ਕਿਰਗਿਸਤਾਨ ਦੇ ਪ੍ਰਧਾਨ ਮੰਤਰੀ ਬਰਖਾਸਤ

Thursday, Apr 19, 2018 - 05:04 PM (IST)

ਕਿਰਗਿਸਤਾਨ ਦੇ ਪ੍ਰਧਾਨ ਮੰਤਰੀ ਬਰਖਾਸਤ

ਬਿਸ਼ਕੇਕ (ਏ.ਐਫ.ਪੀ.)- ਕਿਰਗਿਸਤਾਨ ਨੇ ਅੱਜ ਆਪਣੇ 29ਵੇਂ ਪ੍ਰਧਾਨ ਮੰਤਰੀ ਨੂੰ ਬਰਖਾਸਤ ਕਰ ਦਿੱਤਾ, ਜਿਸ ਨਾਲ ਰਾਸ਼ਟਰਪਤੀ ਸੋਰੋਨਬਈ ਜੀਨਬੇਕੋਵ ਦਾ ਮੱਧ ਏਸ਼ੀਆਈ ਦੇਸ਼ ਉੱਤੇ ਕੰਟਰੋਲ ਮਜ਼ਬੂਤ ਹੋਣ ਦੀ ਉਮੀਦ ਹੈ। ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਸਪਰ ਇਸਾਕੋਵ ਦੀ ਸਰਕਾਰ ਨੂੰ ਭਾਰੀ ਬਹੁਮਤ ਨਾਲ ਬਰਖਾਸਤ ਕਰ ਦਿੱਤਾ। 40 ਸਾਲਾ ਨੇਤਾ ਨੂੰ ਦੇਸ਼ ਦੇ ਸਾਬਕਾ ਨੇਤਾ ਅਲਮਾਜਬੇਕ ਅਤਮਬਾਏਵ ਦਾ ਵਫਾਦਾਰ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਜੀਨਬੇਕੋਵ ਨੇ ਇਕ ਹੁਕਮ ਉੱਤੇ ਹਸਤਾਖਰ ਕਰਕੇ ਸਰਕਾਰ ਦੀ ਬਰਖਾਸਤਗੀ ਦੀ ਪੁਸ਼ਟੀ ਕਰ ਦਿੱਤੀ। ਇਕ ਅਧਿਕਾਰਤ ਸੰਸਦੀ ਪ੍ਰੋਟੋਕਾਲ ਮੁਤਾਬਕ ਕੁਲ 101 ਸੰਸਦ ਮੈਂਬਰਾਂ ਨੇ ਸਰਕਾਰ ਬਰਖਾਸਤ ਕਰਨ ਦੇ ਪੱਖ ਵਿਚ ਵੋਟ ਪਾਈ ਜਦੋਂ ਕਿ ਇਸ ਦੇ ਵਿਰੋਧ ਵਿਚ ਸਿਰਫ ਪੰਜ ਵੋਟਾਂ ਪਈਆਂ। ਵੋਟਿੰਗ ਤੋਂ 59 ਸਾਲਾ ਰਾਸ਼ਟਰਪਤੀ ਦੇ ਪ੍ਰਤੀ ਸੰਸਦ ਵਿਚ ਵਿਆਪਕ ਹਮਾਇਤ ਦਾ ਪਤਾ ਲੱਗਦਾ ਹੈ, ਜਿਨ੍ਹਾਂ ਦੇ ਹੁਣ ਨਵੇਂ ਪ੍ਰਧਾਨ ਮੰਤਰੀ ਦੇ ਇਰਾਦੇ ਵਿਚ ਅਹਿਮ ਭੂਮਿਕਾ ਨਿਭਾਉਣ ਦੀ ਉਮੀਦ ਹੈ। 


Related News