ਕੁਵੈਤ ਦੇ 91 ਸਾਲਾ ਸ਼ਾਸਕ ਦੀ ਹੋਈ ਸਫਲ ਸਰਜਰੀ

Sunday, Jul 19, 2020 - 06:21 PM (IST)

ਕੁਵੈਤ ਦੇ 91 ਸਾਲਾ ਸ਼ਾਸਕ ਦੀ ਹੋਈ ਸਫਲ ਸਰਜਰੀ

ਦੁਬਈ (ਭਾਸ਼ਾ): ਕੁਵੈਤ ਦੇ 91 ਸਾਲਾ ਸ਼ਾਸਕ ਦੀ ਐਤਵਾਰ ਨੂੰ ਸਰਜਰੀ ਹੋਈ, ਜਿਸ ਕਾਰਨ ਤੇਲ ਖੁਸ਼ਹਾਲ ਇਸ ਦੇਸ਼ ਦੇ ਸ਼ਹਿਜਾਦੇ ਨੂੰ ਅਸਥਾਈ ਤੌਰ 'ਤੇ ਉਹਨਾਂ ਦੀ ਜਗ੍ਹਾ ਸ਼ਕਤੀਆਂ ਪ੍ਰਦਾਨ ਕੀਤੀਆਂ ਗਈਆਂ ਹਨ। ਦੇਸ਼ ਦੀ ਸਰਕਾਰੀ ਸਮਾਚਾਰ ਏਜੰਸੀ ਕੂਨਾ ਨੇ ਇਹ ਜਾਣਕਾਰੀ ਦਿੱਤੀ। ਕੁਵੈਤ ਨੇ ਫਿਲਹਾਲ ਇਹ ਨਹੀਂ ਦੱਸਿਆ ਕਿ ਸ਼ੇਖ ਸਵਾ ਅਲ ਅਹਿਮਦ ਅਲ ਸਬਾ ਨੂੰ ਅਚਾਨਕ ਇਲਾਜ ਦੀ ਲੋੜ ਕਿਉਂ ਪਈ।ਸ਼ਨੀਵਾਰ ਨੂੰ ਉਹਨਾਂ ਦਾ ਇਲਾਜ ਸ਼ੁਰੂ ਹੋਇਆ ਸੀ। 

ਉਂਝ ਸ਼ੇਖ ਸਬਾ ਦੀ ਅਚਾਨਕ ਸਰਜਰੀ ਨਾਲ ਕੁਵੈਤ ਦੇ ਸੱਤਾਧਾਰੀ ਪਰਿਵਾਰ ਵਿਚ ਇਕ ਵਾਰ ਫਿਰ ਸੱਤਾ ਸੰਘਰਸ਼ ਹੋ ਸਕਦਾ ਹੈ। ਕੂਨਾ ਨੇ ਸ਼ਨੀਵਾਰ ਨੂੰ ਸ਼ੇਖ ਸਬਾ ਨੂੰ ਹਸਪਤਾਲ ਵਿਚ ਭਰਤੀ ਕਰਵਾਏ ਜਾਣ ਨੂੰ ਮੈਡੀਕਲ ਜਾਂਚ ਦੱਸਿਆ ਸੀ। ਇਸ ਨੇ ਸ਼ਾਹੀ ਪਰਿਵਾਰ ਦੇ ਬਿਆਨ ਦਾ ਹਵਾਲਾ ਦਿੱਤਾ ਸੀ। ਕਈ ਘੰਟੇ ਬਾਅਦ ਇਸ ਨੇ ਦੂਜੀ ਖਬਰ ਦਿੱਤੀ ਕਿ 83 ਸਾਲਾ ਸ਼ਹਿਜਾਦੇ ਨਵਾਫ ਅਲ ਅਹਿਮਦ ਅਲ ਸਬਾ ਨੇ ਸ਼ੇਖ ਸਬਾ ਦੀਆਂ ਕੁਝ ਸ਼ਕਤੀਆਂ ਅਸਥਾਈ ਤੌਰ 'ਤੇ ਹਾਸਲ ਕੀਤੀਆਂ ਹਨ। 

ਪੜ੍ਹੋ ਇਹ ਅਹਿਮ ਖਬਰ- ਦੁਬਈ 'ਚ ਭਾਰਤੀ ਮੂਲ ਦੀ ਕੁੜੀ ਨੇ ਤੋੜਿਆ ਯੋਗਾ ਵਿਸ਼ਵ ਰਿਕਾਰਡ

ਉਂਝ ਉਸ ਨੇ ਇਹ ਨਹੀਂ ਦੱਸਿਆ ਕਿ ਅਜਿਹਾ ਕਿਸ ਕਾਰਨ ਹੋਇਆ। ਕੂਨਾ ਨੇ ਇਹ ਜ਼ਰੂਰ ਕਿਹਾ ਕਿ ਸ਼ੇਖ ਸਬਾ ਦੀ ਸਫਲ ਸਰਜਰੀ ਹੋਈ ਹੈ।ਕੁਵੈਤ ਦੇ ਅਧਿਕਾਰਤ ਗਜਟ 'ਕੁਵਤ ਅਲ-ਯੋਮ' ਵਿਚ ਘੋਸ਼ਿਤ ਆਦੇਸ਼ ਦੇ ਮੁਤਾਬਕ ਸ਼ਹਿਜਾਦੇ ਨੂੰ ਉਦੋਂ ਤੱਕ ਦੇ ਲਈ ਸ਼ਕਤੀਆਂ ਪ੍ਰਦਾਨ ਕੀਤੀਆਂ ਗਈਆਂ ਹਨ ਜਦੋਂ ਤੱਕ ਕਿ ਸ਼ਾਹ ਦੀ ਸਰਜਰੀ ਨਾਲ ਸਬੰਧਤ ਪ੍ਰਕਿਰਿਆ ਪੂਰੀ ਨਹੀਂ ਹੋ ਜਾਂਦੀ।


author

Vandana

Content Editor

Related News