ਕਿਰਗਿਸਤਾਨ ''ਚ ਕੋਰੋਨਾ ਦੇ 95 ਨਵੇਂ ਮਾਮਲੇ

06/18/2020 4:59:11 PM

ਬਿਸ਼ਕੇਕ (ਵਾਰਤਾ) : ਕਿਰਗਿਸਤਾਨ ਵਿਚ ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਦੇ 95 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਵਿਚ ਵੀਰਵਾਰ ਨੂੰ ਪੀੜਤਾਂ ਦੀ ਗਿਣਤੀ ਵੱਧ ਕੇ 2657 ਹੋ ਗਈ। ਕਿਰਗਿਸਤਾਨ ਦੇ ਉਪ ਸਿਹਤ ਮੰਤਰੀ ਨੂਰਬੋਲੋਤ ਉਸੇਨਬੇਵ ਨੇ ਪੰਤਰਕਾਰ ਸੰਮੇਲਨ ਵਿਚ ਦੱਸਿਆ ਕਿ ਨਵੇਂ ਮਾਮਲਿਆਂ ਵਿਚ 14 ਮਾਮਲੇ ਮੈਡੀਕਲ ਕਾਮਿਆਂ ਦੇ ਹਨ, ਜਿਸ ਨਾਲ ਦੇਸ਼ ਵਿਚ ਕੋਰੋਨਾ ਨਾਲ ਪੀੜਤ ਮੈਡੀਕਲ ਕਾਮਿਆਂ ਦੀ ਗਿਣਤੀ 509 ਹੋ ਗਈ ਹੈ।

ਉਸੇਨਬੇਵ ਨੇ ਕਿਹਾ ਕਿ ਕੱਲ ਇਕ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋਣ ਤੋਂ ਬਾਅਦ ਦੇਸ਼ ਵਿਚ ਮ੍ਰਿਤਕਾਂ ਦੀ ਗਿਣਤੀ 31 ਹੋ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਵਿਚ 32 ਮਰੀਜ਼ਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਦੇ ਬਾਅਦ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ। ਹੁਣ ਤੱਕ ਕੁੱਲ 1933 ਲੋਕ ਇਸ ਤੋਂ ਠੀਕ ਹੋ ਚੁੱਕੇ ਹਨ। ਇਨ੍ਹਾਂ ਵਿਚ 373 ਮੈਡੀਕਲ ਕਾਮੇ ਵੀ ਸ਼ਾਮਲ ਹਨ। ਇਸ ਦੌਰਾਨ 693 ਲੋਕਾਂ ਦਾ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ ਅਤੇ 6 ਲੋਕ ਸਖ਼ਤ ਮੈਡੀਕਲ ਦੇਖਭਾਲ ਵਿਚ ਹਨ। ਪੀੜਤਾਂ ਦੇ ਸੰਪਕਰ ਵਿਚ ਆਏ 1569 ਲੋਕ ਇਸ ਸਮੇਂ ਸਮੁਦਾਇਕ ਆਈਸੋਲੇਸ਼ਨ ਵਿਚ ਹਨ ਅਤੇ 11217 ਹੋਰ ਡਾਕਟਰਾਂ ਦੀ ਦੇਖ-ਰੇਖ ਵਿਚ ਘਰ ਵਿਚ ਹੀ ਕੁਆਰੰਟੀਨ ਹਨ। ਪਿਛਲੇ ਦਿਨ ਕਿਰਗਿਸਤਾਨ ਵਿਚ 3808 ਪ੍ਰੀਖਣ ਕੀਤੇ ਗਏ।


cherry

Content Editor

Related News