ਆਫ਼ਕਾਮ ਵੱਲੋਂ ਭਾਰਤ ਵਿਰੋਧੀ ਪ੍ਰਚਾਰ ਪ੍ਰਸਾਰਣ ਦੇ ਲੱਗੇ ਦੋਸ਼ਾਂ ਤੋਂ ਬਾਅਦ ਖਾਲਸਾ ਚੈਨਲ ਬੰਦ

04/01/2022 7:31:06 PM

ਲੰਡਨ (ਸਰਬਜੀਤ ਸਿੰਘ ਬਨੂੜ)-ਭਾਰਤ ਵਿਰੋਧੀ ਪ੍ਰਚਾਰ ਪ੍ਰਸਾਰਣ ਤੋਂ ਬਾਅਦ ਇੰਗਲੈਂਡ 'ਚ ਆਫਕਾਮ ਦੇ ਨਿਯਮਾਂ ਦੀ ਕੁਤਾਹੀ ਕਰਨ ਦੇ ਲੱਗੇ ਗੰਭੀਰ ਦੋਸ਼ਾਂ ਤੋਂ ਬਾਅਦ ਸਿੱਖ ਟੈਲੀਵਿਜ਼ਨ ਖ਼ਾਲਸਾ ਚੈਨਲ ਨੂੰ ਲਾਇਸੰਸ ਪ੍ਰਸਾਰਣ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਅਤੇ ਇਸ ਦੇ ਚੱਲਦੇ ਪ੍ਰਸਾਰਣ ਨੂੰ ਸਕਾਈ ਚੈਨਲ 'ਤੇ ਚੱਲਣ 'ਤੇ ਰੋਕ ਲਗਾ ਕੇ ਪ੍ਰਸਾਰਣ ਤੁਰੰਤ ਬੰਦ ਕਰ ਦਿੱਤਾ ਗਿਆ। ਕੇਟੀਵੀ ਦਾ ਲਾਇਸੈਂਸ ਮੁਅੱਤਲ ਕਰਨ ਦੇ ਆਫਕਾਮ ਦੇ ਫੈਸਲੇ ਤੋਂ ਸਿੱਖ ਭਾਈਚਾਰਾ ਕਾਫ਼ੀ ਹੈਰਾਨ ਹੈ। ਇੰਗਲੈਂਡ 'ਚ ਵੱਡੀ ਗਿਣਤੀ 'ਚ ਸਿੱਖ ਭਾਈਚਾਰਾ ਵੱਸਦਾ ਹੈ ਅਤੇ ਇੱਥੇ ਦਰਜਨਾਂ ਭਾਰਤੀ ਟੈਲੀਵਿਜ਼ਨ ਚੈਨਲਾਂ ਤੋਂ ਇਲਾਵਾ ਸਿੱਖ ਚੈਨਲ ਵੀ ਚੱਲਦੇ ਹਨ ਅਤੇ ਸਿੱਖ ਚੈਨਲਾਂ ਵੱਲੋ ਗੁਰਬਾਣੀ, ਪੰਜਾਬ ਭਾਰਤ ਨਾਲ ਸੰਬੰਧਤ ਰਾਜਸੀ, ਧਾਰਮਿਕ ਤੇ ਸਮਾਜਿਕ ਗਤੀਵਿਧੀਆਂ ਅਤੇ ਪ੍ਰਚਾਰ ਪ੍ਰਸਾਰ 'ਤੇ ਚਰਚਾਵਾਂ ਹੁੰਦੀਆਂ ਹਨ।

ਇਹ ਵੀ ਪੜ੍ਹੋ : ਨੇਪਾਲ ਦੇ ਪ੍ਰਧਾਨ ਮੰਤਰੀ ਦੇਓਬਾ ਤਿੰਨ ਦਿਨਾ ਦੌਰੇ 'ਤੇ ਭਾਰਤ ਪਹੁੰਚੇ

ਆਫਕਾਮ ਮੁਤਾਬਕ ਖ਼ਾਲਸਾ ਟੈਲੀਵਿਜ਼ਨ ਦੇ ਪ੍ਰਾਈਮ ਟਾਈਮ, ਦੌਰਾਨ ਡੇਢ ਘੰਟੇ ਦੇ ਲਾਈਵ ਚਰਚਾ ਪ੍ਰਸਾਰਣ ਦੌਰਾਨ ਪੇਸ਼ਕਰਤਾ ਨੇ ਭਾਰਤ 'ਚ ਕਿਸਾਨ ਵਿਰੋਧੀ ਬਿੱਲਾਂ ਦੇ ਵਿਰੋਧ ਤੋਂ ਬਾਅਦ ਬਨੂੜ ਪੁਲਸ ਵੱਲੋਂ ਨਜਾਇਜ਼ ਗ੍ਰਿਫ਼ਤਾਰ ਕੀਤੇ ਗਏ ਸਿੱਖ ਕਿਸਾਨ ਕਾਰਕੁੰਨ ਜਗਮੀਤ ਸਿੰਘ ਅਤੇ ਉਸ ਦੀ ਮਾਤਾ ਜਸਬੀਰ ਕੌਰ ਦੀ ਗ੍ਰਿਫ਼ਤਾਰੀ 'ਤੇ ਚੱਲੇ ਸਿੱਧੇ ਪ੍ਰਸਾਰਣ ਦੌਰਾਨ ਹਿੰਸਕ ਕਾਰਵਾਈਆਂ ਨੂੰ ਅੱਗੇ ਵਧਾਉਣ, ਕਤਲ ਸਮੇਤ ਅਤੇ ਭਾਰਤ ਤੋਂ ਵੱਖੋ-ਵੱਖਰੇ ਦੇਸ਼ ਖਾਲਿਸਤਾਨ ਲਈ ਪ੍ਰਚਾਰ ਕਰਨ ਅਤੇ ਪਾਕਿਸਤਾਨ ਦੀ ਏਜੰਸੀ ਆਈ.ਐੱਸ.ਆਈ. ਅਤੇ ਖਾਲਿਸਤਾਨ ਪੱਖੀ ਹੋਣ ਅਤੇ ਪੰਜਾਬ ਅਤੇ ਵਿਦੇਸ਼ਾਂ 'ਚ ਖਾਲਿਸਤਾਨ ਗਤੀਵਿਧੀਆਂ ਦੀ ਖੁੱਲ੍ਹ ਕੇ ਹੱਕ 'ਤੇ ਖਿਲਾਫ਼ ਗੱਲ ਕਰਨ, ਏਜੰਸੀਆਂ ਵੱਲੋਂ ਪੈਸੇ ਦੇ ਲੈਣ ਦੇਣ ਦੀ ਖੁੱਲ੍ਹ ਕੇ ਬੋਲਣ ਕਾਰਨ ਨਿਯਮਾਂ ਦੀ ਗੰਭੀਰ ਉਲੰਘਣਾ ਦੱਸਿਆ ਗਿਆ।

ਇਹ ਵੀ ਪੜ੍ਹੋ : ਰੂਸੀ ਫੌਜੀ ਚੇਰਨੋਬਿਲ ਪ੍ਰਮਾਣੂ ਪਲਾਂਟ ਛੱਡ ਰਹੇ ਹਨ : ਯੂਕ੍ਰੇਨ

ਪ੍ਰੋਗਰਾਮ 'ਚ ਪੇਸ਼ਕਾਰ ਨੇ ਖਾਲਿਸਤਾਨ ਪੱਖੀ ਮੁੱਦੇ 'ਤੇ ਚਰਚਾ ਕਰਨ ਲਈ ਦਰਸ਼ਕਾਂ ਤੋਂ ਫੋਨ ਕਾਲਾਂ ਲਈਆਂ ਗਈਆਂ। ਮੁਅੱਤਲ ਨੋਟਿਸ 'ਚ ਅਪਰਾਧ ਨੂੰ ਭੜਕਾਉਣ ਜਿਹੇ ਹੋਰ ਗੰਭੀਰ ਦੋਸ਼ ਆਫਕਾਮ ਵੱਲੋਂ ਦੱਸੇ ਗਏ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨਾਂ ਆਫਕਾਮ ਨੂੰ ਤਿੰਨ ਸ਼ਿਕਾਇਤਾਂ ਮਿਲੀਆਂ ਸਨ ਕਿ ਕੇਟੀਵੀ ਦੇ ਪ੍ਰੋਗਰਾਮ 'ਚ ਅਪਰਾਧ, ਹਿੰਸਾ ਨੂੰ ਉਤਸ਼ਾਹਿਤ ਕਰਨ ਤੇ ਭੜਕਾਉਣ ਦੀ ਸੰਭਾਵਨਾ ਸੀ। ਸਾਰੇ ਸ਼ਿਕਾਇਤਕਰਤਾਵਾਂ ਨੇ ਕਿਹਾ ਕਿ ਪ੍ਰੋਗਰਾਮ ਨੇ ਸਿੱਖਾਂ ਅਤੇ ਖਾਸ ਕਰਕੇ ਨੌਜਵਾਨ ਸਿੱਖਾਂ ਨੂੰ ਅੱਤਵਾਦ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ ਗਿਆ।

ਇਹ ਵੀ ਪੜ੍ਹੋ : ਦਿੱਲੀ ’ਚ ਜਨਤਕ ਥਾਵਾਂ ’ਤੇ ਮਾਸਕ ਨਾ ਪਹਿਨਣ ’ਤੇ ਨਹੀਂ ਲੱਗੇਗਾ ਜੁਰਮਾਨਾ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Karan Kumar

Content Editor

Related News