110 ਰੁਪਏ 'ਚ 'kiss', 461 ਰੁਪਏ 'ਚ 'drink'..., ਸ਼ਰੇਆਮ ਵਿਕ ਰਿਹੈ 'ਪਿਆਰ'!

Monday, Jul 29, 2024 - 11:27 AM (IST)

110 ਰੁਪਏ 'ਚ 'kiss', 461 ਰੁਪਏ 'ਚ 'drink'..., ਸ਼ਰੇਆਮ ਵਿਕ ਰਿਹੈ 'ਪਿਆਰ'!

ਇੰਟਰਨੈਸ਼ਨਲ ਡੈਸਕ- ਹੁਣ ਤੱਕ ਤੁਸੀਂ ਕਿਰਾਏ 'ਤੇ ਮਿਲਣ ਵਾਲੀਆਂ ਚੀਜ਼ਾਂ ਦੇ ਤੌਰ 'ਤੇ ਸ਼ਾਇਦ ਮਕਾਨ, ਸਾਮਾਨ ਅਤੇ ਕੱਪੜਿਆਂ ਬਾਰੇ ਹੀ ਜਾਣਦੇ ਹੋਵੋਗੇ ਪਰ ਅੱਜ ਕੱਲ੍ਹ ਰਿਸ਼ਤੇ ਵੀ ਕਿਰਾਏ 'ਤੇ ਉਪਲਬਧ ਹਨ। ਇਹ ਤੁਹਾਨੂੰ ਅਜੀਬ ਲੱਗ ਸਕਦਾ ਹੈ, ਪਰ ਗੁਆਂਢੀ ਦੇਸ਼ ਚੀਨ ਵਿੱਚ ਪਿਆਰ ਅਤੇ ਰੋਮਾਂਸ ਦੇ ਛੋਟੇ-ਛੋਟੇ ਪਲ ਜਿਵੇਂ ਕਿ ਕਿੱਸ ਕਰਨਾ, ਗਲੇ ਮਿਲਣਾ, ਫਿਲਮ ਦੇਖਣਾ, ਇਕੱਠੇ ਖਾਣਾ ਬਣਾਉਣਾ ਆਦਿ ਦੁਕਾਨਾਂ ਲਗਾ ਕੇ ਵੇਚੇ ਜਾ ਰਹੇ ਹਨ। ਇਨ੍ਹਾਂ ਨੂੰ ਖਰੀਦਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਗੁਆਂਢੀ ਮੁਲਕ ਵਿੱਚ ਇੱਕ ਵੱਖਰੀ ਕਿਸਮ ਦਾ ਕਾਰੋਬਾਰ ਵਧ-ਫੁੱਲ ਰਿਹਾ ਹੈ। ਪਹਿਲਾਂ ਇੱਥੇ ਗਰਲਫ੍ਰੈਂਡ ਕਿਰਾਏ 'ਤੇ ਮਿਲਦੀ ਸੀ ਪਰ ਹੁਣ ਪਿਆਰ ਨਾਲ ਜੁੜੀਆਂ ਛੋਟੀਆਂ-ਛੋਟੀਆਂ ਚੀਜ਼ਾਂ ਸਸਤੇ 'ਚ ਵਿਕ ਰਹੀਆਂ ਹਨ।

ਸ਼ਰੇਆਮ ਵਿਕ ਰਿਹੈ 'ਪਿਆਰ' 

PunjabKesari

ਤੁਸੀਂ ਬਹੁਤ ਸਾਰੀਆਂ ਦੁਕਾਨਾਂ ਦੇਖੀਆਂ ਹੋਣਗੀਆਂ ਪਰ ਸ਼ਾਇਦ ਹੀ ਕੋਈ ਅਜਿਹੀ ਦੁਕਾਨ ਹੋਵੇ ਜਿੱਥੇ 'ਪਿਆਰ' ਸ਼ਰੇਆਮ ਵਿਕ ਰਿਹਾ ਹੋਵੇ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਗੁਆਂਢੀ ਦੇਸ਼ ਚੀਨ ਦੀਆਂ ਸੜਕਾਂ 'ਤੇ ਅਜਿਹੇ ਕਈ ਸਟਾਲ ਦੇਖਣ ਨੂੰ ਮਿਲਣਗੇ, ਜਿੱਥੇ ਪਿਆਰ ਦੇ ਇਜ਼ਹਾਰ ਵਜੋਂ ਮੰਨੀਆਂ ਜਾਂਦੀਆਂ ਭਾਵਨਾਵਾਂ ਨੂੰ ਵੇਚਿਆ ਜਾ ਰਿਹਾ ਹੈ। ਇੱਥੇ ਕੁੜੀਆਂ ਆਮ ਤੌਰ 'ਤੇ ਸਜਾਏ ਹੋਏ ਰੇਟ ਕਾਰਡ ਲੈ ਕੇ ਬੈਠੀਆਂ ਹੁੰਦੀਆਂ ਹਨ, ਜਿਨ੍ਹਾਂ 'ਤੇ 'ਕਿੱਸ' ਤੋਂ ਲੈ ਕੇ 'ਗਲੇ ਲਗਾਉਣ', 'ਡਰਿੰਕ ਕਰਨਾ', 'ਇਕੱਠੇ ਫਿਲਮ ਦੇਖਣਾ' ਤੱਕ ਦੀਆਂ ਸੇਵਾਵਾਂ ਵਿਕ ਰਹੀਆਂ ਹਨ। ਇਸ ਦੇ ਲਈ ਗਾਹਕਾਂ ਤੋਂ 11 ਰੁਪਏ ਤੋਂ ਲੈ ਕੇ 461 ਰੁਪਏ ਵਸੂਲੇ ਜਾਂਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ-ਡਾਕਟਰਾਂ ਦਾ ਕਮਾਲ; ਸਟੈਮ ਸੈੱਲ ਟ੍ਰਾਂਸਪਲਾਂਟ ਰਾਹੀਂ ਮਰੀਜ਼ ਹੋਇਆ ਐੱਚ.ਆਈ.ਵੀ. ਮੁਕਤ

ਸੋਸ਼ਲ ਮੀਡੀਆ 'ਤੇ ਪ੍ਰਸਿੱਧ ਹੈ 'ਸਰਵਿਸ' 

PunjabKesari

ਚੀਨ ਦੇ ਸੋਸ਼ਲ ਮੀਡੀਆ ਵੇਈਬੋ 'ਤੇ ਸੜਕ 'ਤੇ ਸਟਾਲਾਂ 'ਤੇ ਬੈਠੀਆਂ ਗਰਲਫ੍ਰੈਂਡ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਹਾਲ ਹੀ 'ਚ ਸ਼ੇਨਜ਼ੇਨ ਦੀਆਂ ਸੜਕਾਂ 'ਤੇ ਭਾਵਨਾਤਮਕ ਸਬੰਧ ਵੇਚਣ ਵਾਲੀਆਂ ਕੁੜੀਆਂ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ। ਪੇਡ ਕੰਪੇਨਸ਼ਿਪ ਦੇ ਇਸ ਵਿਚਾਰ ਤੋਂ ਕੁੜੀਆਂ ਪੈਸੇ ਕਮਾ ਰਹੀਆਂ ਹਨ, ਪਰ ਇਸ ਵਿੱਚ ਕਿਸੇ ਕਿਸਮ ਦਾ ਗੂੜ੍ਹਾ ਰਿਸ਼ਤਾ ਸ਼ਾਮਲ ਨਹੀਂ ਹੈ। ਜੱਫੀ ਪਾਉਣ ਲਈ ਸਿਰਫ 11 ਰੁਪਏ (1 ਯੂਆਨ) ਦੇਣੇ ਪੈਂਦੇ ਹਨ, ਜਦੋਂ ਕਿ ਕਿੱਸ ਕਰਨ ਲਈ 110 ਰੁਪਏ (10 ਯੁਆਨ), ਫਿਲਮ ਦੇਖਣ ਲਈ 150 ਰੁਪਏ (15 ਯੂਆਨ) ਦੇਣੇ ਪੈਂਦੇ ਹਨ। ਜੇਕਰ ਕੋਈ ਘਰ ਦਾ ਕੰਮ ਇਕੱਠੇ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ 2000 ਰੁਪਏ (20 ਯੂਆਨ) ਅਤੇ ਇੱਕ ਘੰਟੇ ਦੀ ਡਰਿੰਕ ਲਈ 4100 ਰੁਪਏ (40 ਯੂਆਨ) ਦੇਣੇ ਪੈਂਦੇ ਹਨ। ਇਸ 'ਤੇ ਲੋਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁਝ ਕਹਿੰਦੇ ਹਨ ਕਿ ਸਟਰੀਟ ਗਰਲਫ੍ਰੈਂਡ ਦੀ ਧਾਰਨਾ ਸਹੀ ਹੈ ਜਦੋਂ ਕਿ ਕੁਝ ਕਹਿੰਦੇ ਹਨ ਕਿ ਇਹ ਔਰਤਾਂ ਦਾ ਅਪਮਾਨ ਹੈ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News