ਸਿਹਤ ਮਹਿਕਮੇ ਖਿਲਾਫ਼ ਹੁਣ ਕੈਨੇਡਾ ਦੇ ਸ਼ਹਿਰ ਕੈਲੋਵਨਾ ''ਚ ਫੁੱਟਿਆ ਲੋਕਾਂ ਦਾ ਗੁੱਸਾ

08/30/2020 9:50:06 AM

ਬੀ. ਸੀ.-  ਕੋਰੋਨਾ ਵਾਇਰਸ ਦੇ ਨਾਂ 'ਤੇ ਸਿਹਤ ਮਹਿਕਮੇ ਵਲੋਂ ਹੋ ਰਹੀ ਵਧੀਕੀ ਨੂੰ ਲੈ ਕੇ ਹੁਣ ਲੋਕਾਂ ਦਾ ਗੁੱਸਾ ਫੁੱਟਣ ਲੱਗ ਗਿਆ ਹੈ। ਕੈਨੇਡਾ ਦੇ ਸ਼ਹਿਰ ਕੈਲੋਵਨਾ ਵਿਚ ਲੋਕਾਂ ਨੇ ਇਕੱਠੇ ਹੋ ਕੇ ਸਿਹਤ ਮਹਿਕਮੇ ਦੇ ਹੁਕਮਾਂ ਵਿਰੁੱਧ ਰੈਲੀ ਕੱਢੀ ਹੈ। ਰੈਲੀ ਨੂੰ ਸੰਬੋਧਨ ਕਰਨ ਵਾਲੇ ਲੋਕਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਨਾਂ 'ਤੇ ਡਰ ਫੈਲਾ ਕੇ ਸਰਜਰੀਆਂ ਬੰਦ ਹੋਣ ਕਾਰਨ ਲੋਕਾਂ ਦੀ ਜਾਨ ਜਾ ਰਹੀ ਹੈ ਪਰ ਸਰਕਾਰਾਂ ਨੇ ਇਸ 'ਤੇ ਚੁੱਪੀ ਸਾਧ ਰੱਖੀ ਹੈ।

ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਨਾਂ 'ਤੇ ਕੈਨੇਡੀਅਨਾਂ ਦੇ ਅਧਿਕਾਰਾਂ ਅਤੇ ਆਜ਼ਾਦੀ ਦਾ ਘਾਣ ਕੀਤਾ ਜਾ ਰਿਹਾ ਹੈ।

PunjabKesari

ਇਸ ਪ੍ਰੋਗਰਾਮ ਦੇ ਬੁਲਾਰਿਆਂ ਵਿੱਚੋਂ ਇਕ ਡੇਵਿਡ ਲਿੰਡਸੀ ਨੇ ਕਿਹਾ, "ਸਾਡੀ ਆਰਥਿਕਤਾ ਨੂੰ ਕਿਉਂ ਬੰਦ ਕਰ ਦਿੱਤਾ ਗਿਆ ਹੈ, ਡਾਕਟਰਾਂ ਨੇ ਸਾਰੀਆਂ ਚੋਣਵੀਆਂ ਸਰਜਰੀਆਂ ਨੂੰ ਬੰਦ ਕਿਉਂ ਕੀਤਾ ਹੋਇਆ ਹੈ। ਡਾਕਟਰਾਂ ਵਲੋਂ ਸਰਜਰੀਆਂ ਨੂੰ ਬੰਦ ਕੀਤੇ ਜਾਣ ਕਾਰਨ ਲੋਕ ਮਰ ਰਹੇ ਹਨ ਅਤੇ ਸਰਕਾਰ ਇਸ ਬਾਰੇ ਕੁਝ ਨਹੀਂ ਕਰ ਰਹੀ ਤੇ ਨਾ ਹੀ ਇਸ ਬਾਰੇ ਕੁਝ ਬੋਲ ਰਹੀ ਹੈ।" ਉਨ੍ਹਾਂ ਕਿਹਾ ਕਿ ਸਰਕਾਰਾਂ ਵਲੋਂ ਲੋਕਾਂ ਨੂੰ ਗਲਤ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਕੋਰੋਨਾ ਵਾਇਰਸ ਦੇ ਨਾਂ 'ਤੇ ਝੂਠ ਅਤੇ ਡਰ ਫੈਲਾਇਆ ਜਾ ਰਿਹਾ ਹੈ। 

PunjabKesari

ਕਈ ਬੁਲਾਰਿਆਂ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਕਈ ਤਰ੍ਹਾਂ ਦੇ ਮੁੱਦਿਆਂ ਬਾਰੇ ਗੱਲ ਕੀਤੀ ਜਿਨ੍ਹਾਂ ਵਿਚ ਟੀਕੇ, ਕੋਵਿਡ-19 ਸਬੰਧੀ ਸਿਹਤ ਮਹਿਕਮੇ ਦੇ ਆਦੇਸ਼ ਅਤੇ ਸੈੱਲ ਫੋਨ ਟਾਵਰ ਸ਼ਾਮਲ ਸਨ। ਲਿੰਡਸੇ ਨੇ ਕਿਹਾ ਕਿ ਭਵਿੱਖ ਵਿਚ ਆਉਣ ਵਾਲੇ ਲਾਜ਼ਮੀ ਟੀਕਾਕਰਣ ਬਾਰੇ ਵੀ ਲੋਕਾਂ ਵਿਚ ਡਰ ਹੈ। ਲੋਕਾਂ ਨੂੰ ਡਰ ਹੈ ਕਿ ਇਸ ਟੀਕੇ ਪਿੱਛੇ ਸਰਕਾਰਾਂ ਦਾ ਕੀ ਮਕਸਦ ਹੈ।

ਓਕਾਨਾਗਨ ਦੇ ਇਕ ਡਾਕਟਰ ਨੇ ਰੈਲੀ ਵਿਚ ਸ਼ਮੂਲੀਅਤ ਕਰਦਿਆਂ ਕਿਹਾ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨਾਲ ਸਹਿਮਤ ਹਨ ਕਿ ਸਰਕਾਰ ਕੋਵਿਡ-19 ਪਾਬੰਦੀਆਂ ਨਾਲ ਬਹੁਤ ਅੱਗੇ ਵੱਧ ਗਈ ਹੈ। ਓਕਾਨਾਗਨ ਦੇ ਰੋਗ ਵਿਗਿਆਨੀ ਡਾ. ਬਾਲਜਸ ਗੈਰਲੋਜੀ ਨੇ ਕਿਹਾ, “ਮੈਂ ਮਤਭੇਦਾਂ ਦਾ ਸਮਰਥਨ ਕਰਦਾ ਹਾਂ ਕਿਉਂਕਿ ਮੇਰਾ ਮੰਨਣਾ ਹੈ ਕਿ ਜਨਤਕ ਸਿਹਤ ਦੇ ਉਪਰਾਲੇ ਜੋ ਕਿ ਹਾਲ ਹੀ ਵਿਚ ਕੀਤੇ ਗਏ ਹਨ, ਵੱਡੇ ਸਮਾਜ ਲਈ ਲਾਭਕਾਰੀ ਨਹੀਂ ਹਨ। ਮੇਰਾ ਮੰਨਣਾ ਹੈ ਕਿ ਇਹ ਇਕ ਗਲਤੀ ਹੋਈ ਹੈ।”


Lalita Mam

Content Editor

Related News