ਲਸ਼ਕਰ ਨਾਲ ਵੀ ਜੁੜੇ ਖਾਲਿਸਤਾਨੀ ਅਰਸ਼ ਡੱਲਾ ਦੇ ਤਾਰ, ਹਿੰਦੂ ਨੇਤਾਵਾਂ ਦੀ ਕਰਵਾਉਣਾ ਚਾਹੁੰਦਾ ਸੀ ਹੱਤਿਆ

Tuesday, Sep 26, 2023 - 10:29 AM (IST)

ਲਸ਼ਕਰ ਨਾਲ ਵੀ ਜੁੜੇ ਖਾਲਿਸਤਾਨੀ ਅਰਸ਼ ਡੱਲਾ ਦੇ ਤਾਰ, ਹਿੰਦੂ ਨੇਤਾਵਾਂ ਦੀ ਕਰਵਾਉਣਾ ਚਾਹੁੰਦਾ ਸੀ ਹੱਤਿਆ

ਓਟਾਵਾ (ਇੰਟ.)- ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਜਾਰੀ ਹੈ। ਉੱਥੇ ਹੀ ਐੱਨ. ਆਈ. ਏ. ਨੇ ਅਜਿਹੇ ਕਈ ਅੱਤਵਾਦੀਆਂ ਦਾ ਡੋਜ਼ੀਅਰ ਤਿਆਰ ਕਰ ਲਿਆ ਹੈ ਜੋ ਕੈਨੇਡਾ ਜਾਂ ਹੋਰ ਦੇਸ਼ਾਂ ’ਚ ਬੈਠ ਕੇ ਭਾਰਤ ਖ਼ਿਲਾਫ਼ ਸਾਜ਼ਿਸ਼ ਰਚਦੇ ਰਹਿੰਦੇ ਹਨ। ਇਨ੍ਹਾਂ ਵਿਚੋਂ ਕਈਆਂ ਦੇ ਤਾਰ ਪਾਕਿਸਤਾਨੀ ਆਈ. ਐੱਸ. ਆਈ. ਅਤੇ ਹੋਰ ਅੱਤਵਾਦੀ ਸੰਗਠਨਾਂ ਨਾਲ ਵੀ ਜੁੜੇ ਹਨ। ਇਸ ਸੂਚੀ ’ਚ ਅਰਸ਼ਦੀਪ ਡੱਲਾ ਦਾ ਨਾਂ ਵੀ ਸ਼ਾਮਲ ਹੈ। ਸੂਤਰਾਂ ਦਾ ਕਹਿਣਾ ਹੈ ਕਿ ਉਹ ਪਾਕਿਸਤਾਨੀ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਵੀ ਜੁੜਿਆ ਹੋਇਆ ਹੈ। ਇਹ ਵੀ ਕਿਹਾ ਗਿਆ ਹੈ ਕਿ ਉਹ ਪੰਜਾਬ ’ਚ ਹਿੰਦੂ ਨੇਤਾਵਾਂ ਦੀ ਹੱਤਿਆ ਕਰਵਾਉਣ ਦੀ ਸਾਜ਼ਿਸ਼ ਰਚ ਰਿਹਾ ਸੀ।

ਦਿੱਲੀ ’ਚ ਕਟਵਾਇਆ ਹਿੰਦੂ ਲੜਕੇ ਦਾ ਸਿਰ :

ਰਿਪੋਰਟਾਂ ਮੁਤਾਬਕ ਡੱਲਾ ਲਸ਼ਕਰ ਦੇ ਅੱਤਵਾਦੀ ਸੁਹੇਲ ਦੇ ਸੰਪਰਕ ’ਚ ਸੀ। ਦਿੱਲੀ ਦੇ ਜਹਾਂਗੀਰ ਪੁਰੀ ਤੋਂ ਡੱਲਾ ਦੇ ਦੋ ਗੁਰਗਿਆਂ ਨੂੰ ਦਿੱਲੀ ਪੁਲਸ ਨੇ ਇਸ ਸਾਲ ਜਨਵਰੀ ’ਚ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਨੇ ਵੀ ਦੱਸਿਆ ਸੀ ਕਿ ਉਹ ਸੁਹੇਲ ਅਤੇ ਡੱਲਾ ਦੇ ਇਸ਼ਾਰੇ ’ਤੇ ਕੰਮ ਕਰਦੇ ਸੀ ਅਤੇ ਦਿੱਲੀ ਦੇ ਜਹਾਂਗੀਰ ਪੁਰੀ ’ਚ ਇਕ ਹਿੰਦੂ ਲੜਕੇ ਦਾ ਸਿਰ ਵੱਢ ਕੇ ਕਤਲ ਕਰ ਦਿੱਤਾ ਸੀ। ਇਸ ਕੰਮ ਲਈ ਉਸ ਨੂੰ 2 ਲੱਖ ਰੁਪਏ ਮਿਲੇ ਸਨ। ਉਨ੍ਹਾਂ ਲੋਕਾਂ ਨੇ ਵੀਡੀਓ ਬਣਾ ਕੇ ਸੁਹੇਲ ਅਤੇ ਡੱਲਾ ਨੂੰ ਭੇਜ ਦਿੱਤੀ ਸੀ।

ਪੜ੍ਹੋ ਇਹ ਅਹਿਮ ਖ਼ਬਰ-UNHRC : ਕਸ਼ਮੀਰ 'ਤੇ ਕਬਜ਼ੇ ਖ਼ਿਲਾਫ਼ POK ਦੇ ਕਾਰਕੁਨਾਂ ਵੱਲੋਂ ਪਾਕਿਸਤਾਨ ਵਿਰੁੱਧ ਪ੍ਰਦਰਸ਼ਨ

ਨਿੱਝਰ ਤੋਂ ਵੀ ਵੱਡਾ ਕਿਲਿੰਗ ਰਿਕਾਰਡ :

ਅਰਸ਼ ਡੱਲਾ ਦਾ ਕਿਲਿੰਗ ਰਿਕਾਰਡ ਨਿੱਝਰ ਤੋਂ ਵੀ ਵੱਡਾ ਹੈ। ਉਹ 2020 ’ਚ ਭਾਰਤ ਤੋਂ ਭੱਜ ਕੇ ਕੈਨੇਡਾ ਚਲਾ ਗਿਆ ਸੀ। ਉਹ ਖਾਲਿਸਤਾਨ ਟਾਈਗਰ ਫੋਰਸ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ ਵਰਗੀਆਂ ਖਾਲਿਸਤਾਨੀ ਜਥੇਬੰਦੀਆਂ ਨਾਲ ਜੁੜਿਆ ਹੋਇਆ ਹੈ। ਉਹ ਇਸ ਸਮੇਂ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਚ ਰਹਿੰਦਾ ਹੈ। ਉਹ ਅੱਤਵਾਦੀ ਮਾਡਿਊਲ ਨੂੰ ਮਜ਼ਬੂਤ ​​ਕਰਨ, ਸਰਹੱਦ ਪਾਰੋਂ ਹਥਿਆਰਾਂ ਦੀ ਸਮੱਗਲਿੰਗ ਅਤੇ ਪੰਜਾਬ ’ਚ ਟਾਰਗੈੱਟ ਕਿਲਿੰਗ ’ਚ ਕਰਵਾਉਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News