ਅਮਰੀਕਾ ’ਚ ਖਾਲਿਸਤਾਨ ਸਮਰਥਕਾਂ ਨੇ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਤੇ ਦੂਤਘਰ ਦੇ ਕਰਮੀਆਂ ਨੂੰ ਧਮਕਾਇਆ

Monday, Mar 27, 2023 - 10:45 AM (IST)

ਵਾਸ਼ਿੰਗਟਨ (ਭਾਸ਼ਾ)- ਪੰਜਾਬ ’ਚ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ’ਤੇ ਵਧਦੀ ਦਬਿਸ਼ ਨਾਲ ਬੌਖਲਾਏ ਖਾਲਿਸਤਾਨ ਸਮਰਥਕਾਂ ਨੇ ਹੁਣ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ. ਸੀ. ’ਚ ਭਾਰਤੀ ਦੂਤਘਰ ਦੇ ਬਾਹਰ ਨਾ ਸਿਰਫ਼ ਵਿਰੋਧ-ਪ੍ਰਦਰਸ਼ਨ ਕੀਤਾ ਹੈ, ਸਗੋਂ ਅਮਰੀਕਾ ’ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਅਤੇ ਭਾਰਤੀ ਦੂਤਘਰ ਦੇ ਕਰਮਚਾਰੀਆਂ ਨੂੰ ਧਮਕੀ ਵੀ ਦਿੱਤੀ ਪਰ ਅਮਰੀਕਾ ਦੀ ਸੀਕ੍ਰੇਟ ਸਰਵਿਸ ਅਤੇ ਸਥਾਨਕ ਪੁਲਸ ਦੇ ਸਮੇਂ ’ਤੇ ਦਖ਼ਲ ਦੇਣ ਨਾਲ ਲੰਡਨ ਅਤੇ ਸੈਨ ਫਰਾਂਸਿਸਕੋ ਦੇ ਮਿਸ਼ਨ ’ਤੇ ਹੋਈਆਂ ਘਟਨਾਵਾਂ ਵਰਗੀ ਘਟਨਾ ਹੋਣ ਤੋਂ ਰੋਕ ਦਿੱਤਾ ਗਿਆ। 

ਇਹ ਵੀ ਪੜ੍ਹੋ: ਅਮਰੀਕਾ 'ਚ ਨਗਰ ਕੀਰਤਨ ਦੌਰਾਨ ਹੋਈ ਗੋਲੀਬਾਰੀ, 2 ਲੋਕ ਜ਼ਖ਼ਮੀ

ਵਾਸ਼ਿੰਗਟਨ ਡੀਸੀ ਵਿਚ ਭਾਰਤੀ ਦੂਤਘਰ ਦੇ ਨੇੜੇ ਵੱਖਵਾਦੀ ਸਿੱਖ ਸ਼ਨੀਵਾਰ ਨੂੰ ਇਕੱਠੇ ਹੋਏ ਅਤੇ ਉਨ੍ਹਾਂ ਨੇ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਖ਼ਿਲਾਫ਼ ਅਪਸ਼ਬਦ ਕਹੇ ਅਤੇ ਉਨ੍ਹਾਂ ਨੂੰ ਜਨਤਕ ਤੌਰ 'ਤੇ ਧਮਕੀ ਦਿੱਤੀ। ਪ੍ਰਦਰਸ਼ਨ ਸਮੇਂ ਸੰਧੂ ਦੂਤਘਰ ਵਿੱਚ ਨਹੀਂ ਸਨ। ਪ੍ਰਦਰਸ਼ਨ ਵਾਲੀ ਥਾਂ ’ਤੇ ਕੁਝ ਪ੍ਰਦਰਸ਼ਨਕਾਰੀ ਹੋਰ ਪ੍ਰਦਰਸ਼ਨਕਾਰੀਆਂ ਨੂੰ ਹਿੰਸਾ ’ਚ ਸ਼ਾਮਲ ਹੋਣ ਅਤੇ ਇਮਾਰਤ ਦੀਆਂ ਬਾਰੀਆਂ ਅਤੇ ਸ਼ੀਸ਼ੇ ਤੋੜਣ ਲਈ ਭੜਕਾਉਂਦੇ ਵੇਖੇ ਗਏ। ਸਥਿਤੀ ਕਾਬੂ ਤੋਂ ਬਾਹਰ ਹੋਣ ਦੇ ਖਦਸ਼ੇ ਦੇ ਮੱਦੇਨਜ਼ਰ ਸੀਕ੍ਰੇਟ ਸਰਵਿਸ ਅਤੇ ਸਥਾਨਕ ਪੁਲਸ ਨੇ ਵਾਧੂ ਬਲਾਂ ਨੂੰ ਤੁਰੰਤ ਤਾਇਨਾਤ ਕੀਤਾ ਅਤੇ ਘੱਟ ਤੋਂ ਘੱਟ 3 ਪੁਲਸ ਵੈਨਾਂ ਦੂਤਘਰ ਦੇ ਸਾਹਮਣੇ ਖੜ੍ਹੀਆਂ ਕੀਤੀਆਂ ਗਈਆਂ। ਇਕ ਸਮੇਂ 5 ਪ੍ਰਦਰਸ਼ਨਕਾਰੀਆਂ ਨੇ ਤੇਜ਼ੀ ਨਾਲ ਸੜਕ ਪਾਰ ਕੀਤੀ ਅਤੇ ਉਹ ਦੂਤਘਰ ਦੇ ਕੋਲ ਉਸ ਖੰਭੇ ਤੱਕ ਪਹੁੰਚ ਗਏ, ਜਿਸ ’ਤੇ ਤਰੰਗਾ ਸੀ ਪਰ ਸੀਕ੍ਰੇਟ ਸਰਵਿਸ ਦੇ ਕਰਮਚਾਰੀਆਂ ਨੇ ਤੁਰੰਤ ਉੱਥੇ ਪਹੁੰਚ ਕੇ ਉਨ੍ਹਾਂ ਨੂੰ ਪ੍ਰਦਰਸ਼ਨ ਲਈ ਤੈਅ ਖੇਤਰ ’ਚ ਜਾਣ ਲਈ ਕਿਹਾ। ਅਜਿਹਾ ਲੱਗ ਰਿਹਾ ਸੀ ਕਿ ਪ੍ਰਦਰਸ਼ਨਕਾਰੀ ਸੈਨ ਫਰਾਂਸਿਸਕੋ ਸਥਿਤ ਭਾਰਤੀ ਵਣਜ ਦੂਤਘਰ ਅਤੇ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ’ਚ ਭਾਰਤੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਰਗੀ ਘਟਨਾ ਕਰਨ ਦੇ ਇਰਾਦੇ ਨਾਲ ਆਏ ਸਨ।

ਇਹ ਵੀ ਪੜ੍ਹੋ: ਅਮਰੀਕਾ ਦੇ ਟੈਨੇਸੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 1 ਸਾਲ ਦੀ ਬੱਚੀ ਸਮੇਤ 6 ਕੁੜੀਆਂ ਦੀ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


 


cherry

Content Editor

Related News