1950 ਦੇ ਦਹਾਕੇ ''ਚ ਕੋਲਕਾਤਾ ਤੋਂ ਲੰਡਨ ਜਾਂਦੀ ਸੀ ਬੱਸ, ਤਸਵੀਰਾਂ ਵਾਇਰਲ

07/02/2020 6:29:26 PM

ਲੰਡਨ (ਬਿਊਰੋ): ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਨੂੰ ਜ਼ਿਆਦਾਤਰ ਹਵਾਈ ਰਸਤੇ ਜ਼ਰੀਏ ਹੀ ਜਾਣਾ ਪੈਂਦਾ ਹੈ। ਤੁਸੀਂ ਕਦੇ ਸੋਚਿਆ ਹੈ ਕਿ ਕੋਲਕਾਤਾ ਤੋ ਬੱਸ ਵਿਚ ਬੈਠੋ ਅਤੇ ਲੰਡਨ ਪਹੁੰਚ ਜਾਓ। ਹੁਣ ਤਾਂ ਅਜਿਹਾ ਸੰਭਵ ਨਹੀਂ ਹੈ ਪਰ 1950 ਦੇ ਦਹਾਕੇ ਵਿਚ ਅਜਿਹਾ ਹੁੰਦਾ ਸੀ। ਹਾਲ ਹੀ ਵਿਚ ਵਿਕਟੋਰੀਆ ਕੋਚ ਸਟੇਸ਼ਨ, ਲੰਡਨ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਹਨ, ਜਿਹਨਾਂ ਵਿਚ ਯਾਤਰੀਆਂ ਨੂੰ ਕੋਲਕਾਤਾ ਜਾਣ ਵਾਲੀ ਬੱਸ ਵਿਚ ਚੜ੍ਹਦਿਆਂ ਦਿਖਾਇਆ ਗਿਆ ਹੈ। 

 

'ਨਿਊਜ਼ 18' ਸਮਾਚਾਰ ਏਜੰਸੀ ਦੇ ਮੁਤਾਬਕ 5 ਦਿਨਾਂ ਵਿਚ ਸਫਰ ਪੂਰਾ ਕਰਨ ਵਾਲੀ ਇਸ ਬੱਸ ਦਾ ਕਿਰਾਇਆ 85 ਪੌਂਡ ਸੀ ਜੋ ਉਸ ਸਮੇਂ ਦੇ ਹਿਸਾਬ ਨਾਲ ਕਾਫੀ ਮਹਿੰਗਾ ਸੀ। ਕੋਲਕਾਤਾ ਤੋਂ ਲੰਡਨ ਦੀ ਦੂਰੀ ਲੱਗਭਗ 7,957 ਕਿਲੋਮੀਟਰ ਹੈ ਉੱਥੇ ਧਰਤੀ ਦਾ ਵਿਆਸ 12,742 ਕਿਲੋਮੀਟਰ ਹੈ। ਇਹ ਬੱਸ ਆਪਣੀ ਯਾਤਰਾ ਵਿਚ ਅੱਧੀ ਤੋਂ ਜ਼ਿਆਦਾ ਧਰਤੀ ਦਾ ਚੱਕਰ ਲਗਾ ਲੈਂਦੀ ਸੀ।

PunjabKesari

ਸਾਲ 1973-73 ਵਿਚ ਚੱਲਣ ਵਾਲੀ ਲਗਜ਼ਰੀ ਬੱਸ 'ਐਲਬਰਟ' ਸੀ। ਲੰਡਨ (ਇੰਗਲੈਂਡ) ਤੋਂ ਚੱਲ ਕੇ ਇਹ ਬੱਸ ਬੈਲਜੀਅਮ, ਜਰਮਨੀ, ਆਸਟ੍ਰੀਆ, ਯੂਗੋਸਲਾਵੀਆ, ਬੁਲਗਾਰੀਆ, ਟਰਕੀ, ਈਰਾਨ, ਅਫਗਾਨਿਸਤਾਨ, ਪਾਕਿਸਤਾਨ ਤੋਂ ਹੁੰਦੇ ਹੋਏ ਭਾਰਤ ਆਉਂਦੀ ਸੀ। ਭਾਰਤ ਵਿਚ ਇਹ ਬੱਸ ਨਵੀਂ ਦਿੱਲੀ, ਆਗਰਾ, ਪ੍ਰਯਾਗਰਾਜ (ਉਦੋਂ ਇਲਾਹਾਬਾਦ), ਬਨਾਰਸ ਤੋਂ ਹੁੰਦੇ ਹੋਏ ਕੋਲਕਾਤਾ ਪਹੁੰਚਦੀ ਸੀ।

PunjabKesari

ਟਿਕਟ ਵਿਚ ਦਿਸਦਾ ਹੈ ਕਿ ਇਕ ਪਾਸੇ ਦੀ ਯਾਤਰਾ ਵਿਚ 145 ਪੌਂਡ (ਅੱਜ ਦੇ ਸਮੇਂ ਵਿਚ 13,644 ਰੁਪਏ) ਦਾ ਖਰਚਾ ਆਉਂਦਾ ਸੀ। ਇਸ ਵਿਚ ਰਸਤੇ ਵਿਚ ਖਾਣ-ਪੀਣ ਅਤੇ ਹੋਟਲ ਆਦਿ ਵਿਚ ਰਹਿਣ ਦਾ ਖਰਚਾ ਸ਼ਾਮਲ ਸੀ। ਨਾਲ ਹੀ ਰਸਤੇ ਵਿਚ ਪੈਣ ਵਾਲੇ ਵੱਡੇ ਸ਼ਹਿਰਾਂ ਜਿਵੇਂ ਦਿੱਲੀ, ਤੇਹਰਾਨ, ਸਾਲਜਬਰਗ, ਕਾਬੁਲ, ਇਸਤਾਂਬੁਲ, ਵੀਏਨਾ ਵਿਚ ਸ਼ਾਪਿੰਗ ਦੀ ਸਹੂਲਤ ਵੀ ਸੀ। ਇਸ ਪੂਰੀ ਯਾਤਰਾ ਵਿਚ 48 ਦਿਨ ਲੱਗਦੇ ਸਨ ਅਤੇ ਰਸਤੇ ਵਿਚ ਮਨੋਰੰਜਨ ਅਤੇ ਸਹੂਲਤ ਦੇ ਲਈ ਰੇਡੀਓ, ਫੈਨ ਹੀਟਰ, ਸੌਣ ਲਈ ਵੱਖਰੇ ਕਮਰੇ ਵੀ ਮੌਜੂਦ ਸਨ। ਟਵਿੱਟਰ ਤੇ ਇਸ ਪੋਸਟ ਨੂੰ ਦੇਖ ਕੇ ਕਈ ਲੋਕਾਂ ਨੇ ਆਪਣੀਆਂ ਲੰਬੀਆਂ ਯਾਤਰਾਵਾਂ ਦੀ ਜਾਣਕਾਰੀ ਦਿੱਤੀ ਹੈ।

PunjabKesari


Vandana

Content Editor

Related News