ਭਾਰਤੀ ਝੰਡੇ ਦਾ ਅਪਮਾਨ ਕਰਨ ਤੋਂ ਰੋਕਣ ’ਤੇ ਖਾਲਿਸਤਾਨੀਆਂ ਨੇ ਸਿੱਖ ਪਰਿਵਾਰ ਨੂੰ ਕੱਢੀਆਂ ਗਾਲ੍ਹਾਂ

Tuesday, Nov 14, 2023 - 04:29 PM (IST)

ਭਾਰਤੀ ਝੰਡੇ ਦਾ ਅਪਮਾਨ ਕਰਨ ਤੋਂ ਰੋਕਣ ’ਤੇ ਖਾਲਿਸਤਾਨੀਆਂ ਨੇ ਸਿੱਖ ਪਰਿਵਾਰ ਨੂੰ ਕੱਢੀਆਂ ਗਾਲ੍ਹਾਂ

ਓਟਾਵਾ (ਇੰਟ)– ਦੀਵਾਲੀ ਦੇ ਮੌਕੇ ’ਤੇ ਗੁਰਦੁਆਰਾ ਸਾਹਿਬ ’ਚ ਮੱਥਾ ਟੇਕਣ ਆਏ ਇਕ ਸਿੱਖ ਪਰਿਵਾਰ ਨੂੰ ਖਾਲਿਸਤਾਨੀਆਂ ਨੇ ਤੰਗ-ਪ੍ਰੇਸ਼ਾਨ ਕੀਤਾ ਕਿਉਂਕਿ ਉਸ ਨੇ ਉਨ੍ਹਾਂ ਨੂੰ ਭਾਰਤੀ ਝੰਡੇ ਦਾ ਅਪਮਾਨ ਨਾ ਕਰਨ ਲਈ ਕਿਹਾ ਸੀ।

ਇਹ ਸ਼ਰਮਨਾਕ ਘਟਨਾ ਗੁਰਦੁਆਰਾ ਖਾਲਸਾ ਦੀਵਾਨ ਸੋਸਾਇਟੀ ਐਬਸਟਫੋਰਡ ਵਿਖੇ ਵਾਪਰੀ, ਜਦੋਂ ਭਾਰਤੀ ਵਣਜ ਦੂਤਘਰ ਦੇ ਅਧਿਕਾਰੀਆਂ ਨੇ ਭਾਰਤੀ ਮੂਲ ਦੇ ਵਿਅਕਤੀਆਂ ਨੂੰ ‘ਲਾਈਫ ਸਰਟੀਫਿਕੇਟ’ ਜਾਰੀ ਕਰਨ ਲਈ ਇਕ ਕੈਂਪ ਲਾਇਆ ਸੀ।

ਇਹ ਖ਼ਬਰ ਵੀ ਪੜ੍ਹੋ : ਨਵਾਂਸ਼ਹਿਰ ਦੀ ਐਸ਼ਲੀਨ ਨੇ ਵਧਾਇਆ ਮਾਣ, ਆਸਟ੍ਰੇਲੀਆ 'ਚ ਛੋਟੀ ਉਮਰ 'ਚ ਕਿਤਾਬ ਲਿਖਣ ਦਾ ਬਣਾਇਆ ਰਿਕਾਰਡ

ਉਥੇ ਖਾਲਿਸਤਾਨੀ ਗੁੰਡੇ ਇਕੱਠੇ ਹੋ ਗਏ ਤੇ ਭਾਰਤੀ ਝੰਡੇ ਦਾ ਅਪਮਾਨ ਕਰਨਾ ਸ਼ੁਰੂ ਕਰ ਦਿੱਤਾ। ਉਥੇ ਇਕ ਸਿੱਖ ਨੌਜਵਾਨ ਆਪਣੇ ਪਰਿਵਾਰ ਸਮੇਤ ਸੀ, ਉਹ ਉਨ੍ਹਾਂ ਨਾਲ ਭਿੜ ਗਿਆ ਤੇ ਭਾਰਤੀ ਝੰਡਾ ਖੋਹਣ ਦੀ ਕੋਸ਼ਿਸ਼ ਕੀਤੀ।

ਖਾਲਿਸਤਾਨੀਆਂ ਨੇ ਉਸ ਦੇ ਬਜ਼ੁਰਗ ਪਿਤਾ, ਉਸ ਨੂੰ, ਉਸ ਦੀ ਪਤਨੀ ਤੇ ਛੋਟੀ ਧੀ ਨੂੰ ਗਾਲ੍ਹਾਂ ਕੱਢੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News