ਹੁਣ ਪ੍ਰਮੁੱਖ ਤੇਲ ਖੇਤਰ 'ਖਾਰਗ ਟਾਪੂ' 'ਤੇ Trump ਦੀ ਅੱਖ, ਈਰਾਨ ਦਾ ਚੜ੍ਹਿਆ ਪਾਰਾ
Monday, Mar 30, 2026 - 10:32 AM (IST)
ਏਅਰ ਫੋਰਸ ਵਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾਲ ਜਾਰੀ ਜੰਗ ਦਰਮਿਆਨ ਇੱਕ ਬੇਹੱਦ ਹਮਲਾਵਰ ਬਿਆਨ ਦਿੱਤਾ ਹੈ। ਆਪਣੇ ਬਿਆਨ ਵਿਚ ਟਰੰਪ ਨੇ ਕਿਹਾ ਹੈ ਕਿ ਅਮਰੀਕੀ ਫੌਜ ਫਾਰਸ ਦੀ ਖਾੜੀ ਵਿੱਚ ਸਥਿਤ ਈਰਾਨ ਦੇ ਸਭ ਤੋਂ ਮਹੱਤਵਪੂਰਨ ਤੇਲ ਖੇਤਰ, 'ਖਾਰਗ ਟਾਪੂ' 'ਤੇ 'ਬਹੁਤ ਆਸਾਨੀ ਨਾਲ' ਕਬਜ਼ਾ ਕਰ ਸਕਦੀ ਹੈ,।
ਸਮਾਚਾਰ ਪੱਤਰ 'ਫਾਈਨੈਂਸ਼ੀਅਲ ਟਾਈਮਜ਼' ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਟਰੰਪ ਨੇ ਇਹ ਗੱਲ ਕਹੀ। ਟਰੰਪ ਨੇ ਕਿਹਾ ਕਿ ਅਮਰੀਕਾ ਖਾਰਗ ਟਾਪੂ ਨੂੰ ਆਪਣੇ ਕੰਟਰੋਲ ਵਿੱਚ ਲੈਣ ਬਾਰੇ ਵਿਚਾਰ ਕਰ ਰਿਹਾ ਹੈ। ਉਨ੍ਹਾਂ ਕਿਹਾ, "ਹੋ ਸਕਦਾ ਹੈ ਕਿ ਅਸੀਂ ਖਾਰਗ ਟਾਪੂ 'ਤੇ ਕਬਜ਼ਾ ਕਰ ਲਈਏ, ਜਾਂ ਸ਼ਾਇਦ ਨਾ ਵੀ ਕਰੀਏ। ਸਾਡੇ ਕੋਲ ਕਈ ਵਿਕਲਪ ਹਨ"। ਟਰੰਪ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਅਮਰੀਕਾ ਅਜਿਹਾ ਕਰਦਾ ਹੈ, ਤਾਂ ਫੌਜ ਨੂੰ ਕੁਝ ਸਮੇਂ ਲਈ ਉੱਥੇ ਰਹਿਣਾ ਪਵੇਗਾ।
ਜਦੋਂ ਉਨ੍ਹਾਂ ਤੋਂ ਈਰਾਨ ਦੀ ਰੱਖਿਆ ਪ੍ਰਣਾਲੀ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਤੰਜ ਕਸਦਿਆਂ ਕਿਹਾ, "ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਕੋਲ ਕੋਈ ਰੱਖਿਆ ਵਿਵਸਥਾ ਹੈ। ਅਸੀਂ ਇਸ ਨੂੰ ਬਹੁਤ ਆਸਾਨੀ ਨਾਲ ਆਪਣੇ ਕਬਜ਼ੇ ਵਿੱਚ ਲੈ ਸਕਦੇ ਹਾਂ"। ਜ਼ਿਕਰਯੋਗ ਹੈ ਕਿ ਅਮਰੀਕਾ ਪਹਿਲਾਂ ਹੀ ਇਸ ਟਾਪੂ 'ਤੇ ਸਥਿਤ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕਰ ਚੁੱਕਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਜਨਤਾ ਨੂੰ ਮੁਫ਼ਤ ਸਫ਼ਰ ਦਾ ਵੱਡਾ ਤੋਹਫ਼ਾ! ਵਿਕਟੋਰੀਆ ਸਰਕਾਰ ਨੇ ਕਰ 'ਤਾ ਐਲਾਨ
ਈਰਾਨ ਦੀ ਭਿਆਨਕ ਪਲਟਵਾਰ ਦੀ ਚੇਤਾਵਨੀ
ਟਰੰਪ ਦੇ ਇਸ ਬਿਆਨ ਤੋਂ ਬਾਅਦ ਖੇਤਰ ਵਿੱਚ ਜੰਗ ਦਾ ਖ਼ਤਰਾ ਹੋਰ ਵਧ ਗਿਆ ਹੈ। ਈਰਾਨ ਨੇ ਸਿੱਧੀ ਧਮਕੀ ਦਿੱਤੀ ਹੈ ਕਿ ਜੇਕਰ ਅਮਰੀਕੀ ਫੌਜ ਨੇ ਉਸਦੀ ਧਰਤੀ 'ਤੇ ਕਦਮ ਰੱਖਿਆ, ਤਾਂ ਉਹ ਖਾੜੀ ਦੇ ਅਰਬ ਦੇਸ਼ਾਂ 'ਤੇ ਜ਼ਮੀਨੀ ਹਮਲਾ ਕਰੇਗਾ ਅਤੇ ਨਵੇਂ ਸਿਰੇ ਤੋਂ ਵਿਨਾਸ਼ਕਾਰੀ ਹਮਲੇ ਕੀਤੇ ਜਾਣਗੇ।
ਕਲੀਬਾਫ ਦਾ ਵਧਦਾ ਸਿਆਸੀ ਕੱਦ ਅਤੇ ਗੱਲਬਾਤ ਦੀ ਪ੍ਰਗਤੀ
ਇਸ ਪੂਰੇ ਘਟਨਾਕ੍ਰਮ ਵਿੱਚ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਕਿਰ ਕਲੀਬਾਫ ਇੱਕ ਬੇਹੱਦ ਪ੍ਰਭਾਵਸ਼ਾਲੀ ਅਤੇ ਫੈਸਲਾਕੁੰਨ ਚਿਹਰੇ ਵਜੋਂ ਉੱਭਰੇ ਹਨ। ਟਰੰਪ ਅਨੁਸਾਰ ਕਲੀਬਾਫ ਨੇ ਹੀ ਹੋਰਮੁਜ਼ ਜਲਮਾਰਗ ਰਾਹੀਂ ਤੇਲ ਟੈਂਕਰਾਂ ਦੇ ਲੰਘਣ ਦੀ ਇਜਾਜ਼ਤ ਦਿੱਤੀ ਹੈ। ਰਾਸ਼ਟਰਪਤੀ ਟਰੰਪ ਨੇ ਦੱਸਿਆ, "ਉਨ੍ਹਾਂ ਨੇ ਸਾਨੂੰ ਪਾਕਿਸਤਾਨੀ ਝੰਡੇ ਵਾਲੇ 10 ਟੈਂਕਰ ਦਿੱਤੇ ਸਨ, ਹੁਣ ਉਹ 20 ਦੇ ਰਹੇ ਹਨ ਅਤੇ ਉਹ 20 ਟੈਂਕਰ ਪਹਿਲਾਂ ਹੀ ਰਵਾਨਾ ਹੋ ਚੁੱਕੇ ਹਨ"। ਟਰੰਪ ਨੇ ਇਸ ਨੂੰ ਇੱਕ 'ਤੋਹਫ਼ਾ' ਦੱਸਦਿਆਂ ਕਿਹਾ ਕਿ ਦੋਵਾਂ ਪੱਖਾਂ ਵਿਚਕਾਰ ਗੱਲਬਾਤ ਵਿੱਚ ਕਾਫੀ ਪ੍ਰਗਤੀ ਹੋ ਰਹੀ ਹੈ। ਮਾਹਰਾਂ ਅਨੁਸਾਰ ਈਰਾਨ ਦੀ ਧਾਰਮਿਕ ਸ਼ਾਸਨ ਵਿਵਸਥਾ ਦੇ ਕਈ ਸੀਨੀਅਰ ਨੇਤਾਵਾਂ ਦੇ ਮਾਰੇ ਜਾਣ ਤੋਂ ਬਾਅਦ ਰੈਵੋਲਿਊਸ਼ਨਰੀ ਗਾਰਡ ਦੇ ਸਾਬਕਾ ਕਮਾਂਡਰ ਕਲੀਬਾਫ ਦੀ ਭੂਮਿਕਾ ਬਹੁਤ ਅਹਿਮ ਹੋ ਗਈ ਹੈ। ਹਾਲਾਂਕਿ ਉਹ ਸੋਸ਼ਲ ਮੀਡੀਆ 'ਤੇ ਅਮਰੀਕਾ ਖਿਲਾਫ ਕਾਫੀ ਹਮਲਾਵਰ ਤੇਵਰ ਦਿਖਾ ਰਹੇ ਹਨ, ਪਰ ਪਰਦੇ ਦੇ ਪਿੱਛੇ ਚੱਲ ਰਹੀ ਕੂਟਨੀਤੀ ਵਿੱਚ ਉਹ ਇੱਕ ਕੇਂਦਰੀ ਧੁਰਾ ਬਣੇ ਹੋਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
