ਕਿਮ ਦੀ ਭੈਣ ਨੇ ਅਮਰੀਕਾ ਦੀ ਕੀਤੀ ਆਲੋਚਨਾ, ਗੱਲਬਾਤ ਮੁੜ ਸ਼ੁਰੂ ਹੋਣ ਦੀ ਸੰਭਾਵਨਾ ਕੀਤੀ ਖ਼ਾਰਜ

06/22/2021 6:21:14 PM

ਸਿਓਲ (ਭਾਸ਼ਾ) : ਉਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਸ਼ਕਤੀਸ਼ਾਲੀ ਭੈਣ ਕਿਮ ਯੋ ਜੋਂਗ ਨੇ ਅਮਰੀਕਾ ਨਾਲ ਕੂਟਨੀਤੀ ਜਲਦ ਬਹਾਲ ਹੋਣ ਦੀਆਂ ਸੰਭਾਵਨਾਵਾਂ ਨੂੰ ਖ਼ਾਰਜ ਕਰਦੇ ਹੋਏ ਕਿਹਾ ਹੈ ਕਿ ਗੱਲਬਾਤ ਨੂੰ ਲੈ ਕੇ ਅਮਰੀਕਾ ਦੀਆਂ ਉਮੀਦਾਂ ‘ਉਸ ਨੂੰ ਹੋਰ ਜ਼ਿਆਦਾ ਨਿਰਾਸ਼ ਕਰਨਗੀਆਂ।’

ਕਿਮ ਜੋਂਗ ਉਨ ਨੇ ਹਾਲ ਹੀ ਵਿਚ ਆਪਣੇ ਅਧਿਕਾਰੀਆਂ ਨੂੰ ਕਿਹਾ ਸੀ ਕਿ ਉਹ ਗੱਲਬਾਤ ਅਤੇ ਟਕਰਾਅ ਦੋਵਾਂ ਲਈ ਤਿਆਰ ਰਹਿਣ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲਿਵਨ ਨੇ ਕਿਮ ਜੋਂਗ ਉਨ ਦੇ ਇਸ ਬਿਆਨ ਨੂੰ ‘ਦਿਲਚਸਪ ਸੰਕੇਤ’ ਦੱਸਿਆ ਸੀ। ਸੁਲਿਵਨ ਦੀ ਟਿੱਪਣੀ ਦੇ ਬਾਅਦ ਕਿਮ ਜੋਂਗ ਉਨ ਦੀ ਭੈਣ ਕਿਮ ਯੋ ਜੋਂਗ ਨੇ ਮੰਲਵਾਰ ਨੂੰ ਇਹ ਬਿਆਨ ਦਿੱਤਾ। ਸਰਕਾਰੀ ਮੀਡੀਆ ਮੁਤਾਬਕ ਕਿਮ ਯੋ ਜੋਂਗ ਨੇ ਕਿਹਾ, ‘ਅਜਿਹਾ ਲੱਗਦਾ ਹੈ ਕਿ ਅਮਰੀਕਾ ਹਾਲਾਤ ਦੀ ਵਿਆਖਿਆ ਖ਼ੁਦ ਨੂੰ ਦਿਲਾਸਾ ਦੇਣ ਲਈ ਕਰ ਰਿਹਾ ਹੈ।’

ਉਨ੍ਹਾਂ ਕਿਹਾ ਕਿ ਅਮਰੀਕਾ ਦੀ ਇਹ ਉਮੀਦ ਉਸ ਨੂੰ ਹੋਰ ਨਿਰਾਸ਼ ਕਰ ਦੇਵੇਗੀ। ਉਨ੍ਹਾਂ ਦਾ ਇਹ ਬਿਆਨ ਉਦੋਂ ਆਇਆ, ਜਦੋਂ ਉਤਰ ਕੋਰੀਆ ਮਾਮਲਿਆਂ ਦੇ ਸਿਖ਼ਰ ਅਮਰੀਕੀ ਦੂਤ ਸੁੰਗ ਕਿਮ ਦੱਖਣੀ ਕੋਰੀਆ ਦੇ ਦੌਰੇ ’ਤੇ ਹਨ। ਸੁੰਗ ਕਿਮ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਤਰ ਕੋਰੀਆ ਗੱਲਬਾਤ ਦੇ ਅਮਰੀਕੀ ਪ੍ਰਸਤਾਵਾਂ ’ਤੇ ਜਲਦ ਹੀ ਸਕਾਰਾਤਮਕ ਪ੍ਰਤੀਕਿਰਿਆ ਦੇਵੇਗਾ। ਦੂਜੇ ਪਾਸੇ ਕਿਮ ਨੇ ਆਪਣੀ ਪ੍ਰਮਾਣੂ ਸਮਰਥਾ ਵਧਾਉਣ ਦੀ ਧਮਕੀ ਦਿੱਤੀ ਹੈ ਅਤੇ ਕਿਹਾ ਹੈ ਕਿ ਕੂਟਨੀਤੀ ਅਤੇ ਦੋ-ਪੱਖੀ ਸਬੰਧਾਂ ਦਾ ਭਵਿੱਖ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਵਾਸ਼ਿੰਗਟਨ ਉਨ੍ਹਾਂ ਨੀਤੀਆਂ ਨੂੰ ਛੱਡਣਾ ਹੈ ਜਾਂ ਨਹੀਂ, ਜਿਨ੍ਹਾਂ ਨੂੰ ਉਹ ਵਿਰੋਧੀ ਸਝਮਦੇ ਹਨ।


cherry

Content Editor

Related News