ਅਮਰੀਕਾ ਦਾ ਵੀਜ਼ਾ ਲੈਣਾ ਹੋਇਆ ਔਖਾ! ਨਿਯਮਾਂ 'ਚ ਵੱਡੇ ਬਦਲਾਅ

Monday, Jul 28, 2025 - 01:24 PM (IST)

ਅਮਰੀਕਾ ਦਾ ਵੀਜ਼ਾ ਲੈਣਾ ਹੋਇਆ ਔਖਾ! ਨਿਯਮਾਂ 'ਚ ਵੱਡੇ ਬਦਲਾਅ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਮੀਗ੍ਰੇਸ਼ਨ ਨੀਤੀ ਨੂੰ ਹੋਰ ਸਖ਼ਤ ਕਰਨ ਜਾ ਰਹੇ ਹਨ। ਤਾਜ਼ਾ ਜਾਣਕਾਰੀ ਮੁਤਾਬਕ ਅਮਰੀਕੀ ਵਿਦੇਸ਼ ਵਿਭਾਗ ਨੇ ਆਪਣੇ ਗੈਰ-ਪ੍ਰਵਾਸੀ ਵੀਜ਼ਾ ਇੰਟਰਵਿਊ ਛੋਟ ਪ੍ਰੋਗਰਾਮ ਵਿੱਚ ਕਈ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ। ਇਹ ਬਦਲਾਅ ਇਸ ਸਾਲ 2 ਸਤੰਬਰ ਤੋਂ ਲਾਗੂ ਹੋਣਗੇ। ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ (USCIS) ਨੇ ਇਨ੍ਹਾਂ ਬਦਲਾਅ ਬਾਰੇ ਜਾਣਕਾਰੀ ਦਿੱਤੀ ਹੈ। ਨਵੇਂ ਨਿਯਮਾਂ ਨੇ 18 ਫਰਵਰੀ ਦੀ ਨੀਤੀ ਨੂੰ ਪਲਟਾਉਂਦੇ ਹੋਏ ਯੋਗਤਾ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਹੈ। ਨਵੇਂ ਨਿਯਮ ਤਹਿਤ 14 ਸਾਲ ਤੋਂ ਘੱਟ ਉਮਰ ਦੇ ਅਤੇ 79 ਸਾਲ ਤੋਂ ਵੱਧ ਉਮਰ ਦੇ ਬਿਨੈਕਾਰਾਂ ਨੂੰ ਹੁਣ ਨਿੱਜੀ ਇੰਟਰਵਿਊ ਦੇਣੇ ਪੈਣਗੇ, ਖਾਸ ਵੀਜ਼ਾ ਸ਼੍ਰੇਣੀਆਂ ਅਤੇ ਨਵੀਨੀਕਰਨ ਅਪਵਾਦਾਂ ਨੂੰ ਛੱਡ ਕੇ। ਭਾਰਤ ਦੇ ਲੋਕ ਇਨ੍ਹਾਂ ਬਦਲਾਵਾਂ ਤੋਂ ਖਾਸ ਤੌਰ 'ਤੇ ਪ੍ਰਭਾਵਿਤ ਹੋ ਸਕਦੇ ਹਨ, ਕਿਉਂਕਿ ਅਮਰੀਕਾ ਵਿੱਚ ਰਹਿਣ ਵਾਲੇ ਵਿਦੇਸ਼ੀ ਲੋਕਾਂ ਵਿਚ ਭਾਰਤੀ ਵੱਡੀ ਗਿਣਤੀ ਵਿਚ ਹਨ।

ਵਿਦੇਸ਼ ਵਿਭਾਗ ਅਨੁਸਾਰ ਇਸ ਬਦਲਾਅ ਦਾ ਉਦੇਸ਼ ਸੁਰੱਖਿਆ ਨੂੰ ਵਧਾਉਣਾ ਹੈ। ਹਾਲਾਂਕਿ ਇਸ ਨਾਲ ਯਾਤਰੀਆਂ ਵਿਚ ਪ੍ਰੋਸੈਸਿੰਗ ਸਮੇਂ ਅਤੇ ਪਹੁੰਚ ਬਾਰੇ ਚਿੰਤਾਵਾਂ ਪੈਦਾ ਹੋ ਗਈਆਂ ਹਨ। ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਆਦਾਤਰ ਗੈਰ-ਪ੍ਰਵਾਸੀ ਵੀਜ਼ਾ ਬਿਨੈਕਾਰਾਂ ਨੂੰ ਲਾਜ਼ਮੀ ਕੌਂਸਲਰ ਇੰਟਰਵਿਊ ਦਾ ਸਾਹਮਣਾ ਕਰਨਾ ਪਵੇਗਾ। ਇਸ ਨਾਲ A-1, A-2, C-3, G-1 ਤੋਂ G-4, NATO-1 ਤੋਂ NATO-6, ਅਤੇ TECRO E-1 ਵੀਜ਼ਾ ਬਿਨੈਕਾਰ, ਡਿਪਲੋਮੈਟਿਕ ਅਤੇ ਅਧਿਕਾਰਤ ਵੀਜ਼ਾ ਧਾਰਕਾਂ ਨੂੰ ਛੋਟ ਮਿਲੇਗੀ।

ਪੜ੍ਹੋ ਇਹ ਅਹਿਮ ਖ਼ਬਰ-ਸੁਧਰ ਰਹੇ ਭਾਰਤ-ਕੈਨੇਡਾ ਸੰਬੰਧ! ਖਾਲਿਸਤਾਨੀ ਗਤੀਵਿਧੀਆਂ ਨਹੀਂ ਬਣ ਸਕਦੀਆਂ ਰੋੜਾ

ਇੱਕ ਮੁੱਖ ਨਿਯਮ ਉਹਨਾਂ ਵਿਅਕਤੀਆਂ 'ਤੇ ਲਾਗੂ ਹੁੰਦਾ ਹੈ ਜੋ ਪੂਰੀ-ਵੈਧਤਾ ਵਾਲੇ B-1, B-2, B1/B2 ਵੀਜ਼ਾ, ਜਾਂ ਮੈਕਸੀਕਨ ਬਾਰਡਰ ਕਰਾਸਿੰਗ ਕਾਰਡ/ਫੋਇਲ ਨੂੰ ਰੀਨਿਊ ਕਰਦੇ ਹਨ, ਬਸ਼ਰਤੇ ਕਿ ਨਵੀਨੀਕਰਨ ਪਿਛਲੇ ਵੀਜ਼ੇ ਦੀ ਮਿਆਦ ਪੁੱਗਣ ਤੋਂ 12 ਮਹੀਨਿਆਂ ਦੇ ਅੰਦਰ ਕੀਤਾ ਗਿਆ ਹੋਵੇ। ਵੀਜ਼ਾ ਜਾਰੀ ਹੋਣ ਸਮੇਂ ਬਿਨੈਕਾਰ ਘੱਟੋ-ਘੱਟ 18 ਸਾਲ ਦਾ ਹੋਵੇ ਅਤੇ ਉਸ ਨੇ ਆਪਣੀ ਕੌਮੀਅਤ ਜਾਂ ਨਿਵਾਸ ਵਾਲੇ ਦੇਸ਼ ਤੋਂ ਅਰਜ਼ੀ ਦਿੱਤੀ ਹੋਵੇ। ਹਾਲਾਂਕਿ ਇਹਨਾਂ ਬਿਨੈਕਾਰਾਂ ਦੀ ਕੋਈ ਪਹਿਲਾਂ ਵੀਜ਼ਾ ਰਿਫਿਊਜਲ ਨਹੀਂ ਹੋਣੀ ਚਾਹੀਦੀ।

ਅਪੁਆਇੰਟਮੈਂਟ ਲਈ ਲੰਬਾ ਹੋਵੇਗਾ ਇੰਤਜ਼ਾਰ!

USCIS ਦਾ ਕਹਿਣਾ ਹੈ ਕਿ ਕੌਂਸਲੇਟ ਅਧਿਕਾਰੀਆਂ ਨੂੰ ਅਜੇ ਵੀ ਕੇਸ-ਦਰ-ਕੇਸ ਜਾਂ ਸਥਾਨਕ ਆਧਾਰ 'ਤੇ ਨਿੱਜੀ ਇੰਟਰਵਿਊ ਦੀ ਲੋੜ ਹੋ ਸਕਦੀ ਹੈ। ਅਸੀਂ ਬਿਨੈਕਾਰਾਂ ਨੂੰ ਵੀਜ਼ਾ ਅਰਜ਼ੀ ਦੀਆਂ ਜ਼ਰੂਰਤਾਂ ਅਤੇ ਪ੍ਰਕਿਰਿਆਵਾਂ ਬਾਰੇ ਵਧੇਰੇ ਵਿਸਤ੍ਰਿਤ ਜਾਣਕਾਰੀ ਲਈ ਦੂਤਘਰ ਦੀ ਵੈੱਬਸਾਈਟ 'ਤੇ ਜਾਣ ਦੀ ਸਲਾਹ ਦਿੰਦੇ ਹਾਂ। ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਨੀਤੀਗਤ ਤਬਦੀਲੀ ਵਿਸ਼ਵਵਿਆਪੀ ਸੁਰੱਖਿਆ ਚਿੰਤਾਵਾਂ ਵਿਚਕਾਰ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਦੀ ਸਖ਼ਤ ਜਾਂਚ ਤੋਂ ਬਾਅਦ ਕੀਤੀ ਗਈ ਹੈ। ਨਵੇਂ ਬਦਲਾਵਾਂ ਦੀ ਵੱਡੇ ਪੱਧਰ 'ਤੇ ਆਲੋਚਨਾ ਹੋ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News