ਕੋਰੀਆਈ ਦੇਸ਼ ਪੂਰਨ ਪ੍ਰਮਾਣੂ ਹਥਿਆਰਬੰਦੀ ''ਤੇ ਸਹਿਮਤ

Friday, Apr 27, 2018 - 08:05 PM (IST)

ਸਿਓਲ— ਉੱਤਰ ਕੋਰੀਆ ਦੇ ਚੋਟੀ ਦੇ ਨੇਤਾ ਕਿਮ ਜੋਂਗ ਉਨ ਤੇ ਦੱਖਣ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ ਕੋਰੀਆਈ ਟਾਪੂ 'ਚ ਸੰਪੂਰਨ ਪ੍ਰਮਾਣੂ ਹਥਿਆਰਬੰਦੀ 'ਤੇ ਕੰਮ ਕਰਨ ਦੇ ਲਈ ਸ਼ੁੱਕਰਵਾਰ ਨੂੰ ਸਹਿਮਤ ਹੋ ਗਏ ਹਨ। ਦੋਵਾਂ ਦੇਸ਼ਾਂ ਦੇ ਚੋਟੀ ਦੇ ਨੇਤਾਵਾਂ ਨੇ ਇਤਿਹਾਸਿਕ ਸਿਖਰ ਗੱਲਬਾਤ 'ਚ ਇਕ ਸੰਯੁਕਤ ਐਲਾਨ ਪੱਤਰ 'ਤੇ ਦਸਤਖਤ ਕੀਤੇ, ਜਿਸ 'ਚ ਉਨ੍ਹਾਂ ਨੇ ਕਿਹਾ ਕਿ ਉਹ ਕੋਰੀਆਈ ਟਾਪੂ 'ਚ ਸਥਾਈ ਤੇ ਮਜ਼ਬੂਤ ਸ਼ਾਂਤੀ ਸਥਾਪਿਤ ਕਰਨ ਦੇ ਲਈ ਇਕ ਸਮਝੋਤਾ ਕਰਨਗੇ।
ਐਲਾਨ ਪੱਤਰ 'ਚ ਹਥਿਆਰਾਂ 'ਚ ਕਟੌਤੀ, ਵਿਰੋਧੀ ਰਵੱਈਆ ਬੰਦ ਕਰਨ, ਕਿਲੇਬੰਦੀ ਵਰਗੀ ਸਰਹੱਦ ਨੂੰ ਸ਼ਾਂਤੀ ਖੇਤਰ ਦੇ ਰੂਪ 'ਚ ਸਥਾਪਿਤ ਕਰਨ ਤੇ ਹੋਰਾਂ ਦੇਸ਼ਾਂ, ਜਿਵੇਂ ਅਮਰੀਕਾ ਦੇ ਨਾਲ ਬਹੁ-ਪੱਖੀ ਗੱਲਬਾਤ ਕਰਨ ਦੇ ਵਾਅਦੇ ਵੀ ਸ਼ਾਮਲ ਹਨ।


Related News