ਕਿਮ ਜੋਂਗ ਦਾ ਵੱਡਾ ਬਿਆਨ, ਬੋਲੇ- ਦੁਨੀਆ ਦੀ ਸਭ ਤੋਂ ਵੱਡੀ ਪਰਮਾਣੂ ਸ਼ਕਤੀ ਬਣਨਾ ਸਾਡਾ ਟੀਚਾ

Sunday, Nov 27, 2022 - 10:39 AM (IST)

ਕਿਮ ਜੋਂਗ ਦਾ ਵੱਡਾ ਬਿਆਨ, ਬੋਲੇ- ਦੁਨੀਆ ਦੀ ਸਭ ਤੋਂ ਵੱਡੀ ਪਰਮਾਣੂ ਸ਼ਕਤੀ ਬਣਨਾ ਸਾਡਾ ਟੀਚਾ

ਪਿਓਂਗਯਾਗ (ਬਿਊਰੋ) ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਦਾ ਅੰਤਮ ਟੀਚਾ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਪ੍ਰਮਾਣੂ ਸ਼ਕਤੀ ਹਾਸਲ ਕਰਨਾ ਹੈ। ਉਨ੍ਹਾਂ ਨੇ ਉੱਤਰੀ ਕੋਰੀਆ ਦੀ ਸਭ ਤੋਂ ਵੱਡੀ ਬੈਲਿਸਟਿਕ ਮਿਜ਼ਾਈਲ ਦੀ ਹਾਲ ਹੀ ਵਿੱਚ ਲਾਂਚਿੰਗ ਵਿੱਚ ਸ਼ਾਮਲ ਦਰਜਨਾਂ ਫ਼ੌਜੀ ਅਧਿਕਾਰੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਇਹ ਗੱਲ ਕਹੀ। ਸਰਕਾਰੀ ਮੀਡੀਆ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਕਿਮ ਦਾ ਇਹ ਬਿਆਨ ਦੇਸ਼ ਦੀ ਨਵੀਂ ਹਵਾਸੋਂਗ-17 ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ (ਆਈਸੀਬੀਐਮ) ਦੇ ਪ੍ਰੀਖਣ ਦੀ ਨਿਗਰਾਨੀ ਕਰਨ ਅਤੇ 18 ਨਵੰਬਰ ਨੂੰ ਪ੍ਰਮਾਣੂ ਹਥਿਆਰਾਂ ਨਾਲ ਅਮਰੀਕਾ ਦੇ ਪ੍ਰਮਾਣੂ ਖਤਰਿਆਂ ਦਾ ਮੁਕਾਬਲਾ ਕਰਨ ਦਾ ਵਾਅਦਾ ਕਰਨ ਤੋਂ ਬਾਅਦ ਆਇਆ ਹੈ।ਕਿਮ ਨੇ ਕਿਹਾ ਕਿ ਪ੍ਰਮਾਣੂ ਬਲ ਦਾ ਨਿਰਮਾਣ ਰਾਜ ਅਤੇ ਲੋਕਾਂ ਦੀ ਸ਼ਾਨ ਅਤੇ ਪ੍ਰਭੂਸੱਤਾ ਦੀ ਮਜ਼ਬੂਤੀ ਨਾਲ ਰਾਖੀ ਕਰਨਾ ਹੈ ਅਤੇ ਇਸ ਦਾ ਅੰਤਮ ਟੀਚਾ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਰਣਨੀਤਕ ਸ਼ਕਤੀ ਨੂੰ ਪ੍ਰਾਪਤ ਕਰਨਾ ਹੈ। ਉਸਨੇ ਹਵਾਸੋਂਗ -17 ਨੂੰ "ਦੁਨੀਆ ਦਾ ਸਭ ਤੋਂ ਮਜ਼ਬੂਤ ਰਣਨੀਤਕ ਹਥਿਆਰ" ਕਿਹਾ ਅਤੇ ਕਿਹਾ ਕਿ ਇਹ ਉੱਤਰੀ ਕੋਰੀਆ ਦੀ ਦੁਨੀਆ ਦੀ ਸਭ ਤੋਂ ਮਜ਼ਬੂਤ ਫ਼ੌਜੀ ਬਣਾਉਣ ਦੀ ਸਮਰੱਥਾ ਦਾ ਪ੍ਰਦਰਸ਼ਨ ਕਰਦਾ ਹੈ। ਉਸੇ ਸਮੇਂ ਕਿਮ ਨੇ ਕਿਹਾ ਕਿ ਉੱਤਰੀ ਕੋਰੀਆ ਦੇ ਵਿਗਿਆਨੀਆਂ ਨੇ "ਪਰਮਾਣੂ ਹਥਿਆਰਾਂ ਨੂੰ ਬੈਲਿਸਟਿਕ ਮਿਜ਼ਾਈਲਾਂ ਨਾਲ ਜੋੜਨ ਲਈ ਤਕਨਾਲੋਜੀ ਦੇ ਵਿਕਾਸ ਵਿੱਚ ਇੱਕ ਸ਼ਾਨਦਾਰ ਛਾਲ ਮਾਰੀ ਹੈ।"

ਪੜ੍ਹੋ ਇਹ ਅਹਿਮ ਖ਼ਬਰ-ਚੀਨ 'ਚ 'ਜ਼ੀਰੋ ਕੋਵਿਡ ਪਾਲਿਸੀ' ਖ਼ਿਲਾਫ਼ ਲੋਕਾਂ ਦਾ ਫੁਟਿਆ ਗੁੱਸਾ, ਤਾਲਾਬੰਦੀ ਤੋੜ ਘਰਾਂ ਤੋਂ ਬਾਹਰ ਨਿਕਲੇ ਬਾਹਰ

ਜ਼ਿਕਰਯੋਗ ਹੈ ਕਿ ਅਮਰੀਕਾ ਦੀਆਂ ਸਾਰੀਆਂ ਧਮਕੀਆਂ ਦੇ ਬਾਵਜੂਦ ਉੱਤਰੀ ਕੋਰੀਆ ਨੇ ਕੋਰੀਆਈ ਟਾਪੂ 'ਤੇ ਬੈਲਿਸਟਿਕ ਮਿਜ਼ਾਈਲ ਦਾਗੀ। ਮਿਜ਼ਾਈਲ ਦਾਗਣ ਦੇ ਨਾਲ ਹੀ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਪਹਿਲੀ ਵਾਰ ਆਪਣੀ ਜ਼ਿੰਦਗੀ ਨਾਲ ਜੁੜਿਆ ਸਭ ਤੋਂ ਵੱਡਾ ਖੁਲਾਸਾ ਕੀਤਾ।ਫਿਰ ਮਿਜ਼ਾਈਲ ਫਾਇਰ ਕਰਨ ਦੇ ਨਾਲ-ਨਾਲ ਉਸ ਨੇ ਇਕ ਫੋਟੋ ਵੀ ਸ਼ੇਅਰ ਕੀਤੀ, ਜਿਸ ਵਿਚ ਉਹ ਸਫੇਦ ਕੋਟ ਪਹਿਨੀ ਇਕ ਲੜਕੀ ਨਾਲ ਹੱਥ ਫੜੀ ਨਜ਼ਰ ਆ ਰਿਹਾ ਹੈ। ਉਹ ਕੁੜੀ ਕੋਈ ਹੋਰ ਨਹੀਂ ਸਗੋਂ ਉਸਦੀ ਧੀ ਹੈ। ਉਨ੍ਹਾਂ ਨੇ ਪਹਿਲੀ ਵਾਰ ਦੁਨੀਆ ਨੂੰ ਆਪਣੀ ਧੀ ਦੀ ਹੋਂਦ ਬਾਰੇ ਜਾਣਕਾਰੀ ਦਿੱਤੀ।

ਅਮਰੀਕਾ 'ਤੇ ਵਿਰੋਧੀ ਨੀਤੀ ਅਪਣਾਉਣ ਦਾ ਦੋਸ਼

KCNA ਨੇ ਰਿਪੋਰਟ ਕੀਤੀ ਕਿ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ-ਉਨ, ਜੋ ਆਪਣੀ ਧੀ ਅਤੇ ਪਤਨੀ ਨਾਲ ਮਿਜ਼ਾਈਲ ਪ੍ਰੀਖਣ ਸਥਾਨ 'ਤੇ ਪਹੁੰਚੇ, ਨੇ ਕਿਹਾ ਕਿ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਦੀ ਦੁਸ਼ਮਣੀ ਵਾਲੀ ਨੀਤੀ ਨੇ ਉਨ੍ਹਾਂ ਨੂੰ ਆਪਣੇ ਦੇਸ਼ ਦੀ ਸੁਰੱਖਿਆ ਲਈ ਪ੍ਰਮਾਣੂ ਰੋਕੂ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਮਜਬੂਰ ਕੀਤਾ। ਇਸ ਮੌਕੇ ਕਿਮ ਨੇ ਐਲਾਨ ਕੀਤਾ ਕਿ ਜੇਕਰ ਦੁਸ਼ਮਣ ਲਗਾਤਾਰ ਧਮਕੀਆਂ ਦਿੰਦਾ ਰਿਹਾ ਤਾਂ ਸਾਡੀ ਪਾਰਟੀ ਅਤੇ ਸਰਕਾਰ ਪ੍ਰਮਾਣੂ ਹਥਿਆਰਾਂ ਨਾਲ ਉਸੇ ਤਰ੍ਹਾਂ ਜਵਾਬ ਦੇਵੇਗੀ। ਦੂਜੇ ਪਾਸੇ ਦੱਖਣੀ ਕੋਰੀਆ ਦੀ ਸਮਾਚਾਰ ਏਜੰਸੀ ਯੋਨਹਾਪ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਦੇ ਮਿਜ਼ਾਈਲ ਪ੍ਰੀਖਣ 'ਚ Hwasong-17 ICBM ਸ਼ਾਮਲ ਸੀ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News