ਕਿਮ ਜੋਂਗ ਉਨ ਦੇ ਚੀਨ ''ਚ ਹੋਣ ਦੀਆਂ ਅਟਕਲਾਂ ਜ਼ੋਰਾਂ ''ਤੇ

03/27/2018 10:18:39 AM

ਬੀਜਿੰਗ(ਭਾਸ਼ਾ)— ਚੀਨ ਦੀ ਮੀਡੀਆ 'ਚ ਅੱਜ ਇਸ ਗੱਲ ਦੀਆਂ ਅਟਕਲਾਂ ਜ਼ੋਰਾਂ 'ਤੇ ਹਨ ਕਿ ਉਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਰਾਜਧਾਨੀ ਬੀਜਿੰਗ ਵਿਚ ਮੌਜੂਦ ਹੈ। ਚੀਨ ਅਤੇ ਉਤਰੀ ਕੋਰੀਆ ਦੀ ਸਰਹੱਦ 'ਤੇ ਭਾਰੀ ਸੰਖਿਆ ਵਿਚ ਪੁਲਸ ਬਲ ਦੀ ਤਾਇਨਾਤੀ ਤੋਂ ਬਾਅਦ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਪਰ ਕਿਮ ਦੀ ਯਾਤਰਾ ਦੇ ਬਾਰੇ ਵਿਚ ਕਿਸੇ ਨੇ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਜੇਕਰ ਇਸ ਗੱਲ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਸਾਲ 2011 ਵਿਚ ਸੱਤਾ ਵਿਚ ਆਉਣ ਤੋਂ ਬਾਅਦ ਇਹ ਕਿਮ ਦੀ ਪਹਿਲੀ ਵਿਦੇਸ਼ ਯਾਤਰਾ ਹੋਵੇਗੀ। ਚੀਨ ਦੇ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਕਿ ਉਸ ਨੂੰ ਇਸ ਮਾਮਲੇ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਹੈ।
ਹਾਂਗਕਾਂਗ ਦੀ ਅਖਬਾਰ ਦੀ ਪੋਸਟ ਦੀ ਇਕ ਖਬਰ ਮੁਤਾਬਕ ਚੀਨ-ਉਤਰੀ ਕੋਰੀਆ ਸਰਹੱਦ ਅਤੇ ਬੀਜਿੰਗ ਵਿਚ ਵਿਦੇਸ਼ੀ ਮਹਿਮਾਨਾਂ ਵਿਚਕਾਰ ਪ੍ਰਸਿੱਧ ਹੋਟਲ 'ਤੇ ਭਾਰੀ ਸੰਖਿਆ ਵਿਚ ਪੁਲਸ ਕਰਮਚਾਰੀਆਂ ਦੇ ਮੌਜੂਦ ਰਹਿਣ ਤੋਂ ਬਾਅਦ ਕਿਮ ਦੀ ਯਾਤਰਾ ਦੇ ਬਾਰੇ ਵਿਚ ਮੀਡੀਆ ਵਿਚ ਖਬਰਾਂ ਆ ਰਹੀਆਂ ਹਨ। ਅਖਬਾਰ ਨੇ ਕਿਹਾ ਕਿ ਅਜਿਹੇ ਸੰਕੇਤ ਮਿਲ ਰਹੇ ਹਨ ਕਿ ਕੋਈ ਹਾਈ ਪ੍ਰੋਫਾਈਲ ਨੇਤਾ ਚੀਨ ਦੀ ਯਾਤਰਾ 'ਤੇ ਹੈ। ਉਸ ਨੇ ਕਿਹਾ ਕਿ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਇਹ ਨੇਤਾ ਕਿਮ ਹੈ ਪਰ ਸੁਰੱਖਿਆ ਇੰਤਜ਼ਾਮਾਂ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਜ਼ਰੂਰ ਕੋਈ ਵੱਡਾ ਨੇਤਾ ਹੈ। ਬੀਜਿੰਗ ਦੇ ਜਿਸ ਗੈਸਟਹਾਊਸ ਵਿਚ ਆਮ ਤੌਰ 'ਤੇ ਵਿਦੇਸ਼ੀ ਨੇਤਾ ਰੁੱਕਦੇ ਹਨ, ਉਥੇ ਪੁਲਸ ਦੀ ਗਤੀਵਿਧੀ ਵਧ ਗਈ ਹੈ। ਇਲਾਕੇ ਵਿਚ ਵੱਡੀ ਗਿਣਤੀ ਵਿਚ ਅਧਿਕਾਰੀ ਅਤੇ ਕਰੀਬ 50 ਵਾਹਨ ਦੇਖੇ ਗਏ। ਨੇੜੇ ਦੀਆਂ ਸੜਕਾਂ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਇਤਿਹਾਸ 'ਤੇ ਧਿਆਨ ਦਈਏ ਤਾਂ ਉਤਰੀ ਕੋਰੀਆਈ ਨੇਤਾ ਦੀ ਚੀਨ ਅਤੇ ਆਪਣੇ ਗੁਆਂਢੀ ਦੇਸ਼ਾਂ ਦੀ ਯਾਤਰਾ ਹਮੇਸ਼ਾ ਗੁਪਤ ਰਹੀ ਹੈ। ਕਿਮ ਦੇ ਮਰਹੂਮ ਪਿਤਾ ਕਿਮ ਜੋਂਗ ਇਲ ਗੁਪਚੁੱਪ ਤਰੀਕੇ ਨਾਲ ਚੀਨ ਦੀ ਯਾਤਰਾ ਕਰਦੇ ਸਨ। ਹਾਲ ਹੀ ਵਿਚ ਉਤਰੀ ਕੋਰੀਆ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਕੋਰੀਆਈ ਪ੍ਰਾਇਦੀਪ ਵਿਚ ਤਣਾਅ ਵਧ ਗਿਆ ਹੈ। ਚੀਨ ਲੰਬੇ ਸਮੇਂ ਤੋਂ ਉਤਰੀ ਕੋਰੀਆ ਦਾ ਸਹਿਯੋਗੀ ਰਿਹਾ ਹੈ ਪਰ ਚੀਨ ਵੱਲੋਂ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਨੂੰ ਲਾਗੂ ਕਰਨ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਤਣਾਅ ਪੈਦਾ ਹੋ ਗਿਆ ਹੈ। ਅਮਰੀਕਾ ਦੇ ਦਬਾਅ ਤੋਂ ਬਾਅਦ ਚੀਨ ਨੇ ਉਤਰੀ ਕੋਰੀਆ ਨੂੰ ਤੇਲ ਅਤੇ ਕੋਲਾ ਵਰਗੀਆਂ ਜ਼ਰੂਰੀ ਚੀਜ਼ਾਂ ਦੀ ਸਪਲਾਈ ਰੋਕ ਦਿੱਤੀ ਸੀ।


Related News