ਭਾਰਤੀ ਮੂਲ ਦੀ ਬੱਚੀ ਕਹਾਉਂਦੀ ਹੈ ''ਵੰਡਰ ਚਾਈਲਡ'', ਕਿਤਾਬਾਂ ਪੜ੍ਹ ਕੇ ਬਣਾਇਆ ਰਿਕਾਰਡ

Sunday, Apr 11, 2021 - 06:03 PM (IST)

ਵਾਸ਼ਿੰਗਟਨ (ਬਿਊਰੋ):  ਮੌਜੂਦਾ ਸਮੇਂ ਵਿਚ ਬੱਚੇ ਪੜ੍ਹਾਈ ਦੇ ਇਲਾਵਾ ਡਾਂਸ ,ਸੰਗੀਤ, ਸਪੋਰਟਸ ਆਦਿ ਗਤੀਵਿਧੀਆਂ ਵਿਚ ਵੀ ਕਮਾਲ ਕਰ ਰਹੇ ਹਨ। ਹੁਣ ਇਕ ਭਾਰਤੀ ਮੂਲ ਦੀ ਬੱਚੀ ਨੇ ਅਜਿਹਾ ਕੰਮ ਕੀਤਾ ਹੈ ਜਿਸ ਬਾਰੇ ਜਾਣ ਕੇ ਪੂਰੀ ਦੁਨੀਆ ਹੈਰਾਨ ਹੈ। ਬੱਚੀ ਦਾ ਨਾਮ ਦੋ-ਦੋ ਵਰਲਡ ਰਿਕਾਰਡ ਵਿਚ ਵੀ ਸ਼ਾਮਲ ਹੋ ਗਿਆ ਹੈ।

ਨੌਨ ਸਟੌਪ ਪੜ੍ਹੀਆਂ 36 ਕਿਤਾਬਾਂ
ਭਾਰਤੀ ਮੂਲ ਦੀ ਇਸ ਬੱਚੀ ਦਾ ਨਾਮ ਕਿਆਰਾ ਕੌਰ ਹੈ। ਉਂਝ ਤਾਂ ਕਿਆਰਾ ਭਾਰਤੀ ਅਮਰੀਕੀ ਹੈ ਪਰ ਮੌਜੂਦਾ ਸਮੇਂ ਵਿਚ ਉਹ ਸੰਯੁਕਤ ਅਰਬ ਅਮੀਰਾਤ ਵਿਚ ਰਹਿੰਦੀ ਹੈ। ਉਸ ਦੇ ਅੰਦਰ ਦੇ ਹੁਨਰ ਦਾ ਅੰਦਾਜਾ ਇਸ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਉਹ 105 ਮਿੰਟ ਵਿਚ 36 ਕਿਤਾਬਾਂ ਪੜ੍ਹ ਲੈਂਦੀ ਹੈ। ਜਿਸ ਕਾਰਨ ਉਸ ਦਾ ਨਾਮ ਲੰਡਨ ਦੇ ਵਰਲਡ ਬੁੱਕ ਆਫ ਰਿਕਾਰਡ ਅਤੇ ਏਸ਼ੀਆ ਬੁੱਕ ਆਫ ਰਿਕਾਰਡ ਵਿਚ ਦਰਜ ਕੀਤਾ ਗਿਆ ਹੈ।

PunjabKesari

ਸਿਰਫ 5 ਸਾਲ ਦੀ ਹੈ ਕਿਆਰਾ
ਕਿਆਰਾ ਦੀ ਉਮਰ ਹਾਲੇ ਸਿਰਫ 5 ਸਾਲ ਹੈ। 13 ਫਰਵਰੀ, (ਉਦੋਂ ਉਮਰ 4 ਸਾਲ)  ਨੂੰ ਉਸ ਨੇ ਇਕ ਦੇ ਬਾਅਦ ਇਕ ਲਗਾਤਾਰ 36 ਕਿਤਾਬਾਂ ਪੜ੍ਹੀਆਂ, ਜਿਸ ਵਿਚ ਉਸ ਨੂੰ ਸਿਰਫ 105 ਮਿੰਟ ਦਾ ਸਮਾਂ ਲੱਗਾ। ਏਸ਼ੀਆ ਬੁੱਕ ਆਫ ਰਿਕਾਰਡ ਮੁਤਾਬਕ ਹੁਣ ਤੱਕ ਉਹਨਾਂ ਦੀ ਨਜ਼ਰ ਵਿਚ ਅਜਿਹਾ ਕੋਈ ਬੱਚਾ ਨਹੀਂ ਆਇਆ ਹੈ ਜੋ ਇੰਨੇ ਘੱਟ ਸਮੇਂ ਵਿਚ ਇੰਨੀਆਂ ਜ਼ਿਆਦਾ ਕਿਤਾਬਾਂ ਪੜ੍ਹ ਲਵੇ। ਜਿਸ ਕਾਰਨ ਉਹਨਾਂ ਨੇ ਕਿਆਰਾ ਦੇ ਨਾਮ ਰਿਕਾਰਡ ਦਰਜ ਕੀਤਾ ਹੈ। ਉੱਥੇ ਕਿਆਰਾ ਦੇ ਇਸ ਹੁਨਰ ਨੂੰ ਦੇਖਦੇ ਹੋਏ ਲੋਕ ਉਸ ਨੂੰ 'ਵੰਡਰ ਚਾਈਲਡ' ਨਾਮ ਨਾਲ ਬੁਲਾਉਣ ਲੱਗੇ ਹਨ। ਕਿਆਰਾ ਦੇ ਪਿਤਾ ਤਾਂ ਚੇਨਈ ਦੇ ਰਹਿਣ ਵਾਲੇ ਹਨ ਪਰ ਉਸ ਦਾ ਜਨਮ ਅਮਰੀਕਾ ਵਿਚ ਹੋਇਆ ਸੀ।

PunjabKesari

ਪੜ੍ਹੋ ਇਹ ਅਹਿਮ ਖਬਰ- ਵਿਸਾਖੀ ਮੌਕੇ 437 ਸ਼ਰਧਾਲੂਆਂ ਨੂੰ ਪਾਕਿ ਜਾਣ ਦੀ ਮਿਲੀ ਇਜਾਜ਼ਤ, ਕਰਨਗੇ ਗੁਰਦੁਆਰਿਆਂ ਦੇ ਦਰਸ਼ਨ

ਇਕ ਸਾਲ ਵਿਚ ਪੜ੍ਹੀਆਂ 200 ਕਿਤਾਬਾਂ
ਕਿਆਰਾ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਹਨਾਂ ਦੀ ਬੱਚੀ ਨੂੰ ਸ਼ੁਰੂ ਤੋਂ ਹੀ ਪੜ੍ਹਨ ਦਾ ਸ਼ੌਂਕ ਹੈ। ਉਹਨਾਂ ਨੇ ਸ਼ੁਰੂ ਵਿਚ ਇਸ ਗੱਲ ਨੂੰ ਨੋਟਿਸ ਨਹੀਂ ਕੀਤਾ ਸੀ ਪਰ ਜਦੋਂ ਉਸ ਦਾ ਦਾਖਲਾ ਆਬੂ ਧਾਬੀ ਦੇ ਨਰਸਰੀ ਸਕੂਲ ਵਿਚ ਹੋਇਆ ਤਾਂ ਇਕ ਅਧਿਆਪਕ ਦੀ ਨਜ਼ਰ ਉਸ 'ਤੇ ਪਈ ਪਰ ਉਦੋਂ ਤੱਕ ਕੋਰੋਨਾ ਮਹਾਮਾਰੀ ਫੈਲ ਚੁੱਕੀ ਸੀ ਜਿਸ ਕਾਰਨ ਸਕੂਲ ਬੰਦ ਹੋ ਗਏ। ਇਸ ਮਗਰੋਂ ਵੀ ਕਿਆਰਾ ਨਹੀਂ ਰੁਕੀ ਅਤੇ ਉਹ ਘਰ ਵਿਚ ਹੀ ਕਿਤਾਬਾਂ ਪੜ੍ਹਦੀ ਰਹੀ। ਪਿਛਲੇ ਇਕ ਸਾਲ ਵਿਚ ਉਸ ਨੇ ਕਰੀਬ 200 ਕਿਤਾਬਾਂ ਪੜ੍ਹੀਆਂ ਹਨ। ਇਸ ਦੌਰਾਨ ਉਸ ਨੇ ਇਕ ਵਰਲਡ ਰਿਕਾਰਡ ਬਣਾਇਆ। ਕਿਆਰਾ ਦਾ ਸੁਪਨਾ ਡਾਕਟਰ ਬਣਨ ਦਾ ਹੈ।


Vandana

Content Editor

Related News