ਜਾਣੋ, ਦੁਨੀਆ ਦੀ ਉਸ ਔਰਤ ਬਾਰੇ ਜਿਸ ਦੇ ਵਾਲ ਹਨ 55 ਫੁੱਟ ਲੰਬੇ

06/23/2017 4:56:05 PM

ਫਲੋਰਿਡਾ— ਔਰਤਾਂ ਦੀ ਸੁੰਦਰਤਾ ਦਾ ਅਟੁੱਟ ਅੰਗ ਹੁੰਦੇ ਹਨ ਉਨ੍ਹਾਂ ਦੇ ਵਾਲ। ਇਨ੍ਹਾਂ ਵਾਲਾਂ ਨੂੰ ਲੰਬਾ ਅਤੇ ਆਕਰਸ਼ਕ ਬਣਾਉਣ ਲਈ ਔਰਤਾਂ ਹਰ ਸੰਭਵ ਕੋਸ਼ਿਸ਼ ਕਰਦੀਆਂ ਹਨ। ਪਰ ਅੱਜ ਅਸੀਂ ਜਿਸ ਔਰਤ ਦੇ ਵਾਲਾਂ ਦਾ ਜਿਕਰ ਕਰ ਰਹੇ ਹਾਂ ਉਸ ਦੇ ਵਾਲਾਂ ਦੀ ਲੰਬਾਈ ਇੰਨੀ ਜ਼ਿਆਦਾ ਹੈ ਕਿ ਉਸ ਦਾ ਨਾਂ ਵਿਸ਼ਵ ਰਿਕਾਰਡ ਬੁੱਕ 'ਚ ਦਰਜ਼ ਹੋ ਗਿਆ ਹੈ।
ਅਸੀਂ ਗੱਲ ਕਰ ਰਹੇ ਹਾਂ ਅਮਰੀਕਾ ਦੇ ਫਲੋਰਿਡਾ ਸ਼ਹਿਰ 'ਚ ਰਹਿਣ ਵਾਲੀ ਆਸ਼ਾ ਮੰਡੇਲਾ ਦੀ। ਆਸ਼ਾ ਦੇ ਵਾਲ 55 ਫੁੱਟ ਲੰਬੇ ਹਨ ਅਤੇ ਵਾਲਾਂ ਦਾ ਭਾਰ 20 ਕਿਲੋਗ੍ਰਾਮ ਹੈ। ਆਸ਼ਾ ਦੇ ਇਨ੍ਹਾਂ ਵਾਲਾਂ ਦੀ ਸਫਾਈ ਕਰਨ 'ਚ ਇਕ ਵਾਰੀ 'ਚ 6 ਸ਼ੈਂਪੂ ਦੀਆਂ ਬੋਤਲਾਂ ਲੱਗ ਜਾਂਦੀਆਂ ਹਨ। ਉਸ ਨੂੰ ਵਾਲਾਂ ਨੂੰ ਸੁਕਾਉਣ 'ਚ ਦੋ ਦਿਨ ਦਾ ਸਮ੍ਹਾਂ ਲੱਗਦਾ ਹੈ।

PunjabKesari


ਵਾਲਾਂ ਦੀ ਜ਼ਿਆਦਾ ਲੰਬਾਈ ਹੋਣ ਕਾਰਨ ਉਸ ਨੇ ਬੀਤੇ 25 ਸਾਲਾਂ ਤੋਂ ਵਾਲਾਂ 'ਚ ਕੰਘੀ ਨਹੀਂ ਕੀਤੀ। 
ਉਸ ਦੇ ਲੰਬੇ ਵਾਲਾਂ ਕਾਰਨ ਕੋਈ ਉਸ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਸੀ ਪਰ ਇਕ ਦਿਨ ਹੇਅਰ ਡ੍ਰੇਸਰ ਇਮਾਨੁਏਲ ਸ਼ੇਗ ਦੀ ਨਜ਼ਰ ਉਸ 'ਤੇ ਪਈ ਅਤੇ ਉਸ ਨੇ ਆਸ਼ਾ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖ ਦਿੱਤਾ। ਇਸ ਪ੍ਰਸਤਾਵ ਨੂੰ ਸਵੀਕਾਰ ਕਰਦੇ ਹੋਏ ਆਸ਼ਾ ਨੇ ਉਸ ਨਾਲ ਵਿਆਹ ਕਰ ਲਿਆ। ਆਸ਼ਾ ਦੇ ਪਤੀ ਨੂੰ ਉਸ ਦੇ ਵਾਲ ਬਹੁਤ ਪਸੰਦ ਹਨ।

PunjabKesari
ਹਾਲਾਂਕਿ ਵਾਲਾਂ ਦੀ ਲੰਬਾਈ ਕਾਰਨ ਆਸ਼ਾ ਦੀ ਪਿੱਠ ਅਤੇ ਧੋਣ 'ਚ ਦਰਦ ਰਹਿੰਦਾ ਹੈ ਅਤੇ ਡਾਕਟਰਾਂ ਨੇ ਉਸ ਨੂੰ ਵਾਲ ਕਟਵਾਉਣ ਦੀ ਸਲਾਹ ਦਿੱਤੀ ਹੈ ਪਰ ਆਸ਼ਾ ਆਪਣੇ ਵਾਲਾਂ ਨੂੰ ਕਦੇ ਵੀ ਨਹੀਂ ਕਟਵਾਉਣਾ ਚਾਹੁੰਦੀ। ਕਿਉਂਕਿ ਹੁਣ ਉਸਦੇ ਵਾਲ ਹੀ ਉਸ ਦੀ ਪਹਿਚਾਣ ਹਨ ਅਤੇ ਕਮਾਈ ਦਾ ਜ਼ਰੀਆ ਵੀ। ਆਸ਼ਾ ਹੇਅਰ ਪ੍ਰੋਡਕਟਸ ਅਤੇ ਅਸੈਸਰੀਜ ਦਾ ਵਿਗਿਆਪਨ ਵੀ ਕਰਦੀ ਹੈ, ਜਿਸ ਨਾਲ ਉਸ ਨੂੰ ਲੱਖਾਂ ਡਾਲਰ ਸਾਲਾਨਾ ਆਮਦਨ ਹੋ ਰਹੀ ਹੈ।


Related News