ਹੁਣ ਕਿਮ ਕਰਦਾਸ਼ੀਅਨ ਦਾ ਪਤੀ ਰਾਸ਼ਟਰਪਤੀ ਚੋਣਾਂ ''ਚ ਦੇਵੇਗਾ ਟਰੰਪ ਤੇ ਬਿਡੇਨ ਨੂੰ ਟੱਕਰ
Monday, Jul 06, 2020 - 12:23 AM (IST)
ਵਾਸ਼ਿੰਗਟਨ - ਅਮਰੀਕੀ ਰੈਪਰ ਅਤੇ ਅਦਾਕਾਰ ਕਿਮ ਕਰਦਾਸ਼ੀਅਨ ਦਾ ਪਤੀ ਕਾਨਯੇ ਵੈਸਟ ਨੇ ਆਖਿਆ ਹੈ ਕਿ ਉਹ ਇਸ ਸਾਲ ਰਾਸ਼ਟਰਪਤੀ ਚੋਣਾਂ ਲੜੇਗਾ। ਸ਼ਨੀਵਾਰ ਨੂੰ ਉਸ ਨੇ ਟਵੀਟ ਕੀਤਾ ਕਿ ਸਾਨੂੰ ਹੁਣ ਭਗਵਾਨ 'ਤੇ ਭਰੋਸਾ ਕਰ ਅਮਰੀਕਾ ਦੇ ਵਾਅਦੇ ਨੂੰ ਪੂਰਾ ਕਰਨਾ ਚਾਹੀਦਾ ਹੈ। ਆਪਣੇ ਵੀਜ਼ਨ ਨੂੰ ਇਕੱਠੇ ਲਿਆਉਣਾ ਅਤੇ ਭਵਿੱਖ ਦੇ ਲਈ ਕੰਮ ਕਰਨਾ ਚਾਹੀਦਾ। ਮੈਂ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਚੋਣਾਂ ਲੜਣ ਜਾ ਰਿਹਾ ਹਾਂ। ਕਾਨਯੇ ਨੇ ਇਸ ਟਵੀਟ ਨੂੰ ਇਕ ਘੰਟੇ ਵਿਚ 1 ਲੱਖ ਵਾਰ ਰੀ-ਟਵੀਟ ਕੀਤਾ ਗਿਆ। ਉਥੇ ਹੀ ਟੈਸਲਾ ਕੰਪਨੀ ਦੇ ਸੀ. ਈ. ਓ. ਐਲਨ ਮਸਕ ਨੇ ਟਵੀਟ ਕੀਤਾ ਕਿ ਤੁਹਾਨੂੰ ਮੇਰਾ ਪੂਰੀ ਸਮਰਥਨ ਹੈ। ਮਸਕ ਇਸ ਤੋਂ ਪਹਿਲਾਂ ਡੈਮੋਕ੍ਰੇਟਿਕ ਪਾਰਟੀ ਦੇ ਸਾਬਕਾ ਰਾਸ਼ਟਰਪਤੀ ਉਮੀਦਵਾਰ ਐਂਡਿ੍ਰਓ ਯਾਂਗ ਦਾ ਵੀ ਸਮਰਥਨ ਕਰ ਚੁੱਕੇ ਹਨ।
ਕਾਨਯੇ ਕਈ ਸਾਲਾਂ ਤੋਂ ਚੋਣਾਂ ਲੜਣ ਦੀ ਗੱਲ ਕਹਿ ਰਹੇ ਹਨ
ਕਾਨਯੇ ਨੇ ਪਿਛਲੇ ਸਾਲ ਆਖਿਆ ਸੀ ਕਿ ਉਹ 2024 ਵਿਚ ਇਹ ਚੋਣਾਂ ਲੜੇਗਾ। ਕਾਨਯੇ ਅਤੇ ਉਸ ਦੀ ਪਤਨੀ ਕਿਮ ਕੈਦੀਆਂ ਦੀ ਰਿਹਾਈ ਦੇ ਮਾਮਲੇ ਸਮੇਤ ਕਈ ਮੌਕਿਆਂ 'ਤੇ ਸਰਕਾਰ ਦੇ ਅਭਿਆਨਾਂ ਦਾ ਹਿੱਸਾ ਰਹਿ ਚੁੱਕੇ ਹਨ। ਕਾਨਯੇ 2018 ਵਿਚ ਟਰੰਪ ਦੇ ਓਵਲ ਦਫਤਰ ਵਿਚ ਵੀ ਨਜ਼ਰ ਆਏ ਸਨ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਨੇ ਚੋਣਾਂ ਲੜਣ ਲਈ ਫੈਡਰਲ ਇਲੈਕਸ਼ਨ ਕਮੀਸ਼ਨ ਦੀਆਂ ਰਸਮਾਂ ਨੂੰ ਪੂਰਾ ਕੀਤਾ ਹੈ ਜਾਂ ਨਹੀਂ।
ਚੋਣਾਂ ਲੜਣ ਵਿਚ ਹਨ ਕਈ ਮੁਸ਼ਕਿਲਾਂ
ਮੌਜੂਦਾ ਸਮੇਂ ਵਿਚ ਜੇਕਰ ਕਾਨਯੇ ਚੋਣਾਂ ਲੜਣ ਦਾ ਫੈਸਲਾ ਲੈਂਦੇ ਹਨ ਤਾਂ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਚੋਣ ਸਾਲ ਵਿਚ ਜੁਲਾਈ ਮਹੀਨੇ ਤੋਂ ਪ੍ਰਚਾਰ ਸ਼ੁਰੂ ਕਰਨਾ ਇਕ ਵੱਡੀ ਚੁਣੌਤੀ ਹੋਵੇਗੀ। ਉਨ੍ਹਾਂ ਨੂੰ ਅਮਰੀਕਾ ਦੇ 50 ਰਾਜਾਂ ਅਤੇ ਡਿਸਟ੍ਰਿਕਟ ਆਫ ਕੋਲੰਬੀਆ ਵਿਚ ਬੈਲੇਟ ਲਈ ਕੁਆਲੀਫਾਈ ਕਰਨਾ ਹੋਵੇਗਾ। ਉਨ੍ਹਾਂ ਦੇ ਲਈ ਬਿਨਾਂ ਕਿਸੇ ਸਿਆਸੀ ਪਾਰਟੀ ਦੀ ਮਦਦ ਦੇ ਰਾਸ਼ਟਰਪਤੀ ਚੋਣਾਂ ਵਿਚ ਹਿੱਸਾ ਲੈਣਾ ਮੁਸ਼ਕਿਲ ਭਰਿਆ ਹੋਵੇਗਾ।