਹਿ ਰਹੇ ਖ਼ਾਲਿਸਤਾਨ ਰੈਫਰੈਂਡਮ ਸਮਰਥਕਾਂ ਖ਼ਿਲਾਫ਼ “ਟ੍ਰਾਂਸਨੈਸ਼ਨਲ ਰਿਪ੍ਰੈਸ਼ਨ” ਭਾਵ ਵਿਦੇਸ਼ੀ ਧਰਤੀ ’ਤੇ ਡਰਾਉਣ-ਧਮਕਾਉਣ ਅਤੇ ਦਬਾਅ ਬਣਾਉਣ ਵਾਲੀਆਂ ਗਤੀਵਿਧੀਆਂ ਦਾ ਸੰਚਾਲਨ ਕੀਤਾ। ਇਹ ਸ਼ਿਕਾਇਤ ਇਟਲੀ ਦੇ ਨਿਆਂ ਮੰਤਰਾਲੇ ਦੇ ਕ੍ਰਿਮੀਨਲ ਦਸਤਾਵੇਜ਼ ਜਮ੍ਹਾ ਪੋਰਟਲ ਰਾਹੀਂ ਇਤਾਲਵੀ ਨਾਗਰਿਕ ਗੁਰਪਾਲ ਸਿੰਘ ਅਤੇ ਜਗਰੂਪ ਸਿੰਘ ਵੱਲੋਂ ਦਰਜ ਕਰਵਾਈ ਗਈ।

ਦਾਅਵਾ ਕੀਤਾ ਗਿਆ ਹੈ ਕਿ 2020 ਅਤੇ 2022 ਦੌਰਾਨ ਇਟਲੀ ਵਿਚ ਆਯੋਜਿਤ ਖ਼ਾਲਿਸਤਾਨ ਰੈਫਰੈਂਡਮ ਪ੍ਰੋਗਰਾਮਾਂ ਨਾਲ ਜੁੜੇ ਮਾਮਲਿਆਂ ਵਿਚ ਮਿਲਾਨ ਦੇ ਸਾਬਕਾ ਭਾਰਤੀ ਕੌਂਸਲ ਰਾਜੇਸ਼ ਭਾਟੀਆ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਸਨ। ਇਹ ਸਾਰੀਆਂ ਗਤੀਵਿਧੀਆਂ ਅਜੀਤ ਡੋਭਾਲ ਦੇ ਨਿਰਦੇਸ਼ਾਂ ਅਤੇ ਨਿਗਰਾਨੀ ਹੇਠ ਚਲਾਈਆਂ ਗਈਆਂ।


author

Inder Prajapati

Content Editor

Related News