ਖਾਲਿਸਤਾਨੀ ਗਰੁੱਪਾਂ ਵੱਲੋਂ ਵੈਨਕੂਵਰ ਸਥਿੱਤ ਭਾਰਤੀ ਕੌਂਸਲੇਟ ਅੱਗੇ ਕੀਤੀ ਗਈ ਨਾਅਰੇਬਾਜ਼ੀ

Tuesday, May 02, 2023 - 10:25 AM (IST)

ਇੰਟਰਨੈਸ਼ਨਲ ਡੈਸਕ : ਤਥਾਕਥਿਤ ਖਾਲਿਸਤਾਨੀ ਗਰੁੱਪਾਂ ਵੱਲੋਂ ਆਪਣੀ ਹੋ ਹੱਲੇ ਵਾਲੀ ਰਵਾਇਤ ਨੂੰ ਅੱਗੇ ਤੋਰਦਿਆਂ 30 ਅਪ੍ਰੈਲ ਨੂੰ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਦੀ ਰਿਹਾਈ ਦੇ ਸਿਲਸਿਲੇ ਵਿਚ ਵੈਨਕੂਵਰ ਸਥਿੱਤ ਭਾਰਤੀ ਕੌਂਸਲੇਟ ਅੱਗੇ ਨਾਅਰੇਬਾਜ਼ੀ ਕੀਤੀ ਗਈ। ਸਿੱਖ ਫ਼ਾਰ ਜਸਟਿਸ ਅਤੇ 8 ਗੁਰਦੁਆਰਾ ਸਾਹਿਬਾਨ ਦੀ ਕੌਂਸਲ ਦੀ ਅਗਵਾਈ ਹੇਠ ਹੋਏ ਇਸ ਮੁਜਾਹਰੇ ਦੌਰਾਨ ਇਨ੍ਹਾਂ ਮੁਜਾਹਰਾਕਾਰੀਆਂ ਵੱਲੋਂ ਗ੍ਰਿਫ਼ਤਾਰ ਲੋਕਾਂ ਦੀ ਰਿਹਾਈ ਦੀ ਦਬਵੀਂ ਜੁਬਾਨ ਵਿੱਚ ਗੱਲ ਕੀਤੀ ਗਈ ਅਤੇ ਉਹਨਾਂ ਨੇ ਆਪਣੇ ਖਾਲਿਸਤਾਨ ਦੇ ਏਜੰਡੇ 'ਤੇ ਵੱਧ ਜੋਰ ਦਿੱਤਾ। 

ਪੜ੍ਹੋ ਇਹ ਅਹਿਮ ਖ਼ਬਰ-ਟਰੂਡੋ ਨੇ ਰੂਸ ਅਤੇ ਚੀਨ 'ਤੇ ਵਿੰਨ੍ਹਿਆ ਨਿਸ਼ਾਨਾ, ਦੁਨੀਆ ਭਰ 'ਚ ਤਾਨਾਸ਼ਾਹੀ ਦੇ ਉਭਾਰ ਦੀ ਕੀਤੀ ਨਿੰਦਾ

ਇਸ ਦੌਰਾਨ ਉਨ੍ਹਾਂ ਨਾਅਰੇਬਾਜ਼ੀ ਦੇ ਨਾਲ-ਨਾਲ ਖਾਲਿਸਤਾਨੀ ਝੰਡੇ ਵੀ ਲਹਿਰਾਏ। ਇਸ ਸਭ ਦੇ ਬਾਵਜੂਦ ਤਥਾਕਥਿਤ ਇਹ ਖਾਲਿਸਤਾਨੀ ਅਲੰਬਰਦਾਰਾਂ ਵੱਲੋਂ ਇਤਿਹਾਸ ਨੂੰ ਦੁਹਰਾਉਂਦਿਆਂ ਆਪਣੀ ਮੰਗ ਦੇ ਸਬੰਧ ਵਿਚ ਕੋਈ ਮੰਗ ਪੱਤਰ ਅਧਿਕਾਰੀਆਂ ਨੂੰ ਨਹੀਂ ਸੌਂਪਿਆ ਗਿਆ। ਜ਼ਿਕਰਯੋਗ ਹੈ ਕਿ ਫੋਕੀ ਨਾਅਰੇਬਾਜ਼ੀ ਤੋਂ ਇਲਾਵਾ ਇਹ ਧਿਰਾਂ ਅੱਜ ਤੱਕ ਆਪਣੀ ਕੋਈ ਵੀ ਪ੍ਰਾਪਤੀ ਸਿੱਖ ਪੰਥ ਅੱਗੇ ਨਹੀਂ ਰੱਖ ਸਕੀਆਂ। ਸਿੱਖ ਪੰਥ ਜਾਨਣਾ ਚਾਹੁੰਦਾ ਹੈ ਕਿ ਇਨ੍ਹਾਂ ਖਾਲਿਸਤਾਨੀ 'ਦੁਕਾਨਦਾਰਾਂ' ਦੀਆਂ ਨਾਪਾਕ ਕਾਰਵਾਈਆਂ ਸਦਕਾ ਤਿਹਾੜ ਅਤੇ ਡਿਬਰੂਗੜ੍ਹ ਜੇਲ੍ਹ ਤੋਂ ਤਾਂ ਅਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ, ਰੱਬ ਖੈਰ ਕਰੇ ਭਵਿੱਖ ਵਿਚ ਇਹ ਅਵਾਜ਼ਾਂ ਹੋਰ ਕਿਥੋਂ-ਕਿਥੋਂ ਆਉਣਗੀਆਂ?

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News