ਜਾਣੋ, ਉਸ ਸ਼ਹਿਰ ਬਾਰੇ ਜੋ ਹੈ ਬੀਤੇ 35 ਸਾਲਾਂ ਤੋਂ ਸੁੰਨਸਾਨ

06/28/2017 4:13:37 PM

ਕੈਨੇਡਾ— ਦੁਨੀਆ 'ਚ ਮੌਜੂਦ ਹਰ ਥਾਂ ਦੀ ਆਪਣੀ ਵੱਖਰੀ ਖਾਸੀਅਤ ਹੁੰਦੀ ਹੈ। ਕੁਝ ਥਾਵਾਂ ਆਪਣੇ ਅਜੀਬ ਕਾਰਨਾਂ ਕਾਰਨ ਪ੍ਰਸਿੱਧ ਹੁੰਦੀਆਂ ਹਨ। ਅਜਿਹਾ ਹੀ ਇਕ ਸ਼ਹਿਰ ਕੈਨੇਡਾ 'ਚ ਹੈ ਜਿਸ ਦਾ ਨਾਂ 'ਕਿਟਸਾਲਟ' ਹੈ। ਕਦੇ ਇਸ ਸ਼ਹਿਰ 'ਚ ਲੋਕ ਰਹਿੰਦੇ ਸਨ ਪਰ ਬੀਤੇ 35 ਸਾਲਾਂ ਤੋਂ ਇਹ ਜਗ੍ਹਾ ਉਜਾੜ ਪਈ ਹੋਈ ਹੈ।
ਜਾਣਕਾਰੀ ਮੁਤਾਬਕ ਸਾਲ 1982 ਤੱਕ ਇਸ ਸ਼ਹਿਰ 'ਚ ਕਦੇ 1200 ਲੋਕ ਰਹਿੰਦੇ ਸਨ। ਇਹ ਸਾਰੇ ਲੋਕ ਸ਼ਹਿਰ ਕੋਲ ਚੱਲਣ ਵਾਲੀ ਇਕ ਮਾਇਨਿੰਗ ਕੰਪਨੀ 'ਚ ਕੰਮ ਕਰਦੇ ਸਨ ਅਤੇ ਆਪਣੀ ਜਿੰਦਗੀ ਜੀ ਰਹੇ ਸਨ। ਪਰ ਕੁਝ ਸਮੇਂ ਬਾਅਦ ਕੰਪਨੀ ਦਾ ਕੰਮ ਖਤਮ ਹੋ ਗਿਆ ਅਤੇ ਉਹ ਕੰਪਨੀ ਬੰਦ ਕਰ ਕੇ ਇੱਥੋਂ ਚਲੇ ਗਏ। ਇਸ ਕਾਰਨ ਇੱਥੇ ਰਹਿਣ ਵਾਲੇ ਲੋਕ ਬੇਰੋਜ਼ਗਾਰ ਹੋ ਗਏ ਅਤੇ ਕੰਮ ਦੀ ਭਾਲ 'ਚ ਇਹ ਸ਼ਹਿਰ ਛੱਡ ਕੇ ਚਲੇ ਗਏ। 
ਅੱਜ ਵੀ ਇੱਥੇ ਬਿਹਤਰੀਨ ਮਕਾਨ, ਹੋਟਲ, ਅਪਾਰਟਮੈਂਟਸ, ਰੈਸਟੋਰੈਂਟ, ਲਾਇਬ੍ਰੇਰੀ, ਹਸਪਤਾਲ, ਸਕੂਲ, ਸਿਨੇਮਾ ਹਾਲ, ਬੈਂਕ, ਡਾਕ ਘਰ ਆਦਿ ਮੌਜੂਦ ਹਨ ਪਰ ਇਨਸਾਨਾਂ ਬਿਨਾਂ ਇਹ ਬਸਤੀ ਉਜਾੜ ਪਈ ਹੈ। ਬੀਤੇ 35 ਸਾਲਾਂ ਤੋਂ ਇੱਥੇ ਉਜਾੜ ਹੋਣ ਕਾਰਨ ਕੁਝ ਲੋਕਾਂ ਦਾ ਮੰਨਣਾ ਹੈ ਕਿ ਹੁਣ ਇੱਥੇ ਭੂਤ-ਪ੍ਰੇਤਾਂ ਦਾ ਵਾਸ ਹੈ।


Related News