ਇਟਲੀ ਦੇ ਸਰਹੱਦੀ ਸ਼ਹਿਰ ਬੁਲਜਾਨੋ 'ਚ ਨਗਰ ਕੀਰਤਨ ਦੌਰਾਨ ਜੋ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ (ਤਸਵੀਰਾਂ)

Tuesday, May 12, 2026 - 04:01 PM (IST)

ਇਟਲੀ ਦੇ ਸਰਹੱਦੀ ਸ਼ਹਿਰ ਬੁਲਜਾਨੋ 'ਚ ਨਗਰ ਕੀਰਤਨ ਦੌਰਾਨ ਜੋ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ (ਤਸਵੀਰਾਂ)

ਮਿਲਾਨ/ਇਟਲੀ (ਸਾਬੀ ਚੀਨੀਆ) ਇਟਲੀ ਤੇ ਆਸਟਰੀਆ ਦੀਆਂ ਸਰਹੱਦਾਂ 'ਤੇ ਵੱਸਦੇ ਸ਼ਹਿਰ ਬੁਲਜਾਨੋ ਵਿਖੇ ਵੱਸਦੀਆਂ ਸਿੱਖ ਸੰਗਤਾਂ ਵੱਲੋਂ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਮਹਾਨ ਕੀਰਤਨ ਸਜਾਇਆ ਗਿਆ, ਜਿਨ੍ਹਾਂ 'ਚ ਯੂਰਪ ਦੇ ਨੇੜਲੇ ਦੇਸ਼ਾਂ ਆਸਟਰੀਆ ਅਤੇ ਜਰਮਨੀ ਤੋਂ ਪਹੁੰਚੀਆ ਹੋਈਆਂ ਗੁਰੁ ਨਾਨਕ ਨਾਮ ਲੈਵਾ ਸੰਗਤਾਂ ਨੇ ਸ਼ਮੂਲੀਅਤ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦਿਆਂ ਹੋਇਆਂ ਆਪਣਾ ਜੀਵਨ ਸਫਲਾ ਬਣਾਇਆ।  

PunjabKesari

PunjabKesari

ਦੱਸਣਯੋਗ ਹੈ ਕਿ ਡੇਢ ਕੁ ਦਹਾਕਾ ਪਹਿਲਾਂ ਇਸ ਇਲਾਕੇ ਵਿੱਚ ਰਹਿੰਦੀਆਂ ਸੰਗਤਾਂ ਨੇ ਗੁਰਦੁਆਰਾ ਸਿੰਘ ਸਭਾ ਬੁਲਜਾਨੋ ਦੀ ਸਥਾਪਨਾ ਕਰਕੇ ਇਸ ਸਰਹੱਦੀ ਇਲਾਕੇ ਵਿੱਚ ਖਾਲਸਾ ਪੰਥ ਦਾ ਨਿਸ਼ਾਨ ਸਾਹਿਬ ਝੁਲਾਇਆ ਸੀ ਤੇ ਫਿਰ ਹਰ  ਸਾਲ ਨਗਰ ਕੀਰਤਨ ਵੀ ਕੱਢਿਆ ਜਾਂਦਾ ਹੈ । ਪਹਾੜੀਆਂ ਅਤੇ ਛੋਟੀਆਂ ਛੋਟੀਆਂ ਨਦੀਆਂ ਦੇ ਵਿਚਕਾਰ ਵੱਸਦੇ ਸ਼ਹਿਰ ਬੁਲਜਾਨੋ ਵਿਖੇ ਸਜਾਏ ਨਗਰ ਕੀਰਤਨ ਨੂੰ ਵੇਖਣ ਆਈਆਂ ਸੰਗਤਾਂ ਦਾ ਕਹਿਣਾ ਸੀ ਇਸ ਤਰ੍ਹਾਂ ਲੱਗਦਾ ਜਿਵੇਂ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰ ਲਏ ਹੋਣ।

PunjabKesari

PunjabKesari

ਇਸ ਮੌਕੇ ਪੁੱਜੇ ਹੋਏ ਜਥਿਆਂ ਦੁਆਰਾ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ ਗਿਆ । ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਵੱਲੋਂ ਗਤਕਾ ਕਲ੍ਹਾ ਦੇ ਜੌਹਰ ਵਿਖਾਉਂਦਿਆ ਹੋਇਆਂ ਮਾਹੌਲ ਨੂੰ ਪੂਰੀ ਤਰ੍ਹਾਂ ਗੁ੍ਰੂ ਦੇ ਰੰਗ ਵਿੱਚ ਰੰਗ ਛੱਡਿਆ । ਸਤਿਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਕਰਦਿਆਂ ਸੰਗਤਾਂ ਨੇ ਪੂਰੇ ਸ਼ਹਿਰ ਦੀ ਪ੍ਰੀਕਰਮਾ ਕਰਦਿਆਂ ਆਪਣੀਆਂ ਹਾਜ਼ਰੀਆਂ ਲੱਗਵਾਈਆਂ ਅਤੇ ਰੌਣਕਾਂ ਨੂੰ ਵਧਾਉਦਿਆ ਹੋਇਆਂ ਜਿੱਥੇ ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ, ਉੱਥੇ ਉਨਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਇੰਨੀ ਤਨਦੇਹੀ ਨਾਲ ਸੇਵਾ ਕਰਦਿਆਂ ਇਸ ਸ਼ਹਿਰ ਵਿੱਚ ਨਗਰ ਕੀਰਤਨ ਸਜਾ ਕੇ ਗੁਰੂ ਸਾਹਿਬ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ। ਇਸ ਮੌਕੇ ਇਟਲੀ ਦੇ ਵੱਖ-ਵੱਖ ਸ਼ਹਿਰਾਂ ਤੋਂ ਸੰਗਤਾਂ ਬੱਸਾਂ ਕਾਰਾਂ ਜ਼ਰੀਏ ਪੁੱਜੀਆਂ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਵਿੰਦਰਜੀਤ ਸਿੰਘ ਵੱਲੋਂ ਆਈਆਂ ਹੋਈਆਂ ਸੰਗਤਾਂ , ਜੱਥੇ ਅਤੇ ਹੋਰਨਾਂ ਗੁਰਦੁਆਰਿਆਂ ਤੋ ਪਹੁੰਚੀਆਂ ਹੋਈਆਂ ਪ੍ਰਬੰਧਕ ਕਮੇਟੀਆਂ ਦਾ ਧੰਨਵਾਦ ਕੀਤਾ ਗਿਆ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

Vandana

Content Editor

Related News