ਦੁਬਾਰਾ ''ਤਾਨਾਸ਼ਾਹ'' ਸ਼ਾਸਕ ਬਣਨ ਲਈ ਤਿਆਰ ਕਿਮ

03/10/2019 6:58:48 PM

ਪਿਓਂਗਯਾਂਗ— ਉੱਤਰ ਕੋਰੀਆ 'ਚ ਐਤਵਾਰ ਨੂੰ ਚੋਣਾਂ ਹੋਣ ਵਾਲੀਆਂ ਹਨ। ਇਨ੍ਹਾਂ ਚੋਣਾਂ 'ਚ ਵਿਜੇਤਾ ਦਾ ਨਾਂ ਪਹਿਲਾਂ ਤੋਂ ਹੀ ਤੈਅ ਹੈ। ਸੱਤਾਧਾਰੀ ਵਰਕਰਸ ਪਾਰਟੀ ਦੇ ਨੇਤਾ ਕਿਮ ਜੋਂਗ ਉਨ ਦੀ ਇਨ੍ਹਾਂ ਚੋਣਾਂ 'ਚ ਜਿੱਤ ਪੱਕੀ ਮੰਨੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਵਰਕਰਸ ਪਾਰਟੀ ਦੇ ਨੇਤਾ ਤੇ ਤਾਨਾਸ਼ਾਹ ਕਿਮ ਜੋਂਗ ਉਨ ਇਕ ਵਾਰ ਫਿਰ ਸ਼ਾਸਕ ਬਣਨ ਲਈ ਤਿਆਰ ਹਨ। ਦੱਸਣਯੋਗ ਹੈ ਕਿ ਕਿਮ ਪੂਰੀ ਦੁਨੀਆ 'ਚ ਪ੍ਰਮਾਣੂ ਹਥਿਆਰਾਂ ਦੇ ਨਿਰਮਾਣ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹੇ ਹਨ। ਉੱਤਰ ਕੋਰੀਆ 'ਚ ਹਰ ਪੰਜ ਸਾਲ 'ਚ ਰਬਰ ਸਟਾਂਪ ਵਿਧਾਨ ਸਭਾ ਲਈ ਚੋਣਾਂ ਹੁੰਦੀਆਂ ਹਨ, ਜਿਸ ਨੂੰ ਸੁਪਰੀਮ ਐਸੰਬਲੀ ਦੇ ਰੂਪ 'ਚ ਵੀ ਜਾਣਿਆ ਜਾਂਦਾ ਹੈ।

ਜਾਣਕਾਰੀ ਮੁਤਾਬਕ ਪਿਛਲੀ ਵਾਰ ਵੋਟਿੰਗ 99.97 ਫੀਸਦੀ ਰਿਹਾ ਸੀ। ਜੋ 100 ਫੀਸਦੀ ਹੀ ਕਿਮ ਜੋਂਗ ਦੇ ਖਾਤੇ 'ਚ ਗਿਆ ਸੀ। ਸਮਾਜਵਾਦੀ ਔਰਤ ਸੰਘ ਦੀ ਬੁਲਾਰਨ ਨੇ ਕਿਹਾ ਕਿ ਅਸੀਂ ਆਪਣੇ ਦੇਸ਼ ਦੇ ਸਾਰੇ ਲੋਕਾਂ ਨੂੰ ਇਕ ਪਰਿਵਾਰ ਦੇ ਰੂਪ 'ਚ ਮੰਨਦੇ ਹਾਂ, ਇਸ ਲਈ ਅਸੀਂ ਇਕ ਸੋਚ ਦੇ ਨਾਲ ਇਕਜੁੱਟ ਹੋਵਾਂਗੇ ਤੇ ਸਹਿਮਤ ਹੋਣ ਤੋਂ ਬਾਅਦ ਹੀ ਉਮੀਦਵਾਰ ਲਈ ਵੋਟਿੰਗ ਕਰਾਂਗੇ।

ਜ਼ਿਕਰਯੋਗ ਹੈ ਕਿ ਲੰਬੇਂ ਸਮੇਂ ਤੋਂ ਉੱਤਰ ਕੋਰੀਆ ਦੇ ਸ਼ਾਸਕ ਬਣੇ ਕਿਮ ਹਰ ਵੇਲੇ ਦੁਨੀਆ ਨੂੰ ਪ੍ਰਮਾਣੂ ਹਥਿਆਰ ਦੀ ਧਮਕੀ ਦਿੰਦਾ ਰਹਿੰਦਾ ਹੈ ਪਰੰਤੂ ਜੇਕਰ ਦੇਸ਼ ਦੇ ਅੰਦਰੂਨੀ ਮੁੱਦਿਆਂ ਦੀ ਗੱਲ ਕਰੀਏ ਤਾਂ ਉਥੋਂ ਦੀ ਸਥਿਤੀ ਬੇਹੱਦ ਖਰਾਬ ਹੈ। ਹਾਲ ਹੀ 'ਚ ਸੰਯੁਕਤ ਰਾਸ਼ਟਰ ਵਲੋਂ ਜਾਰੀ ਇਕ ਰਿਪੋਰਟ ਮੁਤਾਬਕ ਉੱਤਰ ਕੋਰੀਆ ਦੀ 43 ਫੀਸਦੀ ਤੋਂ ਜ਼ਿਆਦਾ ਆਬਾਦੀ ਮਤਲਬ ਕਰੀਬ 1.1 ਕਰੋੜ ਲੋਕ ਕੁਪੋਸ਼ਿਤ ਹਨ। ਰਿਪੋਰਟ ਮੁਤਾਬਕ ਉਨ੍ਹਾਂ ਕੋਲ ਭੋਜਨ ਦੀ ਭਿਆਨਕ ਕਮੀ ਹੈ, ਜਿਸ ਨਾਲ ਲੋਕ ਕੁਪੋਸ਼ਣ ਦੇ ਸ਼ਿਕਾਰ ਹੋ ਰਹੇ ਹਨ।


Baljit Singh

Content Editor

Related News