ਨੇਪਾਲ ਦੇ ਪੀ.ਐੱਮ. ਕੇਪੀ ਓਲੀ ਨੇ ਪਹਿਲੀ ਵਾਰ ਪਸ਼ੂਪਤੀਨਾਥ ਮੰਦਰ ''ਚ ਕੀਤੀ ਪੂਜਾ

Tuesday, Jan 26, 2021 - 06:27 PM (IST)

ਨੇਪਾਲ ਦੇ ਪੀ.ਐੱਮ. ਕੇਪੀ ਓਲੀ ਨੇ ਪਹਿਲੀ ਵਾਰ ਪਸ਼ੂਪਤੀਨਾਥ ਮੰਦਰ ''ਚ ਕੀਤੀ ਪੂਜਾ

ਕਾਠਮੰਡੂ (ਬਿਊਰੋ): ਪੂਰੀ ਜ਼ਿੰਦਗੀ ਨੇਪਾਲ ਦੀ ਹਿੰਦੂ ਰਾਜਸ਼ਾਹੀ ਦਾ ਵਿਰੋਧ ਕਰਨ ਵਾਲੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਹੁਣ ਪਹਿਲੀ ਵਾਰ ਸੋਮਵਾਰ ਨੂੰ ਪਸ਼ੂਪਤੀਨਾਥ ਮੰਦਰ ਪਹੁੰਚੇ। ਪੀ.ਐੱਮ. ਓਲੀ ਨੇ ਵਿਸ਼ਵ ਪ੍ਰਸਿੱਧ ਪਸ਼ੂਪਤੀਨਾਥ ਮੰਦਰ ਵਿਚ ਵਿਸ਼ੇਸ਼ ਪੂਜਾ ਕੀਤੀ ਅਤੇ ਸਵਾ ਲੱਖ ਦੀਵੇ ਪ੍ਰਕਾਸ਼ਿਤ ਕੀਤੇ। ਇਹੀ ਨਹੀਂ ਨੇਪਾਲੀ ਪੀ.ਐੱਮ. ਨੇ ਪਸ਼ੂਪਤੀਨਾਥ ਮੰਦਰ ਨੂੰ ਸਨਾਤਨ ਧਰਮਾਂ ਦੇ ਇਕ ਪਵਿੱਤਰ ਸਥਲ ਦੇ ਰੂਪ ਵਿਚ ਵਿਕਸਿਤ ਕਰਨ ਦਾ ਨਿਰਦੇਸ਼ ਦਿੱਤਾ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਓਲੀ ਦੇ ਰਵੱਈਏ ਵਿਚ ਤਬਦੀਲੀ ਦੇ ਪਿੱਛੇ ਕੀ ਰਹੱਸ ਹੈ।

PunjabKesari

ਨੇਪਾਲ ਕਦੇ ਦੁਨੀਆ ਦਾ ਇਕੋਇਕ ਹਿੰਦੂ ਦੇਸ਼ ਸੀ। ਪੀ.ਐੱਮ. ਓਲੀ ਦੇ ਰੱਵਈਏ ਵਿਚ ਅਚਾਨਕ ਤਬਦੀਲੀ ਅਜਿਹੇ ਸਮੇਂ ਵਿਚ ਹੋਈ ਹੈ ਜਦੋਂ ਨੇਪਾਲ ਵਿਚ ਰਾਜਤੰਤਰ ਮੁੜ ਤੋਂ ਬਹਾਲ ਕਰਨ ਅਤੇ ਦੇਸ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਮੰਗ ਸਿਖਰ 'ਤੇ ਹੈ। ਨੇਪਾਲੀ ਪੀ.ਐੱਮ. ਮੰਦਰ ਗਏ ਅਤੇ ਕਰੀਬ ਸਵਾ ਘੰਟੇ ਤੱਕ ਉੱਥੇ ਰਹੇ। ਨੇਪਾਲੀ ਅਖ਼ਬਾਰ ਕਾਠਮੰਡੂ ਪੋਸਟ ਦੀ ਰਿਪੋਰਟ ਮੁਤਾਬਕ ਕਾਰਲ ਮਾਰਕਸ ਨੂੰ ਮੰਨਣ ਵਾਲੇ ਓਲੀ ਹੁਣ ਤੱਕ ਕਦੇ ਕਿਸੇ ਮੰਦਰ ਵਿਚ ਨਹੀਂ ਗਏ ਸਨ। ਓਲੀ ਦੇ ਅਚਾਨਕ ਇਸ ਦਾਅ ਨਾਲ ਮਾਹਰ ਹੈਰਾਨ ਹਨ।

PunjabKesari

ਮੰਦਰ ਜਾਣ ਵਾਲੇ ਪਹਿਲੇ ਕਮਿਊਨਿਸਟ ਪੀ.ਐੱਮ.
ਨੇਪਾਲੀ ਪੀ.ਐੱਮ. ਦਾ ਇਹ ਦੌਰਾ ਅਜਿਹੇ ਸਮੇਂ ਵਿਚ ਹੋਇਆ ਹੈ ਜਦੋਂ ਦੇਸ਼ ਭਰ ਵਿਚ ਰਾਜਤੰਤਰ ਨੂੰ ਬਹਾਲ ਕਰਨ ਅਤੇ ਨੇਪਾਲ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਜ਼ੋਰਦਾਰ ਪ੍ਰਦਰਸ਼ਨ ਹੋ ਰਿਹਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਓਲੀ ਨੇ ਇਸ ਯਾਤਰਾ ਜ਼ਰੀਏ ਸੰਸਦ ਨੂੰ ਭੰਗ ਕਰਨ ਨਾਲ ਪੈਦਾ ਹੋਈ ਨਾਰਾਜ਼ਗੀ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਓਲੀ ਦੇ ਇਸ ਕਦਮ ਨੂੰ ਸੰਵਿਧਾਨ 'ਤੇ ਹਮਲਾ ਦੱਸਿਆ ਜਾ ਰਿਹਾ ਹੈ। ਓਲੀ ਪਹਿਲੇ ਅਜਿਹੇ ਕਮਿਊਨਿਸਟ ਪ੍ਰਧਾਨ ਮੰਤਰੀ ਹਨ ਜਿਹਨਾਂ ਨੇ ਪਸ਼ੂਪਤੀਨਾਥ ਮੰਦਰ ਦੀ ਯਾਤਰਾ ਕੀਤੀ ਹੈ। 

PunjabKesari

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਪੀ.ਐੱਮ. ਨੇ ਹਿੰਦੀ 'ਚ ਟਵੀਟ ਕਰਕੇ ਭਾਰਤੀਆਂ ਨੂੰ ਦਿੱਤੀ ਗਣਤੰਤਰ ਦਿਵਸ ਦੀ ਵਧਾਈ 

ਉਹਨਾਂ ਦੇ ਇਲਾਵਾ ਹੋਰ ਖੱਬੇ ਪੱਖੀ ਨੇਤਾ ਜਿਵੇਂ ਪੁਸ਼ਪ ਕਮਲ ਦਹਲ ਪ੍ਰਚੰਡ, ਮਾਧਵ ਕੁਮਾਰ ਨੇਪਾਲ, ਬਾਬੂਰਾਮ ਭੱਟਾਰਾਈ ਅਤੇ ਝਾਲਾਨਾਥ ਖਨਲ ਕਦੇ ਵੀ ਪਸ਼ੂਪਤੀਨਾਥ ਮੰਦਰ ਨਹੀਂ ਗਏ ਹਨ। ਇਹੀ ਨਹੀਂ ਇਹਨਾਂ ਨੇਤਾਵਾਂ ਵਿਚੋਂ ਕਈਆਂ ਨੇ ਤਾਂ ਈਸ਼ਵਰ ਦੇ ਨਾਮ 'ਤੇ ਸਹੁੰ ਚੁੱਕਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਓਲੀ ਦੀ ਇਸ ਮੰਦਰ ਯਾਤਰਾ ਪਿੱਛੇ ਉਹਨਾਂ ਦਾ ਰਾਜਨੀਤਕ ਏਜੰਡਾ ਲੁਕਿਆ ਹੋਇਆ ਹੈ। ਨੇਪਾਲ ਦੇ ਖੱਬੇ ਪੱਖੀ ਅੰਦੋਲਨ 'ਤੇ ਲੰਬੇਂ ਸਮੇਂ ਤੱਕ ਨਜ਼ਰ ਰੱਖਣ ਵਾਲੇ ਸ਼ਾਮ ਸ਼੍ਰੇਸ਼ਠ ਕਹਿੰਦੇ ਹਨ ਕਿ ਅਜਿਹਾ ਲੱਗ ਰਿਹਾ ਹੈ ਕਿ ਓਲੀ ਹੁਣ ਧਰਮ ਨਿਰਪੱਖਤਾ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਉਹ ਰਾਜਤੰਤਰ ਸਮਰਥਕ ਅਤੇ ਹਿੰਦੂ ਸਮਰਥਕ ਵੋਟਰਾਂ ਨੂੰ ਆਪਣੇ ਵੱਲ ਕਰਨਾ ਚਾਹੁੰਦੇ ਹਨ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News