ਪਤਨੀ ''ਤੇ ਸ਼ੱਕ ਕਰਦਿਆਂ ਪਤੀ ਨੇ ਦਿੱਤੀ ਘਿਨਾਉਣੀ ਸਜ਼ਾ, ਗ੍ਰਿਫਤਾਰ

02/16/2020 3:19:35 PM

ਨੈਰੋਬੀ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਪਤੀ-ਪਤਨੀ ਦੇ ਰਿਸ਼ਤੇ ਵਿਚ ਵਿਸ਼ਵਾਸ ਦਾ ਹੋਣਾ ਲਾਜ਼ਮੀ ਹੈ। ਜੇਕਰ ਇਕ ਵਾਰ ਵਿਸ਼ਵਾਸ ਕਮਜ਼ੋਰ ਪੈਣਾ ਸ਼ੁਰੂ ਹੋ ਜਾਵੇ ਤਾਂ ਇਸ ਦੇ ਗੰਭੀਰ ਨਤੀਜੇ ਨਿਕਲਦੇ ਹਨ। ਅਜਿਹਾ ਹੀ ਇਕ ਗੰਭੀਰ ਮਾਮਲਾ ਕੀਨੀਆ ਦਾ ਸਾਹਮਣੇ ਆਇਆ ਹੈ। ਇੱਥੇ ਇਕ 36 ਸਾਲਾ ਸ਼ਖਸ ਨੇ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਹੋਣ ਦੇ ਬਾਅਦ ਅਜਿਹਾ ਘਿਨਾਉਣਾ ਕਦਮ ਚੁੱਕਿਆ ਜਿਸ ਬਾਰੇ ਸ਼ਾਇਦ ਕਿਸੇ ਲਈ ਕਲਪਨਾ ਕਰਨਾ ਵੀ ਮੁਸ਼ਕਲ ਹੋਵੇ। ਦੋਸ਼ੀ ਪਤੀ ਨੇ ਪਤਨੀ 'ਤੇ ਗੈਰ ਮਰਦਾਂ ਨਾਲ ਸੰਬੰਧ ਰੱਖਣ ਦਾ ਦੋਸ਼ ਲਗਾਉਂਦੇ ਹੋਏ ਉਸ ਦੇ ਪ੍ਰਾਈਵੇਟ ਪਾਰਟ ਨੂੰ ਗੂੰਦ ਨਾਲ ਸੀਲ ਕਰ ਦਿੱਤਾ। 

PunjabKesari

ਦੋਸ਼ੀ ਪਤੀ ਦੇ ਮੁਤਾਬਕ ਉਸ ਦੀ ਪਤਨੀ ਦਾ ਚਾਰ ਹੋਰ ਮਰਦਾਂ ਦੇ ਨਾਲ ਚੱਕਰ ਸੀ ਜਿਸ ਦੇ ਬਾਅਦ ਉਸ ਨੇ ਇਸ ਹਰਕਤ ਨੂੰ ਅੰਜਾਮ ਦਿੱਤਾ।ਦੋਸ਼ੀ ਪਤੀ ਦੀ ਪਛਾਣ 36 ਸਾਲ ਦੇ ਡੇਨਿਸ ਮੁਮੋ ਦੇ ਰੂਪ ਵਿਚ ਹੋਈ ਹੈ। ਬ੍ਰਿਟੇਨ ਦੇ ਅਖਬਾਰ ਡੇਲੀ ਮੇਲੀ ਮੁਤਾਬਕ ਦੋਸ਼ੀ ਨੂੰ ਘਰੇਲੂ ਹਿੰਸਾ, ਹਮਲਾ ਅਤੇ ਜਨਨ ਅੰਗਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਾਰਾਵਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਨੇ ਪੁਲਸ ਦੇ ਸਾਹਮਣੇ ਆਪਣੀ ਪਤਨੀ 'ਤੇ ਦੋਸ਼ ਲਗਾਇਆ ਕਿ ਉਸਨੇ ਆਪਣੀ ਪਤਨੀ ਦੇ ਫੋਨ ਵਿਚ ਗੈਰ ਮਰਦਾਂ ਦੇ ਕਈ ਸੰਦੇਸ਼ ਦੇਖੇ ਅਤੇ ਉਸ ਦੀਆਂ ਇਤਰਾਜ਼ਯੋਗ ਤਸਵੀਰਾਂ ਦੇਖੀਆਂ ਸਨ ਜੋ ਉਸ ਨੇ ਗੈਰ ਮਰਦਾਂ ਨੂੰ ਭੇਜੀਆਂ ਸਨ। ਭਾਵੇਂਕਿ ਹੁਣ ਦੋਸ਼ੀ ਸ਼ਖਸ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ ਅਤੇ ਕਿਹਾ ਹੈ ਕਿ ਉਹ ਆਪਣਾ ਵਿਆਹ ਬਚਾਉਣਾ ਚਾਹੁੰਦਾ ਸੀ।


Vandana

Content Editor

Related News