ਆਸਟ੍ਰੇਲੀਆ ''ਚ ਪੁਲਸ ਅਧਿਕਾਰੀ ''ਤੇ ਚਾਕੂ ਨਾਲ ਹਮਲਾ, ਹਾਲਤ ਗੰਭੀਰ

01/26/2018 11:22:31 AM

ਸਿਡਨੀ (ਬਿਊਰੋ)— ਦੁਪਹਿਰ ਦੇ ਆਸਟਰੇਲੀਆ ਦਿਵਸ ਸਮਾਰੋਹ ਦੌਰਾਨ ਸਿਡਨੀ ਦੇ ਪੂਰਬੀ ਉਪ ਨਗਰ ਇਲਾਕੇ ਵਿਚ ਮਾਰੂਬਾਰਾ ਜੰਕਸ਼ਨ ਦੇ ਬਾਹਰ ਇਕ ਪੁਲਸ ਅਧਿਕਾਰੀ 'ਤੇ ਚਾਕੂ ਨਾਲ ਦੋ ਵਾਰੀ ਹਮਲਾ ਕੀਤਾ ਗਿਆ। ਇਸ ਹਮਲੇ ਵਿਚ ਪੁਲਸ ਅਧਿਕਾਰੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਉਸ ਦੀ ਹਾਲਤ ਗੰਭੀਰ ਸੀ। 50 ਸਾਲਾ ਇਸ ਪੁਲਸ ਅਧਿਕਾਰੀ ਦੇ ਲੱਕ ਅਤੇ ਛਾਤੀ ਦੇ ਸੱਜੇ ਪਾਸੇ ਦੋ ਵਾਰੀ ਚਾਕੂ ਮਾਰਿਆ ਗਿਆ। ਹਮਲੇ ਮਗਰੋਂ ਐਮਰਜੈਂਸੀ ਸੇਵਾਵਾਂ ਨੂੰ ਤੁਰੰਤ ਇਸ ਹਾਦਸੇ ਬਾਰੇ ਜਾਣਕਾਰੀ ਦਿੱਤੀ ਗਈ। ਜਾਣਕਾਰੀ ਮਿਲਦੇ ਹੀ ਪੁਲਸ, ਐਂਬੂਲੈਂਸ ਅਤੇ ਇਕ ਬਚਾਅ ਹੈਲੀਕਾਪਟਰ ਮੌਕੇ 'ਤੇ ਪਹੁੰਚ ਗਿਆ। ਗੰਭੀਰ ਰੂਪ ਨਾਲ ਜ਼ਖਮੀ ਪੁਲਸ ਅਧਿਕਾਰੀ ਨੂੰ ਇਲਾਜ ਲਈ ਤੁਰੰਤ ਸੈਂਟ ਵਿਨਸੈਂਟ ਹਸਪਤਾਲ ਲਿਜਾਇਆ ਗਿਆ। ਮੌਕੇ 'ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਉਨ੍ਹਾਂ ਨੇ ਗੋਲੀ ਚੱਲਣ ਦੀਆਂ ਆਵਾਜਾਂ ਸੁਣੀਆਂ ਸਨ। ਕੁਝ ਰਿਪੋਰਟਾਂ ਮੁਤਾਬਕ ਕਥਿਤ ਦੋਸ਼ੀ ਨੂੰ ਗੋਲੀ ਮਾਰ ਦਿੱਤੀ ਗਈ ਸੀ। ਘਟਨਾ ਮਗਰੋਂ ਪੁਲਸ ਨੇ ਹੋਟਲ ਦੇ ਆਲੇ-ਦੁਆਲੇ ਘੇਰਾਬੰਦੀ ਕਰ ਦਿੱਤੀ ਹੈ।


Related News