ਅਮਰੀਕਾ: ਬੇਕਾਬੂ ਵਾਹਨ ਨੇ ਭੀੜ ਨੂੰ ਦਰੜਿਆ, 20 ਤੋਂ ਵੱਧ ਜ਼ਖਮੀ
Saturday, Jul 19, 2025 - 05:48 PM (IST)

ਲਾਸ ਏਂਜਲਸ (ਏਪੀ)- ਅਮਰੀਕਾ ਦੇ ਈਸਟ ਹਾਲੀਵੁੱਡ ਵਿੱਚ ਇੱਕ ਵਾਹਨ ਭੀੜ ਵਿੱਚ ਦਾਖਲ ਹੋ ਗਿਆ, ਜਿਸ ਕਾਰਨ 20 ਤੋਂ ਵੱਧ ਲੋਕ ਜ਼ਖਮੀ ਹੋ ਗਏ। ਲਾਸ ਏਂਜਲਸ ਫਾਇਰ ਡਿਪਾਰਟਮੈਂਟ ਨੇ ਇਹ ਜਾਣਕਾਰੀ ਦਿੱਤੀ। ਵਿਭਾਗ ਨੇ ਦੱਸਿਆ ਕਿ ਪੰਜ ਲੋਕਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੈ ਜਦੋਂ ਕਿ 8 ਤੋਂ 10 ਲੋਕਾਂ ਦੀ ਹਾਲਤ ਗੰਭੀਰ ਹੈ। ਇਸ ਤੋਂ ਇਲਾਵਾ 10-15 ਜ਼ਖਮੀਆਂ ਦੀ ਹਾਲਤ ਠੀਕ ਹੈ। ਇਹ ਘਟਨਾ ਸੈਂਟਾ ਮੋਨਿਕਾ ਬੁਲੇਵਾਰਡ 'ਤੇ ਵਾਪਰੀ।
ਪੜ੍ਹੋ ਇਹ ਅਹਿਮ ਖ਼ਬਰ-ਵੱਡੀ ਖ਼ਬਰ : ਅਫਰੀਕੀ ਦੇਸ਼ 'ਚ ਦੋ ਭਾਰਤੀਆਂ ਦੀ ਹੱਤਿਆ, ਇਕ ਅਗਵਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।