ਮਹਾਂਮਾਰੀ ਵੇਲੇ ਖੁਦ ਨੂੰ ਰੱਖੋ ਸਿਹਤਮੰਦ, ਜਾਣੋ ਡਾਕਟਰਾਂ ਦੀ ਸਲਾਹ

04/27/2020 2:03:16 AM

ਵਾਸ਼ਿੰਗਟਨ (ਏਜੰਸੀ)- ਕੋਰੋਨਾ ਵਾਇਰਸ ਮਹਾਂਮਾਰੀ ਦੇ ਸਮੇਂ ਵਿਚ ਲੋਕ ਆਪਣੇ-ਆਪਣੇ ਘਰਾਂ ਵਿਚ ਕੈਦ ਹਨ ਪਰ ਜੋ ਬੀਮਾਰ ਹਨ ਉਨ੍ਹਾਂ ਦਾ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਲੋਕ ਸਿਹਤਮੰਦ ਰਹਿ ਕੇ ਸਿਹਤ ਸੇਵਵਾਂ 'ਤੇ ਹੋਰ ਦਬਾਅ ਪਾਉਣ ਤੋਂ ਬੱਚ ਸਕਦੇ ਹਨ। ਪੂਰੀ ਦੁਨੀਆ ਵਿਚ 28 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹਨ। ਪੂਰੀ ਦੁਨੀਆ ਦੇ ਹਸਪਤਾਲਾਂ ਵਿਚ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਇਸ ਵੇਲੇ ਸਿਹਤ ਸੇਵਾਵਾਂ 'ਤੇ ਭਾਰੀ ਦਬਾਅ ਹੈ।

ਅਜਿਹੀ ਸਥਿਤੀ ਵਿਚ ਲੋਕਾਂ ਨੂੰ ਖੁਦ ਤੋਂ ਸਿਹਤਮੰਦ ਰਹਿਣ ਦੀ ਕੋਸ਼ਿਸ਼ ਕਰਨੀ ਹੋਵੇਗੀ। ਕੁਝ ਚੀਜਾਂ 'ਤੇ ਧਿਆਨ ਦੇ ਕੇ ਰੋਜ਼ਾਨਾ ਦੀਆਂ ਬੀਮਾਰੀਆਂ ਨਾਲ ਮੁਕਤ ਰਿਹਾ ਜਾ ਸਕਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜੋ ਲੋਕ ਆਈਸੋਲੇਸ਼ਨ ਵਿਚ ਆਪਣੇ ਘਰਾਂ ਵਿਚ ਹਨ ਉਨ੍ਹਾਂ ਨੂੰ ਆਪਣੀ ਰੋਜ਼ਾਨਾ ਦੀਆਂ ਆਦਤਾਂ ਵਿਚ ਉਚਿਤ ਨੀਂਦ, ਭਰਪੂਰ ਮਾਤਰਾ ਵਿਚ ਪਾਣੀ, ਪੌਸ਼ਟਿਕ ਭੋਜਨ, ਸਰੀਰਕ ਗਤੀਵਿਧੀ, ਆਭਾਸੀ ਸਮਾਜਿਕ ਸੰਪਰਕ ਅਤੇ ਸੀਮਤ ਸ਼ਰਾਬ ਦਾ ਹੀ ਸੇਵਨ ਕਰਨਾ ਚਾਹੀਦਾ ਹੈ।

ਜ਼ਿਆਦਾਤਰ ਲੋਕ ਅੱਜ ਕਲ ਘਰ ਵਿਚ ਹੀ ਰਹਿ ਰਹੇ ਹਨ ਅਜਿਹੇ ਵਿਚ ਸਿਹਤ ਨਾਲ ਜੁੜੀਆਂ ਚੰਗੀਆਂ ਆਦਤਾਂ 'ਤੇ ਧਿਆਨ ਦੇ ਕੇ ਆਪਣੇ ਮਨ ਅਤੇ ਸਰੀਰ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ। ਅਮਰੀਕਾ ਦੇ ਡਲਾਸ ਸਥਿਤ ਮਨੋਵਿਗਿਆਨੀ ਡਾ. ਕੇਵਿਨ ਗਿੱਲੀਲੈਂਡ ਕਹਿੰਦੇ ਹਨ, ਜਦੋਂ ਮੈਂ ਸਵੇਰੇ ਉਠਦਾ ਹਾਂ ਤਾਂ ਖੁਦ ਤੋਂ ਪੁੱਛਦਾ ਹਾਂ ਕਿ ਮੈਨੂੰ ਕਿਨ੍ਹਾਂ-ਕਿਨ੍ਹਾਂ ਚੀਜਾਂ 'ਤੇ ਨਜ਼ਰ ਰੱਖਣੀ ਹੈ। ਮੈਂ ਕਿੰਨੀ ਨੀਂਦ ਲਈ? ਮੈਂ ਭੋਜਨ ਵਿਚ ਕੀ ਲੈਣ ਵਾਲਾ ਹਾਂ?

ਸਿਰਫ ਸਰੀਰ ਹੀ ਨਹੀਂ ਮਨ ਨੂੰ ਪ੍ਰਸੰਨ ਅਤੇ ਉਤਸ਼ਾਹ ਤੋਂ ਭਰਪੂਰ ਰੱਖਣਾ ਵੀ ਜ਼ਰੂਰੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਮਾਨਸਿਕ ਸਿਹਤ ਲਈ ਉਹ ਸਿਫਾਰਿਸ਼ ਕਰਦੇ ਹਨ ਕਿ ਨਿਊਜ਼ ਦਿਨ ਵਿਚ ਇਕ ਜਾਂ ਦੋ ਵਾਰ ਹੀ ਦੇਖੋ। ਉਹ ਸਲਾਹ ਦਿੰਦੇ ਹਨ ਕਿ ਅਜਿਹੀਆਂ ਫਿਲਮਾਂ ਦੇਖਣ ਜੋ ਆਰਾਮ ਦਿੰਦੀ ਹੈ। ਪਰਿਵਾਰ ਦੇ ਨਾਲ ਵੀਡੀਓ ਚੈਟ ਕਰੋ ਅਤੇ ਜਿੱਥੇ ਸੰਭਵ ਹੋ ਬਾਹਰ ਜਾਣ। ਮਾਹਰਾਂ ਦੀ ਰਾਏ ਹੈ ਕਿ ਚਿੰਤਾਜਨਕ ਵਿਚਾਰਾਂ ਨੂੰ ਸਵੀਕਾਰ ਕਰਨ ਦੀ ਬਜਾਏ ਉਨ੍ਹਾਂ ਨੂੰ ਦਬਾ ਦੇਣਾ ਚਾਹੀਦਾ ਹੈ ਅਤੇ ਛੇਤੀ ਹੀ ਅੱਗੇ ਵੱਧ ਜਾਣਾ ਚਾਹੀਦਾ ਹੈ।

ਅਟਲਾਂਟਾ ਦੇ ਮਨੋਵਿਗਿਆਨੀ ਡਾ. ਲੋਰੀ ਵ੍ਹਾਟਲੇ ਕਹਿੰਦੀ ਹੈ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਅਜੇ ਆਪਣੀਆਂ ਭਾਵਨਾਵਾਂ ਦੇ ਬਾਰੇ ਵਿਚ ਗੱਲ ਕਰੀਏ। ਸਾਨੂੰ ਪਤਾ ਹੈ ਕਿ ਇਹ ਸਮਾਂ ਵੀ ਪਾਰ ਹੋ ਜਾਵੇਗਾ। ਸਾਨੂੰ ਨਿਯਮਿਤ ਹੋਣਾ ਚਾਹੀਦਾ ਹੈ ਸਾਨੂੰ ਉਹ ਕੰਮ ਕਰਨਾ ਚਾਹੀਦਾ ਹੈ ਜਿਸ ਨੂੰ ਕਰਨ ਵਿਚ ਸਾਨੂੰ ਆਨੰਦ ਮਿਲਦਾ ਹੈ। ਡਾ. ਲੋਰੀ ਮੁਤਾਬਕ ਸਿਹਤਮੰਦ ਰਹਿਣ ਲਈ ਕਸਰਤ ਕਰਨੀ, ਧਿਆਨ ਲਗਾਉਣ, ਸਿਹਤਮੰਦ ਭੋਜਨ ਕਰਨ। ਨੀਂਦ ਲੈਣ ਅਤੇ ਭਰਪੂਰ ਮਾਤਰਾ ਵਿਚ ਪਾਣੀ ਪੀਣ, ਉਹ ਕਹਿੰਦੀ ਹੈ ਇਹ ਉਹ ਚੀਜਾਂ ਹਨ ਜਿਨ੍ਹਾਂ 'ਤੇ ਅਸੀਂ ਕੰਟਰੋਲ ਕਰ ਸਕਦੇ ਹਾਂ।

ਕੋਲੰਬੀਆ ਯੂਨੀਵਰਸਿਟੀ ਵਿਚ ਇਮਿਊਨੋਲਾਜੀ ਦੇ ਪ੍ਰੋਫੈਸਰ ਡਾ. ਵਿੰਸੈਂਟ ਰਕਾਨਿਏਲੋ ਕੁਝ ਸਾਵਧਾਨੀਆਂ ਦੀ ਗੱਲ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੱਥ ਧੋਣਾ, ਚਿਹਰੇ ਨੂੰ ਛੂਹਣਾ ਅਤੇ ਸਰੀਰਕ ਦੂਰੀ ਦਾ ਅਜੇ ਜ਼ਿਆਦਾ ਮਹੱਤਵ ਹੈ। ਦਰਵਾਜ਼ੇ ਦੀ ਕੁੰਡੀ ਵਰਗੀਆਂ ਚੀਜਾਂ ਨੂੰ ਛੂਹਣ ਤੋਂ ਬਾਅਦ ਹੱਥ ਧੋਣਾ ਜ਼ਰੂਰੀ ਹੈ। ਕੋਲੰਬੀਆ ਯੂਨੀਵਰਸਿਟੀ ਵਿਚ ਮੈਡੀਕਲ ਸੈਂਟਰ ਵਿਚ ਮਹਾਂਮਾਰੀ ਵਿਗਿਆਨ ਦੇ ਪ੍ਰੋਫੈਸਰ ਡਾ. ਸਟੇਫਨ ਮੋਰਸ ਕਹਿੰਦੇ ਹਨ ਕਿ ਫੋਨ ਨੂੰ ਡਿਸਇਨਫੈਕਟ ਵਾਈਪਸ ਨਾਲ ਸਾਫ ਕਰਨਾ ਵੀ ਚੰਗਾ ਆਈਡੀਆ ਹੈ। ਮਾਹਰਾਂ ਦੀ ਰਾਏ ਹੈ ਕਿ ਪਾਰਸਲ ਅਤੇ ਰਾਸ਼ਨ ਦੀ ਪੈਕਿੰਗ ਨੂੰ ਖੋਲ੍ਹਣ ਤੋਂ ਬਾਅਦ ਹੱਥ ਧੋਣਾ ਜ਼ਰੂਰੀ ਹੈ ਅਤੇ ਬਾਹਰੀ ਪੈਕਿੰਗ ਨੂੰ ਸੁੱਟ ਦੇਣਾ ਚਾਹੀਦਾ ਹੈ। 


Sunny Mehra

Content Editor

Related News