ਮੈਲਬੌਰਨ 'ਚ 'ਕਿੰਗਜ਼ ਕਬੱਡੀ ਕੱਪ' ਦਾ ਆਯੋਜਨ, ਲਾਡ ਜੌਹਲ ਦਾ ਰੇਂਜ਼ ਰੋਵਰ ਨਾਲ ਹੋਵੇਗਾ ਸਨਮਾਨ
Wednesday, Apr 12, 2023 - 12:52 PM (IST)
ਮੈਲਬੌਰਨ (ਮਨਦੀਪ ਸਿੰਘ ਸੈਣੀ)- 'ਕਬੱਡੀ ਫੈਡਰੇਸ਼ਨ ਆਸਟ੍ਰੇਲੀਆ' ਦੀ ਸਰਪ੍ਰਸਤੀ ਹੇਠ ਕਿੰਗਜ਼ ਕਬੱਡੀ ਕਲੱਬ ਅਤੇ ਸਹਿਯੋਗੀਆਂ ਵੱਲੋਂ 15 ਅਪ੍ਰੈਲ ਨੂੰ ਮੈਲਬੌਰਨ ਦੇ ਐਨਜੈੱਕ ਪਾਰਕ ਕਰੇਗੀਬਰਨ ਵਿੱਚ ਚੌਥਾ ਕਿੰਗਜ਼ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਮੁੱਖ ਪ੍ਰਬੰਧਕ ਵਿਸ਼ਾਲ ਸ਼ਰਮਾ, ਰਿੱਕੀ ਰਟੌਲ, ਸੰਨੀ ਬੇਰੀ, ਜੱਸ ਰੰਧਾਵਾ ਅਤੇ ਸਰਵਣ ਸੰਧੂ ਨੇ ਦੱਸਿਆ ਕਿ ਇਸ ਕਬੱਡੀ ਕੱਪ ਦੀਆਂ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਹਨਾਂ ਦੱਸਿਆਂ ਕਿ ਇਸ ਕਬੱਡੀ ਕੱਪ ਵਿੱਚ ਕੁੱਲ 6 ਟੀਮਾਂ ਭਾਗ ਲੈ ਰਹੀਆਂ ਹਨ ਅਤੇ ਕਈ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਨਾਲ ਸਜੀਆਂ ਟੀਮਾਂ ਦੇ ਦਿਲਚਸਪ ਮੁਕਾਬਲੇ ਦਰਸ਼ਕਾਂ ਨੂੰ ਦੇਖਣ ਨੂੰ ਮਿਲਣਗੇ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀਆਂ ਲਈ ਚੰਗੀ ਖ਼ਬਰ, ਅਮਰੀਕਾ ਦੇ H-2B ਵੀਜ਼ਾ ਦੀ ਦੂਜੀ ਛਿਮਾਹੀ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ
ਜੇਤੂ ਟੀਮਾਂ ਅਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵਿਸ਼ੇਸ਼ ਇਨਾਮ ਭੇਂਟ ਕੀਤੇ ਜਾਣਗੇ। ਮਾਂ-ਖੇਡ ਕਬੱਡੀ ਵਿੱਚ ਨਾਮਣਾ ਖੱਟਣ ਵਾਲੇ ਅੰਤਰਰਾਸ਼ਟਰੀ ਖਿਡਾਰੀ ਲਾਡ ਜੌਹਲ ਦਾ ਰੇਂਜ ਰੋਵਰ ਗੱਡੀ ਨਾਲ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੱਭਿਆਚਾਰਕ ਵੰਨਗੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ। ਪੰਜਾਬੀ ਫਿਲਮਾਂ ਦਾ ਦਮਦਾਰ ਚਿਹਰਾ ਯੋਗਰਾਜ ਸਿੰਘ ਅਤੇ ਪੰਜਾਬ ਤੋਂ ਸਿਆਸੀ ਆਗੂ ਰਮਿੰਦਰ ਸਿੰਘ ਆਂਵਲਾ ਮੁੱਖ ਮਹਿਮਾਨਾਂ ਵਜ਼ੋਂ ਆਪਣੀ ਹਾਜ਼ਰੀ ਲਗਵਾਉਣਗੇ। ਇਸ ਤੋਂ ਇਲਾਵਾ ਆਸਟ੍ਰੇਲ਼ੀਆ ਦੇ ਰਾਜਨੀਤਕ ਆਗੂ ਇਸ ਕਬੱਡੀ ਕੱਪ ਵਿੱਚ ਸ਼ਿਰਕਤ ਕਰਨਗੇ।ਪ੍ਰਬੰਧਕਾਂ ਵੱਲੋਂ ਔਰਤਾਂ ਅਤੇ ਪਰਿਵਾਰਾਂ ਦੇ ਬੈਠਣ ਦਾ ਖਾਸ ਇੰਤਜ਼ਾਮ ਕੀਤਾ ਗਿਆ ਹੈ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਹਨ। ਪ੍ਰਬੰਧਕਾਂ ਨੇ ਸਮੂਹ ਖੇਡ ਪ੍ਰੇਮੀਆਂ ਨੂੰ ਇਸ ਕਬੱਡੀ ਕੱਪ ਵਿੱਚ ਹਾਜ਼ਰੀ ਭਰਨ ਦੀ ਅਪੀਲ ਕੀਤੀ ਹੈ।
ਨੋਟ-ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।