ਕਿੰਗਸਟਨ ''ਚ ਲਾਪਤਾ ਭਾਰਤੀ, ਪੁਲਸ ਵੱਲੋਂ ਹੈਲਪਲਾਈਨ ਨੰਬਰ ਜਾਰੀ

Sunday, Jun 28, 2020 - 06:46 PM (IST)

ਕਿੰਗਸਟਨ ''ਚ ਲਾਪਤਾ ਭਾਰਤੀ, ਪੁਲਸ ਵੱਲੋਂ ਹੈਲਪਲਾਈਨ ਨੰਬਰ ਜਾਰੀ

ਓਟਾਵਾ :  ਕਿੰਗਸਟਨ ਵਿਚ ਇਕ ਭਾਰਤੀ ਦੇ ਲਾਪਤਾ ਹੋਣ ਦੀ ਖਬਰ ਹੈ। ਇੱਥੋਂ ਦੀ ਪੁਲਸ ਨੇ ਗੁੰਮਸ਼ੁਦਾ 20 ਸਾਲਾ ਜੈਕੁਮਾਰ ਪਟੇਲ ਦੀ ਤਲਾਸ਼ ਲਈ ਲੋਕਾਂ ਕੋਲੋਂ ਸਹਾਇਤਾ ਮੰਗੀ ਹੈ। 

ਪੁਲਸ ਨੇ ਇਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ। ਜੈਕੁਮਾਰ ਪਟੇਲ ਨੂੰ ਆਖਰੀ ਵਾਰ ਉਸ ਦੇ ਪਰਿਵਾਰ ਨੇ 26 ਜੂਨ, 2020 ਨੂੰ ਸ਼ਾਮ ਤਕਰੀਬਨ 6.30 ਵਜੇ ਕਿੰਗਸਟਨ ਵਿਚ ਡੈਲੀ ਸਟ੍ਰੀਟ 'ਤੇ ਵੇਖਿਆ ਸੀ।

ਪੁਲਸ ਦਾ ਮੰਨਣਾ ਹੈ ਕਿ ਜੈਕੁਮਾਰ ਬਾਅਦ ਵਿਚ ਵੁਲਫੇ ਆਈਲੈਂਡ ਫੇਰੀ ਰੈਂਪ ਦੇ ਇਲਾਕੇ ਵਿਚ ਗਿਆ ਹੋ ਸਕਦਾ ਹੈ। ਪੁਲਸ ਦਾ ਕਹਿਣਾ ਹੈ ਕਿ ਜੈਕੁਮਾਰ ਦਾ ਕੱਦ ਲਗਭਗ 5 ਫੁੱਟ 6 ਇੰਚ ਜਾਂ 5 ਫੁੱਟ 7 ਇੰਚ ਹੈ, ਅੱਖਾਂ ਦਾ ਰੰਗ ਭੂਰਾ, ਛੋਟੇ ਕਾਲੇ ਵਾਲ, ਦਾੜ੍ਹੀ ਬਿਲਕੁਲ ਸਾਫ ਕੀਤੀ ਹੋਈ ਹੈ ਅਤੇ ਉਸ ਦੇ ਖੱਬੇ ਹੱਥ 'ਤੇ ਦਾਗਾਂ ਦੇ ਨਿਸ਼ਾਨ ਹਨ। ਇਸ ਤੋਂ ਇਲਾਵਾ ਉਸ ਦੇ ਐਨਕ ਲੱਗੀ ਹੋਈ ਹੈ। ਕਿੰਗਸਟਨ ਪੁਲਸ ਨੇ ਕਿਹਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਦੀ ਜਾਣਕਾਰੀ ਮਿਲਦੀ ਹੈ ਤਾਂ ਉਹ 613-549-4660 'ਤੇ ਸੰਪਰਕ ਕਰਨ।


author

Sanjeev

Content Editor

Related News