ਕਿਲਰ ਸੈਟੇਲਾਈਟ ਨਾਲ ਹਮਲਾ ਨਾ ਕਰ ਦੇਵੇ ਰੂਸ : ਬ੍ਰਿਟੇਨ

Sunday, Jul 26, 2020 - 10:53 PM (IST)

ਕਿਲਰ ਸੈਟੇਲਾਈਟ ਨਾਲ ਹਮਲਾ ਨਾ ਕਰ ਦੇਵੇ ਰੂਸ : ਬ੍ਰਿਟੇਨ

ਲੰਡਨ - ਬ੍ਰਿਟੇਨ ਵਿਚ ਸਰਕਾਰੀ ਅਧਿਕਾਰੀਆਂ ਨੂੰ ਡਰ ਹੈ ਕਿ ਰੂਸ ਕਿਤੇ ਬ੍ਰਿਟੇਨ 'ਤੇ ਸਪੇਸ ਨਾਲ ਹਮਲਾ ਨਾ ਕਰ ਦੇਵੇ। ਦਰਅਸਲ, ਰੂਸ ਨੇ ਇਕ ਐਂਟੀ-ਸੈਟੇਲਾਈਟ ਹਥਿਆਰ ਲਾਂਚ ਕੀਤਾ ਹੈ। ਇਸ ਤੋਂ ਬਾਅਦ ਕਾਮਨ ਡਿਫੈਂਸ ਕਮੇਟੀ ਦੇ ਚੇਅਰਮੈਨ ਟੋਬੀਅਸ ਐਲਵੁੱਡ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਰੂਸ ਨੂੰ ਸਪੇਸ ਵਿਚ ਹਥਿਆਰ ਬਣਾਉਣ ਦੀ ਇਜਾਜ਼ਤ ਮਿਲਦੀ ਹੈ ਤਾਂ ਜੀ. ਪੀ. ਐਸ. ਸਿਸਟਮ ਨੂੰ ਖਤਰਾ ਹੋ ਸਕਦਾ ਹੈ। ਅਮਰੀਕੀ ਫੌਜ ਦੀ ਸਪੇਸ ਕਮਾਨ ਨੇ ਦੱਸਿਆ ਕਿ ਪੁਲਾੜ ਵਿਚ ਚੱਕਰ ਲਾ ਰਹੀ ਰੂਸ ਦੀ ਸੈਟੇਲਾਈਟ ਕਾਸਮਾਸ-2542 'ਤੇ 15 ਜੁਲਾਈ ਨੂੰ ਉਸ ਦੀ ਆਪਣੀ ਹੀ ਸੈਟੇਲਾਈਟ ਕਾਸਮਾਸ-2543 ਨੇ ਮਿਜ਼ਾਇਲ ਹਮਲਾ ਕੀਤਾ ਹੈ।

ਠੱਪ ਹੋ ਜਾਵੇਗਾ ਨੈਵੀਗੇਸ਼ਨ
ਐਲਵੁੱਡ ਨੇ ਸਰਕਾਰ ਤੋਂ ਅਜਿਹੇ ਖਤਰੇ ਤੋਂ ਬਚਾਉਣ ਲਈ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਚਿੰਤਾ ਜਤਾਈ ਹੈ ਕਿ ਇਸ ਨਾਲ ਕਮਿਊਨੀਕੇਸ਼ਨ ਅਤੇ ਨੈਵੀਗੇਸ਼ਨ ਸਿਸਟਮ ਹਮਲੇ ਦਾ ਸ਼ਿਕਾਰ ਹੋ ਸਕਦੇ ਹਨ। ਐਲਵੁੱਡ ਨੇ ਟੈਲੀਗ੍ਰਾਫ ਨੂੰ ਦੱਸਿਆ ਹੈ, ਸਾਡੀ ਜ਼ਿੰਦਗੀ ਦਾ ਹਰ ਪਹਿਲੂ ਜੀ. ਪੀ. ਐਸ. 'ਤੇ ਨਿਰਭਰ ਹੈ। ਪੇਮੈਂਟ ਸਿਸਟਮ, ਖੇਤੀਬਾੜੀ, ਮਸ਼ੀਨਰੀ, ਮਾਡਰਨ ਇੰਸਟ੍ਰੀਜ਼ ਅਤੇ ਡਿਫੈਂਸ। ਜੀ. ਪੀ. ਐਸ. ਵਿਚ ਨੁਕਸਾਨ ਨਾਲ ਨੈਵੀਗੇਸ਼ਨ ਠੱਪ ਹੋ ਜਾਵੇਗਾ। ਚਿੰਤਾ ਜਤਾਈ ਜਾ ਰਹੀ ਹੈ ਕਿ ਇਸ ਹਥਿਆਰ ਨਾਲ ਪੱਛਮੀ ਸੈਟੇਲਾਈਟ ਨੂੰ ਨੁਕਸਾਨ ਹੋ ਸਕਦਾ ਹੈ।

ਸਰਕਾਰ ਨੇ ਚੁੱਕਿਆ ਕਦਮ
ਐਲਵੁੱਡ ਨੇ ਸਰਕਾਰ ਤੋਂ ਸਕਿਓਰਿਟੀ, ਡਿਫੈਂਸ, ਡਿਵੈਲਪਮੈਂਟ ਅਤੇ ਪਾਲਸੀ ਨੂੰ ਜਲਦ ਰਿਵਿਊ ਕਰਨਾ ਚਾਹੀਦਾ। ਇਸ ਰਿਵਿਊ ਵਿਚ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਦੀ ਰਣਨੀਤੀ 'ਤੇ ਚਰਚਾ ਹੋਣੀ ਹੈ। ਉਧਰ, ਰੂਸ ਦੇ ਵਿਦੇਸ਼ ਮੰਤਰਾਲੇ ਨੇ ਅਟਕਲਾਂ 'ਤੇ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਲਾਂਚ ਤੋਂ ਪੱਛਮੀ ਖੇਤਰ ਨੂੰ ਡਰਨਾ ਚਾਹੀਦਾ। ਇਥੋਂ ਤੱਕ ਕਿ ਰੂਸ ਨੇ ਇਸ ਗੱਲ ਦਾ ਦੋਸ਼ ਵੀ ਲਾਇਆ ਹੈ ਕਿ ਅਮਰੀਕਾ ਇਕ ਸ਼ਾਂਤੀਪੂਰਣ ਸਪੇਸ ਕੈਂਪੇਨ ਖਿਲਾਫ ਅਭਿਆਨ ਚਲਾ ਰਿਹਾ ਹੈ।

ਅਮਰੀਕਾ ਦੀ ਸੀ ਨਜ਼ਰ
ਅਮਰੀਕੀ ਖੁਫੀਆ ਮਾਹਿਰ ਰੂਸ ਦੇ ਜੋੜੇ ਉਪ-ਗ੍ਰਹਿ ਕਾਸਮਾਸ 2542 ਅਤੇ 2543 'ਤੇ ਕਈ ਮਹੀਨੇ ਤੋਂ ਨਜ਼ਰ ਬਣਾਏ ਹੋਏ ਹਨ। ਉਹ ਉਦੋਂ ਤੋਂ ਨਜ਼ਰ ਬਣਾਏ ਹੋਏ ਹਨ ਜਦ ਇਹ ਸਿਰਫ ਇਕ ਉਪ-ਗ੍ਰਹਿ ਸੀ ਅਤੇ ਇਸ ਨੂੰ ਸੋਯੂਜ਼ ਰਾਕੇਟ ਦੀ ਮਦਦ ਨਾਲ 26 ਨਵੰਬਰ 2019 ਨੂੰ ਪੁਲਾੜ ਵਿਚ ਛੱਡਿਆ ਗਿਆ ਸੀ। ਸੈਟੇਲਾਈਟ ਲਾਂਚ ਹੋਣ ਦੇ 11 ਦਿਨ ਬਾਅਦ ਇਹ 2 ਹਿੱਸਿਆਂ ਵਿਚ ਹੋ ਗਈ ਅਤੇ ਇਸ ਨਵੀਂ ਸੈਟੇਲਾਈਟ ਨੂੰ ਜਨਮ ਦਿੱਤਾ।

ਸੈਟੇਲਾਈਟ ਲਈ ਖਤਰਾ
ਉਥੇ, 15 ਜੁਲਾਈ ਨੂੰ ਰੂਸ ਦੇ ਪੁਲਾੜ ਵਿਚ ਜਨਮ ਲੈਣ ਵਾਲੇ ਉਪ-ਗ੍ਰਹਿ ਕਾਸਮਾਸ-2543 ਨੇ ਪੁਲਾੜ ਦੇ ਬਾਹਰੀ ਇਲਾਕੇ ਵਿਚ ਇਕ ਮਿਜ਼ਾਇਲ ਨਾਲ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨੇ ਪੁਲਾੜ ਵਿਚ ਮੌਜੂਦ ਉਪ-ਗ੍ਰਹਿਆਂ ਲਈ ਖਤਰਾ ਪੈਦਾ ਹੋ ਗਿਆ ਹੈ। ਅਜਿਹਾ ਪਹਿਲੀ ਵਾਰ ਹੈ ਜਦ ਅਮਰੀਕੀ ਫੌਜ ਨੇ ਰੂਸ 'ਤੇ ਪੁਲਾੜ ਵਿਚ ਐਂਟੀ ਸੈਟੇਲਾਈਟ ਵੇਪਨ ਦੇ ਪ੍ਰੀਖਣ ਦਾ ਦੋਸ਼ ਲਾਇਆ ਹੈ। 


author

Khushdeep Jassi

Content Editor

Related News