ਕਵਾਤਰਾ ਨੇ ਭਾਰਤ-ਅਮਰੀਕਾ ਡਿਪਲੋਮੈਟ ਸਾਂਝੇਦਾਰੀ ’ਚ ਪ੍ਰਗਤੀ ਦੀ ਸਮੀਖਿਆ ਕੀਤੀ
Thursday, Aug 29, 2024 - 07:22 PM (IST)
ਵਾਸ਼ਿੰਗਟਨ - ਅਮਰੀਕਾ ’ਚ ਭਾਰਤ ਦੇ ਨਵੇਂ ਰਾਜਦੂਤ ਵਿਨੈ ਮੋਹਨ ਕਵਾਤਰਾ ਨੇ ਪ੍ਰਬੰਧਨ ਅਤੇ ਸੋਮਿਆਂ ਦੇ ਸਹਾਇਕ ਵਿਦੇਸ਼ ਮੰਤਰੀ ਰਿਚਰਡ ਵਰਮਾ ਨਾਲ ਮੁਲਾਕਾਤ ਕੀਤੀ ਅਤੇ ਭਾਰਤ-ਅਮਰੀਕਾ ਡਿਪਲੋਮੈਟ ਸਾਂਝੇਦਾਰੀ ਬਾਰੇ ਗੱਲਬਾਤ ਕੀਤੀ। ਇਹ ਮੁਲਾਕਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਲੇ ਮਹੀਨੇ ਯੂਨਾਈਟਡ ਨੇਸ਼ਨਜ਼ ਜਨਰਲ ਅਸੈਂਬਲੀ ਨੂੰ ਸੰਬੋਧਨ ਕਰਨ ਲਈ ਤਜਵੀਜ਼ਤ ਨਿਊਯਾਰਕ ਯਾਤਰਾ ਤੋਂ ਪਹਿਲਾਂ ਹੋਈ। ਕਵਾਤਰਾ ਨੇ 12 ਅਗਸਤ ਨੂੰ ਅਮਰੀਕਾ ’ਚ ਭਾਰਤ ਦੇ ਨਵੇਂ ਰਾਜਦੂਤ ਵਜੋਂ ਜ਼ਿੰਮੇਵਾਰੀ ਸੰਭਾਲੀ ਸੀ। ਉਨ੍ਹਾਂ ਨੇ ਬੁੱਧਵਾਰ ਨੂੰ ਵਰਮਾ ਨਾਲ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ - ਇਜ਼ਰਾਈਲ ਫੌਜ ਨੇ ‘ਵੈਸਟ ਬੈਂਕ’ ਦੇ ਪੰਜ ਹੋਰ ਕੱਟੜਪੰਥੀਆਂ ਨੂੰ ਮਾਰਨ ਦਾ ਕੀਤਾ ਦਾਅਵਾ
ਇਕ ਹਫ਼ਤੇ ਪਹਿਲਾਂ ਅਮਰੀਕੀ ਅਧਿਕਾਰੀ ਨੇ ਭਾਰਤ ਦਾ ਦੌਰਾ ਕੀਤਾ ਸੀ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਸਮੇਤ ਕਈ ਭਾਰਤੀ ਲੀਡਰਾਂ ਅਤੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ। ਕਵਾਤਰਾ ਨੇ ਬੈਠਕ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' ਤੇ ਲਿਖਿਆ ਕਿ ਅੱਜ ਆਪਣੇ ਮਿੱਤਰ ਰਿਚ ਵਰਮਾ ਨਾਲ ਮਿਲਕੇ ਬੜੀ ਖੁਸ਼ੀ ਹੋਈ। ਅਸੀਂ ਭਾਰਤ-ਅਮਰੀਕਾ ਸਾਂਝੇਦਾਰੀ ਨੂੰ ਅੱਗੇ ਵਧਾਉਣ ਦੇ ਤਰੀਕਿਆਂ ਬਾਰੇ ਆਪਣੀ ਗੱਲਬਾਤ ਜਾਰੀ ਰੱਖੀ। ਉਨ੍ਹਾਂ ਦਾ ਸੰਦੇਸ਼ ਵਰਮਾ ਦੇ ਪੋਸਟ ਦੇ ਜਵਾਬ ’ਚ ਸੀ, ਜੋ ਉਨ੍ਹਾਂ ਨੇ ਅਮਰੀਕਾ ’ਚ ਕਵਾਤਰਾ ਦਾ ਸਵਾਗਤ ਕਰਦਿਆਂ 'ਐਕਸ' 'ਤੇ ਕੀਤਾ ਸੀ। ਵਰਮਾ ਨੇ 'ਐਕਸ' 'ਤੇ ਲਿਖਿਆ ਕਿ ਅਮਰੀਕਾ ’ਚ ਭਾਰਤ ਦੇ ਰਾਜਦੂਤ ਦੇ ਤੌਰ 'ਤੇ ਆਪਣੇ ਮਿੱਤਰ ਵਿਨੈ ਕਵਾਤਰਾ ਦਾ ਸਵਾਗਤ ਕਰਦਿਆਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ।
ਇਹ ਵੀ ਪੜ੍ਹੋ - ਆਸਟ੍ਰੇਲੀਆ ’ਚ ਵਾਪਰੀ ਦਰਦਨਾਕ ਘਟਨਾ : ਪਾਰਕ ’ਚ ਦੁੱਧ ਮੂੰਹੇ ਬੱਚੇ ’ਤੇ ਸੁੱਟੀ ਉਬਲਦੀ ਕੌਫੀ
ਅਮਰੀਕਾ-ਭਾਰਤ ਸਬੰਧਾਂ ਨੂੰ, ਤਰੱਕੀ ਅਤੇ ਵਾਅਦਿਆਂ ਦੀ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਇਕੱਠੇ ਕੰਮ ਕਰਨ ਦੀ ਆਸ ਹੈ। ਭਾਰਤੀ-ਅਮਰੀਕੀ ਡਿਪਲੋਮੈਟ ਨੇ ਮੰਗਲਵਾਰ ਨੂੰ 'ਐਕਸ' 'ਤੇ ਆਪਣੀ ਭਾਰਤ ਯਾਤਰਾ ਬਾਰੇ ਟਿੱਪਣੀ ਕੀਤੀ ਸੀ। ਭਾਰਤ ’ਚ ਅਮਰੀਕਾ ਦੇ ਸਾਬਕਾ ਰਾਜਦੂਤ ਵਰਮਾ ਨੇ ਲਿਖਿਆ ਕਿ ਪਿਛਲੇ ਹਫ਼ਤੇ ਭਾਰਤ ਦੀ ਯਾਤਰਾ ਬੜੀ ਹੀ ਸਾਰਥਕ ਰਹੀ! ਅਸੀਂ ਸੁਰੱਖਿਆ, ਜਲਵਾਯੂ ਕਾਰਵਾਈ ਅਤੇ ਸਾਫ਼ ਊਰਜਾ ਸਮੇਤ ਕਈ ਅਮਰੀਕੀ ਤਰਜੀਹਾਂ ਨੂੰ ਅੱਗੇ ਵਧਾਇਆ। ਅਮਰੀਕਾ ਅਤੇ ਭਾਰਤ ਦੀ ਸਾਂਝੇਦਾਰੀ ਭਵਿੱਖ ਲਈ ਬਹੁਤ ਆਸਵੰਦ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ 22-23 ਸਤੰਬਰ ਨੂੰ ਸੰਯੁਕਤ ਰਾਸ਼ਟਰ ਦੀ ਇਕ ਸ਼ਿਖਰ ਮੀਟਿੰਗ ਵਿੱਚ ਭਾਗ ਲੈਣਗੇ ਅਤੇ ਉਹ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੂੰ ਸੰਬੋਧਨ ਕਰ ਸਕਦੇ ਹਨ।
ਇਹ ਵੀ ਪੜ੍ਹੋ - ਉਤਰਦੇ ਸਮੇਂ ਰਾਕੇਟ ’ਚ ਅੱਗ ਲੱਗਣ ਕਾਰਨ ਐੱਫ.ਏ.ਏ. ਨੇ ਸਪੇਸਐਕਸ ਨੂੰ ਉਡਾਨ ਭਰਨ ਤੋਂ ਰੋਕਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8