ਸਾਊਦੀ ਅਰਬ ਦੇ ਕਿੰਗ ਅਤੇ ਕ੍ਰਾਊਨ ਪ੍ਰਿੰਸ ਨੇ ਰਮਜ਼ਾਨ ’ਚ ਕੀਤਾ 155 ਕਰੋੜ ਰੁਪਏ ਦਾ ਮਹਾਦਾਨ

Monday, Mar 18, 2024 - 09:21 AM (IST)

ਸਾਊਦੀ ਅਰਬ ਦੇ ਕਿੰਗ ਅਤੇ ਕ੍ਰਾਊਨ ਪ੍ਰਿੰਸ ਨੇ ਰਮਜ਼ਾਨ ’ਚ ਕੀਤਾ 155 ਕਰੋੜ ਰੁਪਏ ਦਾ ਮਹਾਦਾਨ

ਰਿਆਦ (ਏਜੰਸੀ)- ਸਾਊਦੀ ਅਰਬ ਦੇ ਕਿੰਗ ਅਤੇ ਕ੍ਰਾਊਨ ਪ੍ਰਿੰਸ ਇਕ ਵਾਰ ਫਿਰ ਸੁਰਖੀਆਂ ਵਿਚ ਹਨ। ਰਮਜ਼ਾਨ ਦੇ ਇਸ ਪਵਿੱਤਰ ਮਹੀਨੇ ’ਚ ਦੋਵਾਂ ਨੇ 155 ਕਰੋੜ ਰੁਪਏ ਦਾਨ ਕੀਤੇ ਹਨ। ਸਾਊਦੀ ਅਰਬ ਦੇ ਕਿੰਗ ਸਲਮਾਨ ਅਤੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਇਹ ਦਾਨ ਚੈਰੀਟੇਬਲ ਟਰੱਸਟ ਦੇ ਚੌਥੇ ਨੈਸ਼ਨਲ ਕੈਂਪੇਨ ਵਿਚ ਦਿੱਤਾ ਹੈ। ਇਹ ਦਾਨ ਅਹਿਸਾਨ ਪਲੇਟਫਾਰਮ ਰਾਹੀਂ ਕੀਤਾ ਗਿਆ ਹੈ। ਇਸ ਵਿਚ ਜਿਥੇ ਕਿੰਗ ਸਲਮਾਨ ਨੇ 88 ਕਰੋੜ ਰੁਪਏ ਤੋਂ ਵੱਧ ਦੀ ਰਕਮ ਦਿੱਤੀ, ਉੱਥੇ ਹੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ 66 ਕਰੋੜ ਰੁਪਏ ਤੋਂ ਵੱਧ ਦੀ ਰਕਮ ਦਿੱਤੀ ਹੈ। ਅਹਿਸਾਨ ਸੁਪਰਵਾਈਜ਼ਰ ਕਮੇਟੀ ਦੇ ਚੇਅਰਮੈਨ ਮਾਜਿਦ ਅਲ-ਕਸਾਬੀ ਨੇ ਇਸ ਦਾਨ ਲਈ ਦੋਵਾਂ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ: ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਨੇ ਨਕਦੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਮਦਦ ਦਾ ਦਿੱਤਾ ਭਰੋਸਾ 

ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਸਾਊਦੀ ਸ਼ਾਹੀ ਪਰਿਵਾਰ ਦੀਆਂ ਟਾਪ 10 ਸ਼ਖ਼ਸੀਅਤਾਂ ਵਿਚੋਂ ਇਕ ਹਨ। ਉਨ੍ਹਾਂ ਕੋਲ ਬੇਸ਼ੁਮਾਰ ਦੌਲਤ, ਲਗਜ਼ਰੀ ਕਾਰਾਂ ਅਤੇ ਆਲੀਸ਼ਾਨ ਮਹਿਲ ਹਨ। ਉਨ੍ਹਾਂ ਨੂੰ ਸਾਲ 2017 ਵਿਚ ਕ੍ਰਾਊਨ ਪ੍ਰਿੰਸ ਨਿਯੁਕਤ ਕੀਤਾ ਗਿਆ ਸੀ। ਆਪਣੇ ਲਾਈਫਸਟਾਈਲ ਕਾਰਨ ਉਹ ਅਕਸਰ ਸੁਰਖੀਆਂ ’ਚ ਰਹਿੰਦੇ ਹਨ।

ਇਹ ਵੀ ਪੜ੍ਹੋ: ਦਰਦਨਾਕ; ਹੀਟਰ ਲਗਾ ਕੇ ਸੁੱਤਾ ਸੀ ਪਰਿਵਾਰ, ਅੱਗ ਲੱਗਣ ਕਾਰਨ ਬੱਚਿਆਂ ਸਣੇ ਪੂਰਾ ਟੱਬਰ ਹੋਇਆ ਖ਼ਤਮ

ਮੁਹੰਮਦ ਬਿਨ ਸਲਮਾਨ ਕੋਲ ਕਿੰਨਾ ਪੈਸਾ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 16 ਸਾਲ ਦੀ ਉਮਰ ’ਚ ਉਨ੍ਹਾਂ ਨੇ ਦੂਜਿਆਂ ਤੋਂ ਮਿਲੇ ਤੋਹਫੇ ਵੇਚ ਕੇ 77.58 ਲੱਖ ਰੁਪਏ ਇਕੱਠੇ ਕਰ ਲਏ ਸਨ। ਇਸ ਤੋਂ ਬਾਅਦ ਉਸ ਨੇ ਆਪਣਾ ਸ਼ੇਅਰ ਕਾਰੋਬਾਰ ਸ਼ੁਰੂ ਕਰ ਦਿੱਤਾ। ਇੰਨਾ ਹੀ ਨਹੀਂ ਉਨ੍ਹਾਂ ਨੇ ਆਪਣੀ ਕੰਪਨੀ ਵੀ ਲਾਂਚ ਕੀਤੀ ਅਤੇ ਭਾਰੀ ਮੁਨਾਫਾ ਕਮਾਇਆ। ਮੁਹੰਮਦ ਬਿਨ ਸਲਮਾਨ ਕਈ ਮਹਿੰਗੀਆਂ ਜਾਇਦਾਦਾਂ ਦੇ ਮਾਲਕ ਹਨ। ਇਨ੍ਹਾਂ ਵਿਚ 23.24 ਬਿਲੀਅਨ ਰੁਪਏ (300 ਮਿਲੀਅਨ ਡਾਲਰ) ਦੀ ਕੀਮਤ ਦਾ ਫਰਾਂਸ ਦਾ ਇਕ ਮਹਿਲ ਵੀ ਸ਼ਾਮਲ ਹੈ। ਉਨ੍ਹਾਂ ਨੇ ਇਸ ਨੂੰ 2015 ਵਿਚ ਖਰੀਦਿਆ ਸੀ। ਇਸ ਤੋਂ ਇਲਾਵਾ ਨਿਊਯਾਰਕ ਸਿਟੀ ’ਚ ਉਨ੍ਹਾਂ ਦਾ ਇਕ ਲਗਜ਼ਰੀ ਅਪਾਰਟਮੈਂਟ ਹੈ।

ਇਹ ਵੀ ਪੜ੍ਹੋ: ਕੀ ਕੈਨੇਡਾ ਦੇ PM ਜਸਟਿਨ ਟਰੂਡੋ ਛੱਡ ਦੇਣਗੇ ਸਿਆਸਤ? ਜਾਣਨ ਲਈ ਪੜ੍ਹੋ ਪੂਰੀ ਖ਼ਬਰ

ਮੁਹੰਮਦ ਬਿਨ ਸਲਮਾਨ ਮਹਿੰਗੀਆਂ ਅਤੇ ਲਗਜ਼ਰੀ ਕਾਰਾਂ ਦੇ ਵੀ ਸ਼ੌਕੀਨ ਹਨ। ਉਨ੍ਹਾਂ ਕੋਲ ਤਕਰੀਬਨ 3 ਮਿਲੀਅਨ ਡਾਲਰ ਦੀ ਬੁਗਾਟੀ ਚਿਰੋਨ ਕਾਰ ਹੈ। ਇਹ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਅਤੇ ਤੇਜ਼ ਕਾਰਾਂ ਵਿਚੋਂ ਇਕ ਹੈ। ਉਨ੍ਹਾਂ ਕੋਲ ਲੈਂਬੋਰਗਿਨੀ ਕਾਰ ਵੀ ਹੈ, ਜਿਸ ਦੀ ਕੀਮਤ 3 ਕਰੋੜ 32 ਲੱਖ ਰੁਪਏ ਹੈ। ਉਨ੍ਹਾਂ ਕੋਲ 12 ਕਰੋੜ 45 ਲੱਖ ਰੁਪਏ ਵਾਲੀ ਏ ਮਸੀਲਾਰੇਨ ਪੀ1 ਅਤੇ 4 ਕਰੋੜ 15 ਲੱਖ ਰੁਪਏ ਤੋਂ ਵੱਧ ਦੀ ਰੋਲਸ ਰਾਇਸ ਫੈਂਟਮ ਕਾਰ ਵੀ ਹੈ।

ਇਹ ਵੀ ਪੜ੍ਹੋ: ਉੱਤਰੀ ਕੋਰੀਆ ਦੇ ਨੇਤਾ ਕਿਮ ਨੇ ਪੁਤਿਨ ਵੱਲੋਂ ਤੋਹਫੇ 'ਚ ਦਿੱਤੀ ਲਗਜ਼ਰੀ ਕਾਰ ਲਿਮੋਜ਼ਿਨ ਦੀ ਕੀਤੀ ਸਵਾਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News