ਮਾਣ ਵਾਲੀ ਗੱਲ: ਭਾਰਤੀ ਮੂਲ ਦੀ ਕ੍ਰਿਤਿਕਾ ਵਾਲੀਆ ਬਣੀ 'ਮਿਸ ਅਰਥ ਨਿਊਜ਼ੀਲੈਂਡ 2023'
Saturday, Dec 09, 2023 - 11:31 PM (IST)
ਆਕਲੈਂਡ (ਸੁਮਿਤ ਭੱਲਾ)- ਭਾਰਤੀ ਮੂਲ ਦੀ ਕ੍ਰਿਤਿਕਾ ਵਾਲੀਆ ਨੇ ਨਿਊਜ਼ੀਲੈਂਡ ਦੀਆਂ ਗੋਰੀਆਂ ਨੂੰ ਹਰਾ ਕੇ ‘ਮਿਸ ਅਰਥ ਨਿਊਜ਼ੀਲੈਂਡ 2023’ ਦਾ ਖਿਤਾਬ ਜਿੱਤਿਆ ਹੈ। ਹੁਣ ਉਹ ਚੜ੍ਹਦੇ ਸਾਲ ਹੋਣ ਵਾਲੇ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਨਿਊਜ਼ੀਲੈਂਡ ਦੀ ਨੁਮਾਇੰਦਗੀ ਕਰੇਗੀ।
ਇਹ ਖ਼ਬਰ ਵੀ ਪੜ੍ਹੋ - ਵਿਦੇਸ਼ 'ਚ ਪੰਜਾਬੀ ਨੌਜਵਾਨ ਦਾ ਕਤਲ, ਜਦ ਖੁੱਲ੍ਹੇ ਅੰਦਰਲੇ ਭੇਤ ਤਾਂ ਸਭ ਰਹਿ ਗਏ ਦੰਗ
ਕਰੀਬ 5 ਸਾਲ ਪਹਿਲਾਂ ਉਸ ਦੇ ਪਤੀ ਦੀ ਆਸਟ੍ਰੇਲੀਆ ਵਿੱਚ ਇੱਕ ਝਰਨੇ ਵਿਚ ਡੁੱਬਣ ਨਾਲ ਮੌਤ ਹੋ ਗਈ ਸੀ। ਉਸ ਦੁਖਾਂਤ ਤੋਂ ਬਾਅਦ ਉਹ ਆਪਣੀ ਜ਼ਿੰਦਗੀ ਦੇ ਸਭ ਤੋਂ ਔਖੇ ਦੌਰ ਵਿੱਚੋਂ ਲੰਘ ਰਹੀ ਸੀ। ਫਿਰ ਉਸ ਨੇ ਇਸ ਦੇਸ਼ ਦੇ ਛੋਟੇ ਜਿਹੇ ਕਸਬੇ ਹਾਕਸ ਬੇਅ ਵਿੱਚ ਸੈਟਲ ਹੋਣ ਦਾ ਫੈਸਲਾ ਕੀਤਾ। ਪ੍ਰਾਹੁਣਚਾਰੀ ਖੇਤਰ ਵਿਚ ਕੰਮ ਕਰਨ ਦੇ ਨਾਲ-ਨਾਲ ਉਸ ਨੇ ਆਪਣੇ ਸ਼ੌਂਕ ਅਨੁਸਾਰ ਸੁੰਦਰਤਾ ਮੁਕਾਬਲਿਆਂ ਵਿਚ ਆਪਣੀ ਕਿਸਮਤ ਅਜ਼ਮਾਈ। ਦੇਸ਼ ’ਚ ਸੁੰਦਰਤਾ ਦਾ ਚੋਟੀ ਦਾ ਖਿਤਾਬ ਹਾਸਲ ਕਰਨ ਪਿੱਛੋਂ ਕ੍ਰਿਤਿਕਾ ਨੇ ਕਿਹਾ ਕਿ ਉਹ ਇਸ ਸਮੇਂ ਬੇਹੱਦ ਮਾਣ ਮਹਿਸੂਸ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8