ਅਮਰੀਕਾ: ਸਿੱਖ ਨੌਜਵਾਨ ਨੇ ਲਾਇਆ ਧਾਰਮਿਕ ਭੇਦਭਾਵ ਦਾ ਦੋਸ਼, ਕਿਹਾ- 'ਕਿਰਪਾਨ' ਕਾਰਨ ਮੈਚ 'ਚ ਨਹੀਂ ਮਿਲੀ ਐਂਟਰੀ
Friday, Mar 17, 2023 - 10:44 AM (IST)
ਨਿਊਯਾਰਕ (ਏਜੰਸੀ)- ਇੱਕ ਸਿੱਖ ਨੌਜਵਾਨ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਅਮਰੀਕਾ ਵਿੱਚ ਬਾਸਕਟਬਾਲ ਮੈਚ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਗਿਆ, ਕਿਉਂਕਿ ਉਸ ਕੋਲ ਇੱਕ ‘ਕਿਰਪਾਨ’ ਸੀ। ਮਨਦੀਪ ਸਿੰਘ ਕੈਲੀਫੋਰਨੀਆ ਵਿੱਚ ਐੱਨ.ਬੀ.ਏ. ਟੀਮ ਸੈਕਰਾਮੈਂਟੋ ਕਿੰਗਜ਼ ਨਾਲ ਬਾਸਕਟਬਾਲ ਮੈਚ ਦੇਖਣ ਗਿਆ ਸੀ। ਆਪਣੇ ਟਵਿੱਟਰ ਹੈਂਡਲ ਤੋਂ ਆਯੋਜਨ ਸਥਾਨ ਦੇ ਬਾਹਰ ਤੋਂ ਆਪਣੀਆਂ ਫੋਟੋਆਂ ਸਾਂਝੀਆਂ ਕਰਦੇ ਹੋਏ ਸਿੰਘ ਨੇ ਕਿਹਾ ਕਿ ਉਸਨੇ ਇਸ ਮੁੱਦੇ ਬਾਰੇ ਕਈ ਲੋਕਾਂ ਨਾਲ ਗੱਲ ਕੀਤੀ, ਜਿਸ ਨੂੰ ਉਨ੍ਹਾਂ ਨੇ "ਧਾਰਮਿਕ ਵਿਤਕਰਾ" ਕਿਹਾ, ਪਰ ਕੋਈ ਫਾਇਦਾ ਨਹੀਂ ਹੋਇਆ। ਉਸ ਨੇ ਟਵੀਟ ਕਰਦੇ ਹੋਏ ਲਿਖਿਆ, "ਧਾਰਮਕ ਵਿਤਕਰੇ ਦਾ ਅਨੁਭਵ ਕਰਨਾ ਅਤੇ ਸੈਕਰਾਮੈਂਟੋ ਕਿੰਗਜ਼ ਗੇਮ ਵਿੱਚ ਦਾਖਲ ਹੋਣ ਤੋਂ ਇਨਕਾਰ ਕੀਤਾ ਜਾਣਾ ਮੰਦਭਾਗਾ ਹੈ, ਕਿਉਂਕਿ ਮੈਂ ਸਿੱਖ ਹਾਂ। ਮੈਨੂੰ 'ਕਿਰਪਾਨ' ਕਾਰਨ ਨਹੀਂ ਜਾਣ ਦਿੱਤਾ ਗਿਆ। 1996 ਤੋਂ ਇਸ ਦਾ ਪ੍ਰਸ਼ੰਸਕ ਹਾਂ ਪਰ ਹੁਣ ਇੰਨਾ ਜ਼ਿਆਦਾ ਨਹੀਂ।"
ਇਹ ਵੀ ਪੜ੍ਹੋ: ਇੱਕੋ ਨੌਜਵਾਨ ਨਾਲ ਸੱਸ-ਨੂੰਹ ਨੂੰ ਹੋਇਆ ਪਿਆਰ, ਝਗੜੇ ਮਗਰੋਂ ਸੱਸ ਨੇ ਗੋਲੀ ਮਾਰ ਕੇ ਕੀਤਾ ਨੂੰਹ ਦਾ ਕਤਲ
ਆਪਣੇ ਟਵੀਟ ਨੂੰ ਜਾਰੀ ਰੱਖਦੇ ਹੋਏ ਉਸਨੇ ਕਿਹਾ ਕਿ ਉਹ ਇਸ ਲਈ ਗਿਆ ਸੀ ਕਿਉਂਕਿ ਉਸਨੂੰ ਪਿਛਲੇ ਹਫ਼ਤੇ ਸੈਕਰਾਮੈਂਟੋ ਕਿੰਗਜ਼ ਤੋਂ ਇੱਕ ਈਮੇਲ ਪ੍ਰਾਪਤ ਹੋਈ ਸੀ, ਜਿਸ ਵਿੱਚ ਉਸਨੂੰ "ਕਮਿਊਨਿਟੀ ਅੰਬੈਸਡਰ" ਵਜੋਂ ਇੱਕ ਖੇਡ ਲਈ ਸੱਦਾ ਦਿੱਤਾ ਗਿਆ ਸੀ। ਜਕਾਰਾ ਮੂਵਮੈਂਟ ਦੇ ਨਾਲ ਇੱਕ ਕਮਿਊਨਿਟੀ ਆਰਗੇਨਾਈਜ਼ਰ ਵਜੋਂ ਕੰਮ ਕਰਦੇ ਹੋਏ, ਮੈਂ ਸੈਕਰਾਮੈਂਟੋ ਵਿੱਚ ਸਾਡੇ ਸਿੱਖ ਭਾਈਚਾਰੇ ਨਾਲ ਨੇੜਿਓਂ ਜੁੜਿਆ ਹੋਇਆ ਹਾਂ। ਸੈਕਰਾਮੈਂਟੋ ਕਿੰਗਜ਼ ਨੇ ਪਿਛਲੇ ਹਫ਼ਤੇ ਸਾਨੂੰ ਨਿਕਸ ਗੇਮ ਵਿੱਚ ਕਮਿਊਨਿਟੀ ਅੰਬੈਸਡਰ ਵਜੋਂ ਆਉਣ ਲਈ ਈਮੇਲ ਕੀਤੀ ਸੀ। ਸੈਕਰਾਮੈਂਟੋ ਦੇ ਮੇਅਰ ਡੈਰੇਲ ਸਟੇਨਬਰਗ, ਸੈਕਰਾਮੈਂਟੋ ਕੌਂਸਲ ਦੀ ਮੈਂਬਰ ਕੇਟੀ ਵੈਲੇਨਜ਼ੁਏਲਾ ਦੇ ਟਵੀਟ 'ਤੇ ਉਸ ਕਿਹਾ ਕਿ, "ਸੈਕਰਾਮੈਂਟੋ ਕਿੰਗਜ਼ ਲਈ ਆਪਣੀ ਕਿਰਪਾਨ ਨਹੀਂ ਉਤਾਰ ਰਿਹਾ ਹਾਂ, ਤੁਹਾਡਾ ਸ਼ਹਿਰ ਆਪਣੇ ਸਿੱਖ ਭਾਈਚਾਰੇ ਨਾਲ ਇਸ ਤਰ੍ਹਾਂ ਦਾ ਵਤੀਰਾ ਕਰਦਾ ਹੈ।" ਸਿੰਘ ਦੇ ਟਵੀਟ ਨੇ ਟਵਿੱਟਰ ਯੂਜ਼ਰਸ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਅਤੇ ਇੱਕ ਉਪਭੋਗਤਾ ਨੇ ਕਿਹਾ, "ਇਹ ਕਦੇ ਵੀ ਸਾਡੀ ਜ਼ਮੀਨ ਨਹੀਂ ਹੋਵੇਗੀ ਅਤੇ ਉਨ੍ਹਾਂ ਦੇ ਨਿਯਮ ਹਮੇਸ਼ਾ ਕਾਇਮ ਰਹਿਣਗੇ।"
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।