ਆਸਟ੍ਰੇਲੀਆ 'ਚ ਪੁਲਸ ਸਟੇਸ਼ਨ ਅੰਦਰ ਭਾਰਤੀ ਵਿਅਕਤੀ ਨੇ ਚਾਕੂ ਨਾਲ ਕੀਤਾ ਹਮਲਾ, ਅਧਿਕਾਰੀ ਨੇ ਮਾਰੀ ਗੋਲੀ

Tuesday, Feb 28, 2023 - 01:49 PM (IST)

ਆਸਟ੍ਰੇਲੀਆ 'ਚ ਪੁਲਸ ਸਟੇਸ਼ਨ ਅੰਦਰ ਭਾਰਤੀ ਵਿਅਕਤੀ ਨੇ ਚਾਕੂ ਨਾਲ ਕੀਤਾ ਹਮਲਾ, ਅਧਿਕਾਰੀ ਨੇ ਮਾਰੀ ਗੋਲੀ

ਸਿਡਨੀ (ਆਈ.ਏ.ਐੱਨ.ਐੱਸ.) ਆਸਟ੍ਰੇਲੀਆ ਦੇ ਰਾਜ ਨਿਊ ਸਾਊਥ ਵੇਲਜ਼ (ਐਨ.ਐਸ.ਡਬਲਯੂ.) ਵਿੱਚ ਪੁਲਸ ਫੋਰਸ ਨੇ ਮੰਗਲਵਾਰ ਨੂੰ ਸਿਡਨੀ ਵਿੱਚ ਇੱਕ ਪੁਲਸ ਸਟੇਸ਼ਨ ਅੰਦਰ ਚਾਕੂ ਨਾਲ ਹਮਲਾ ਕਰਨ ਵਾਲੇ ਵਿਅਕਤੀ ਨੂੰ ਗੋਲੀ ਮਾਰ ਦਿੱਤੀ। ਵਿਅਕਤੀ ਨੂੰ ਮਾਰੇ ਜਾਣ ਤੋਂ ਬਾਅਦ ਇਸ "ਗੰਭੀਰ ਘਟਨਾ ਦੇ ਪਿੱਛੇ ਦੇ ਕਾਰਨਾਂ ਦੀ ਜਾਂਚ" ਸ਼ੁਰੂ ਕਰ ਦਿੱਤੀ ਗਈ ਹੈ। ਮੀਡੀਆ ਖ਼ਬਰਾਂ ਮੁਤਾਬਕ ਸਿਡਨੀ ਦੇ ਪੱਛਮ ਵਿੱਚ ਪੁਲਸ ਅਧਿਕਾਰੀਆਂ ਵੱਲੋਂ ਗੋਲੀ ਮਾਰ ਕੇ ਮਾਰੇ ਗਏ ਹਥਿਆਰਬੰਦ ਵਿਅਕਤੀ ਦੀ ਪਛਾਣ ਭਾਰਤੀ ਵਿਦਿਆਰਥੀ ਵਜੋਂ ਹੋਈ ਹੈ। 32 ਸਾਲਾ ਵਿਅਕਤੀ, ਜੋ 2019 ਵਿਦਿਆਰਥੀ ਵੀਜ਼ੇ 'ਤੇ ਆਸਟ੍ਰੇਲੀਆ ਆਇਆ ਸੀ, ਨੇ ਸੋਮਵਾਰ ਰਾਤ ਔਬਰਨ ਰੇਲਵੇ ਸਟੇਸ਼ਨ 'ਤੇ ਇਕ ਅਜਨਬੀ ਨੂੰ ਨਿਸ਼ਾਨਾ ਬਣਾਇਆ। ਇੱਥੇ ਦੱਸ ਦਈਏ ਕਿ ਵਿਅਕਤੀ ਦੇ ਭਾਰਤੀ ਹੋਣ ਬਾਰੇ ਫਿਲਹਾਲ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।

PunjabKesari

PunjabKesari

ਸਹਾਇਕ ਕਮਿਸ਼ਨਰ ਸਟੂਅਰਟ ਸਮਿਥ ਨੇ ਕਿਹਾ ਕਿ ਔਬਰਨ ਦਾ 32 ਸਾਲ ਦਾ ਇੱਕ ਵਿਅਕਤੀ ਔਬਰਨ ਰੇਲਵੇ ਸਟੇਸ਼ਨ ਦੇ ਟਰਨਸਟਾਇਲ ਵਿੱਚ ਦਾਖਲ ਹੋਇਆ। ਉਸਨੇ ਉੱਥੇ ਕੰਮ ਕਰਦੇ ਇੱਕ 28 ਸਾਲਾ ਕਲੀਨਰ 'ਤੇ ਬੇਰਹਿਮੀ ਨਾਲ ਹਮਲਾ ਕੀਤਾ। ਇਸ ਹਮਲੇ ਵਿੱਚ ਕਲੀਨਰ ਨੂੰ ਉਸਦੇ ਮੱਥੇ ਅਤੇ ਕਮਰ ਵਿੱਚ ਚਾਕੂ ਮਾਰਿਆ ਗਿਆ ਸੀ। ਕਲੀਨਰ ਨੂੰ ਉੱਥੇ ਛੱਡ ਕੇ 32 ਸਾਲਾ ਵਿਅਕਤੀ ਪੁਲਸ ਸਟੇਸ਼ਨ ਗਿਆ ਅਤੇ ਅੰਦਰ ਜਾਣ ਵਾਲੇ ਕੱਚ ਦੇ ਦਰਵਾਜ਼ਿਆਂ ਦੇ ਇੱਕ ਸੈੱਟ ਨੇੜੇ ਖੜ੍ਹਾ ਹੋ ਗਿਆ। ਥੋੜ੍ਹੀ ਦੇਰ ਬਾਅਦ ਚਾਕੂ ਮਾਰਨ ਦੀ ਘਟਨਾ ਬਾਰੇ ਜਾਣਕਾਰੀ ਦੇਣ ਲਈ ਟ੍ਰਿਪਲ-0 'ਤੇ ਕਾਲ ਆਈ। ਜਦੋਂ ਦੋ ਪੁਲਸ ਅਧਿਕਾਰੀ ਉਸ ਘਟਨਾ ਦਾ ਜਵਾਬ ਦੇ ਰਹੇ ਸਨ, ਤਾਂ ਵਿਅਕਤੀ ਨੇ ਸ਼ੀਸ਼ੇ ਦੇ ਦਰਵਾਜ਼ੇ ਖੋਲ੍ਹਣ ਦੀ ਕੋਸ਼ਿਸ਼ ਕੀਤੀ ਅਤੇ ਥਾਣੇ ਵਿੱਚ ਦਾਖਲ ਹੋ ਗਿਆ।

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-ਨਾਸਾ ਨੇ ਮਹਿਲਾ ਵਿਗਿਆਨੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, 100 ਤੋਂ ਵੱਧ ਪ੍ਰੋਜੈਕਟਾਂ ਦੀ ਕਰੇਗੀ ਕਮਾਂਡ 

ਫਿਰ ਉਹ ਅਫਸਰਾਂ 'ਤੇ ਹਮਲਾ ਕਰਨ ਲਈ ਅੱਗੇ ਵਧਿਆ। ਉਸੇ ਸਮੇਂ ਸੀਨੀਅਰ ਪੁਰਸ਼ ਅਧਿਕਾਰੀ ਨੇ ਆਪਣੀ ਸਰਵਿਸ ਪਿਸਤੌਲ ਕੱਢੀ ਅਤੇ ਤਿੰਨ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਦੋ ਉਸ ਦੀ ਛਾਤੀ ਵਿੱਚ ਲੱਗੀਆਂ। ਅਫਸਰਾਂ ਨੇ ਤੁਰੰਤ NSW ਐਂਬੂਲੈਂਸ ਪੈਰਾਮੈਡਿਕਸ ਦੇ ਆਉਣ ਤੱਕ ਵਿਅਕਤੀ ਦਾ ਮੁੱਢਲਾ ਇਲਾਜ ਕੀਤਾ। ਬਿਆਨ ਅਨੁਸਾਰ ਉਸ ਨੂੰ ਵੈਸਟਮੀਡ ਹਸਪਤਾਲ ਲਿਜਾਇਆ ਗਿਆ ਪਰ ਥੋੜ੍ਹੇ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਸਮਿਥ ਨੇ ਕਿਹਾ ਕਿ "ਪੁਲਸ ਭਾਰਤੀ ਵਣਜ ਦੂਤਘਰ ਤੱਕ ਪਹੁੰਚ ਕਰ ਰਹੀ ਹੈ ਤਾਂ ਜੋ ਉਹ ਉਸਦੀ ਪਛਾਣ ਦੀ ਪੁਸ਼ਟੀ ਕਰ ਸਕਣ।" ਮਾਮਲੇ ਦੀ ਜਾਂਚ ਲਈ ਜਾਸੂਸਾਂ ਨੇ ਤਿੰਨ ਅਪਰਾਧ ਸੀਨ ਬਣਾਏ ਹਨ - ਰੇਲਵੇ ਸਟੇਸ਼ਨ, ਪੁਲਸ ਸਟੇਸ਼ਨ ਅਤੇ ਇੱਕ ਰਿਹਾਇਸ਼ੀ ਪਤਾ। ਸਮਿਥ ਨੇ ਕਿਹਾ ਕਿ “ਅਸੀਂ ਇਸ ਵਿਅਕਤੀ ਦੇ ਇਰਾਦੇ ਬਾਰੇ ਪਤਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਾਂ। ਅਧਿਕਾਰੀਆਂ ਅਤੇ ਕਲੀਨਰ ਨੂੰ ਕੌਂਸਲਿੰਗ ਦਿੱਤੀ ਜਾ ਰਹੀ ਹੈ, ਜੋ ਹਸਪਤਾਲ ਵਿੱਚ ਸਥਿਰ ਹਾਲਤ ਵਿੱਚ ਹੈ।  

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News