ਇਸ ਸੈਲੇਬ੍ਰਿਟੀ ਨੇ ਕੀਤਾ ਅਜਿਹਾ ਟਵੀਟ ਕਿ, ਸਨੈਪਚੈਟ ਦੇ ਡੁੱਬ ਗਏ 8419 ਕਰੋੜ ਰੁਪਏ

02/23/2018 11:25:53 PM

ਨਿਊਯਾਰਕ— ਤੁਸੀਂ ਸ਼ਾਇਦ ਕਦੇ ਨਹੀਂ ਸੁਣਿਆ ਹੋਵੇਗਾ ਕਿ ਕਿਸੇ ਸੈਲੇਬ੍ਰਿਟੀ ਦੇ ਇਕ ਟਵੀਟ ਕਾਰਨ ਕਿਸੇ ਕੰਪਨੀ ਦੇ ਹਜ਼ਾਰਾਂ ਕਰੋੜ ਰੁਪਏ ਡੁੱਬ ਗਏ ਹੋਣ ਪਰ ਅਜਿਹਾ ਹੋਇਆ ਹੈ। ਰਿਐਲੀਟੀ ਟੀ.ਵੀ. ਸਟਾਰ ਕਾਇਲੀ ਜੇਰਨ ਦੇ ਇਕ ਟਵੀਟ ਦੇ ਚੱਲਦੇ ਸਨੈਪਚੈਟ ਐਪ ਦੀ ਪੈਰੇਂਟ ਕੰਪਨੀ ਨੂੰ 1.3 ਅਰਬ ਡਾਲਰ (ਕਰੀਬ 8419 ਕਰੋੜ ਰੁਪਏ) ਦਾ ਨੁਕਸਾਨ ਹੋਇਆ ਹੈ।
ਦਰਅਸਲ ਕਾਇਲੀ ਜੇਨਰ ਨੇ ਇਕ ਟਵੀਟ ਕੀਤਾ ਸੀ, ਜਿਸ 'ਚ ਲਿਖਿਆ ਸੀ ਕਿ, ''ਹੁਣ ਕੀ ਮੇਰੇ ਵਾਂਗ ਕੋਈ ਹੋਰ ਵੀ ਸਨੈਪਚੈਟ ਨਹੀਂ ਯੂਜ਼ ਕਰਦਾ ਜਾਂ ਫਿਰ ਸਿਰਫ ਮੈਂ ਹੀ ਹਾਂ?''
 


ਜੇਨਰ ਦੇ 2.245 ਕਰੋੜ ਫਾਲੋਅਰਸ ਤਕ ਇਹ ਟਵੀਟ ਪਹੁੰਚਣ ਤੋਂ ਬਾਅਦ ਲੋਕਾਂ ਨੇ ਵੀ ਸਨੈਪਚੈਟ ਤੇ ਇਸ ਦੇ ਡਿਜ਼ਾਇਨ ਨੂੰ ਲੈ ਕੇ ਟਵੀਟ ਕਰਨਾ ਸ਼ੁਰੂ ਕਰ ਦਿੱਤਾ। ਇਸ ਦਾ ਅਸਰ ਇਹ ਹੋਇਆ ਕਿ ਸਨੈਪਚੈਟ ਦੀ ਪੈਰੇਂਟ ਕੰਪਨੀ ਸਨੈਪ ਇੰਕ ਦੇ ਸ਼ੇਅਰ 8 ਫੀਸਦੀ ਤਕ ਡਿੱਗ ਗਏ। ਇਸ ਨਾਲ ਸਿਰਫ ਕੁਝ ਮਿੰਟਾਂ 'ਚ ਹੀ ਕੰਪਨੀ ਨੂੰ 1.3 ਅਰਬ ਡਾਲਰ ਦਾ ਘਾਟਾ ਪੈ ਗਿਆ।
ਦਰਅਸਲ ਸਨੈਪਚੈਟ ਦੇ ਨਵੇਂ ਡਿਜ਼ਾਇਨ ਨੂੰ ਲੋਕ ਪਸੰਦ ਨਹੀਂ ਕਰ ਰਹੇ ਹਨ, ਇਸ ਦੇ ਖਿਲਾਫ 10 ਲੱਖ ਤੋਂ ਵੀ ਜ਼ਿਆਦਾ ਲੋਕਾਂ ਨੇ ਪਟੀਸ਼ਨ ਸਾਇਨ ਕੀਤੀ ਹੈ। ਇਸ 'ਚ ਮੰਗ ਕੀਤੀ ਗਈ ਹੈ ਕਿ ਇਹ ਡਿਜ਼ਾਇਨ ਵਾਪਸ ਲਿਆ ਜਾਵੇ। ਹਾਲਾਂਕਿ ਪਹਿਲਾ ਟਵੀਟ ਕਰਨ ਦੇ ਕੁਝ ਸਕਿੰਟ ਬਾਅਦ ਹੀ ਉਸ ਨੇ ਦੂਜਾ ਟਵੀਟ ਕੀਤਾ। ਜਿਸ 'ਚ ਲਿਖਿਆ ਸੀ ਕਿ, ''ਹਾਲੇ ਵੀ ਤੁਹਾਨੂੰ ਪਿਆਰ ਕਰਦੀ ਹਾਂ। 'ਸਨੈਪ' ਮੇਰਾ ਪਹਿਲਾ ਪਿਆਰ।''
ਕਾਇਲੀ ਜੇਨਰ ਦੇ ਇਨ੍ਹਾਂ ਟਵੀਟ ਤੋਂ ਬਾਅਦ ਸਨੈਪ ਦੇ ਸ਼ੇਅਰ ਸੰਭਲੇ ਨਹੀਂ ਤੇ ਵਾਲ ਸਟ੍ਰੀਟ 'ਤੇ ਕੰਪਨੀ ਦੇ ਸ਼ੇਅਰ 6 ਫੀਸਦੀ ਡਿੱਗ ਕੇ ਬੰਦ ਹੋਏ। ਸਨੈਪਚੈਟ ਨੂੰ ਲਗਾਤਾਰ ਫੇਸਬੁੱਕ 'ਤੇ ਇੰਸਟਾਗ੍ਰਾਮ ਤੋਂ ਸਖਤ ਟੱਕਰ ਮਿਲ ਰਹੀ ਹੈ। ਅਜਿਹੇ 'ਚ ਕੰਪਨੀ ਇਸ ਨੂੰ ਹੋਰ ਬਿਹਤਰ ਬਣਾਉਣ 'ਚ ਲੱਗੀ ਹੋਈ ਹੈ।


Related News