ਅਜਬ-ਗਜ਼ਬ : ਬੈਠੇ-ਬੈਠੇ, ਗੱਲਾਂ ਕਰਦੇ, ਤੁਰਦੇ-ਫਿਰਦੇ ਸੜਕ ’ਤੇ ਹੀ ਸੌਂ ਜਾਂਦੇ ਹਨ ਇਸ ਪਿੰਡ ਦੇ ਲੋਕ

Friday, Mar 17, 2023 - 10:17 PM (IST)

ਅਜਬ-ਗਜ਼ਬ : ਬੈਠੇ-ਬੈਠੇ, ਗੱਲਾਂ ਕਰਦੇ, ਤੁਰਦੇ-ਫਿਰਦੇ ਸੜਕ ’ਤੇ ਹੀ ਸੌਂ ਜਾਂਦੇ ਹਨ ਇਸ ਪਿੰਡ ਦੇ ਲੋਕ

ਕਜ਼ਾਕਿਸਤਾਨ (ਇੰਟ.) : ਭਾਰਤ 'ਚ ਲੋਕ ਅਕਸਰ ਨੀਂਦ ਨਾ ਆਉਣ ਦੀ ਸ਼ਿਕਾਇਤ ਕਰਦੇ ਹਨ ਅਤੇ ਨੀਂਦ ਲਈ ਕਈ ਤਰ੍ਹਾਂ ਦੀਆਂ ਗੋਲੀਆਂ ਦਾ ਸਹਾਰਾ ਲੈਂਦੇ ਹਨ। ਸਿਹਤਮੰਦ ਰਹਿਣ ਲਈ 8 ਘੰਟੇ ਦੀ ਨੀਂਦ ਜ਼ਰੂਰੀ ਹੁੰਦੀ ਹੈ। ਅਸੀਂ ਤੁਹਾਨੂੰ ਇਕ ਅਜਿਹੇ ਅਨੋਖੇ ਪਿੰਡ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਲੋਕ ਬੈਠੇ-ਬੈਠੇ, ਗੱਲਾਂ ਕਰਦੇ ਤੇ ਤੁਰਦੇ-ਫਿਰਦੇ ਹੀ ਸੌਂ ਜਾਂਦੇ ਹਨ। ਇਹ ਲੋਕ ਕਈ ਦਿਨਾਂ ਤੱਕ ਗੂੜ੍ਹੀ ਨੀਂਦ 'ਚ ਸੁੱਤੇ ਰਹਿੰਦੇ ਹਨ। ਇਹ ਅਨੋਖਾ ਪਿੰਡ ਕਜ਼ਾਕਿਸਤਾਨ 'ਚ ਹੈ ਤੇ ਇਸ ਦਾ ਨਾਂ ਕਲਾਚੀ ਹੈ। ਇੱਥੋਂ ਦੇ ਲੋਕ ਇੰਨਾ ਸੌਂਦੇ ਹਨ, ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ।

ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

PunjabKesari

ਸਵਾਲ ਇਹ ਹੈ ਕਿ ਇਸ ਪਿੰਡ ਵਿੱਚ ਅਜਿਹਾ ਕੀ ਹੈ ਕਿ ਲੋਕਾਂ ਨੂੰ ਇੰਨੀ ਨੀਂਦ ਆਉਂਦੀ ਹੈ ਕਿ ਉਹ ਪੈਦਲ ਚੱਲਦੇ ਵੀ ਸੌਂ ਜਾਂਦੇ ਹਨ। ਦਰਅਸਲ, ਇਸ ਦੇ ਪਿੱਛੇ ਇਕ ਖਾਸ ਕਿਸਮ ਦੀ ਬੀਮਾਰੀ (Disorder) ਹੈ, ਜਿਸ ਕਾਰਨ ਇਹ ਪੂਰਾ ਪਿੰਡ ਪ੍ਰੇਸ਼ਾਨ ਹੈ। ਅਜਿਹੇ 'ਚ ਜਾਣਦੇ ਹਾਂ ਕਿ ਜ਼ਿਆਦਾ ਨੀਂਦ ਆਉਣ ਨਾਲ ਕੀ ਵਿਗਾੜ ਪੈਦਾ ਹੁੰਦਾ ਹੈ ਅਤੇ ਸਿਰਫ ਇਸ ਪਿੰਡ ਦੇ ਲੋਕ ਹੀ ਇਸ ਬੀਮਾਰੀ ਤੋਂ ਪ੍ਰੇਸ਼ਾਨ ਕਿਉਂ ਹਨ।

ਇਹ ਵੀ ਪੜ੍ਹੋ : Nepal: ਰਾਮ ਸਹਾਏ ਯਾਦਵ ਬਣੇ ਨੇਪਾਲ ਦੇ ਨਵੇਂ ਉਪ ਰਾਸ਼ਟਰਪਤੀ, ਵੋਟਾਂ ਦੇ ਵੱਡੇ ਫਰਕ ਨਾਲ ਦਰਜ ਕੀਤੀ ਜਿੱਤ

ਦੱਸ ਦੇਈਏ ਕਿ ਉੱਤਰੀ ਕਜ਼ਾਕਿਸਤਾਨ 'ਚ ਵਸੇ ਇਸ ਪਿੰਡ ਦੇ ਲੋਕ ਰਹੱਸਮਈ ਤਰੀਕੇ ਨਾਲ ਸੌਣ ਦੀ ਇਕ ਬੀਮਾਰੀ ਤੋਂ ਪੀੜਤ ਹਨ। ਸਾਲ 2010 ਵਿੱਚ ਕੁਝ ਬੱਚੇ ਅਚਾਨਕ ਸਕੂਲ 'ਚ ਡਿੱਗ ਕੇ ਸੌਂ ਗਏ। ਇਸ ਤੋਂ ਬਾਅਦ ਇਸ ਬੀਮਾਰੀ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਵਧਣ ਲੱਗੀ। ਹੁਣ ਵਿਗਿਆਨੀ ਇਸ ਪਿੰਡ ’ਤੇ ਖੋਜ ਕਰ ਰਹੇ ਹਨ। ਹਾਲਾਂਕਿ ਡਾਕਟਰ ਅਤੇ ਵਿਗਿਆਨੀ ਵੀ ਇਸ ਬੀਮਾਰੀ ਦਾ ਪਤਾ ਨਹੀਂ ਲਗਾ ਸਕੇ ਕਿ ਆਖਿਰ ਲੋਕ ਇੰਨੇ ਦਿਨਾਂ ਤੱਕ ਕਿਵੇਂ ਸੁੱਤੇ ਰਹਿੰਦੇ ਹਨ। ਹਾਲਾਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹਾ ਇੱਥੋਂ ਦੇ ਦੂਸ਼ਿਤ ਪਾਣੀ ਕਾਰਨ ਹੋ ਰਿਹਾ ਹੈ। ਰਹੱਸਮਈ ਤਰੀਕੇ ਨਾਲ ਸੌਣ ਕਾਰਨ ਇਸ ਪਿੰਡ ਨੂੰ ਹੁਣ ‘ਸਲੀਪੀ ਹੋਲੋ’ (Sleepy Hollow) ਵੀ ਕਿਹਾ ਜਾਣ ਲੱਗਾ ਹੈ।

PunjabKesari

ਇਹ ਵੀ ਪੜ੍ਹੋ : CCI ਨੇ ਗੂਗਲ 'ਤੇ ਯੂਜ਼ਰਸ ਦੇ ਡਾਟਾ 'ਤੇ ਏਕਾਧਿਕਾਰ ਦਾ ਲਗਾਇਆ ਦੋਸ਼, ਕਿਹਾ- ਕਮਾ ਰਿਹਾ ਮੋਟਾ ਪੈਸਾ

ਇਸ ਪਿੰਡ ਦੀ ਆਬਾਦੀ ਲਗਭਗ 600 ਹੈ ਅਤੇ ਇਸ ਦੇ ਕਰੀਬ 14 ਫ਼ੀਸਦੀ ਲੋਕ ਇਸ ਬੀਮਾਰੀ ਤੋਂ ਪੀੜਤ ਹਨ। ਇਸ ਪਿੰਡ ਦੇ ਲੋਕਾਂ ਦੀ ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਨੂੰ ਵੀ ਇਹ ਬੀਮਾਰੀ ਹੈ, ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਸੌਂ ਗਏ ਹਨ। ਮਤਲਬ ਇਹ ਕਿ ਇੱਥੋਂ ਦੇ ਲੋਕ ਕਿਤੇ ਵੀ ਸੁੱਤੇ ਹੋਏ ਮਿਲ ਜਾਣਗੇ, ਮਾਰਕੀਟ, ਸਕੂਲ ਜਾਂ ਸੜਕ ’ਤੇ, ਕਿਤੇ ਵੀ। ਉਨ੍ਹਾਂ ਤੋਂ ਬਾਅਦ ਉਹ ਕਈ ਦਿਨਾਂ ਤੱਕ ਸੁੱਤੇ ਰਹਿੰਦੇ ਹਨ।

ਇਹ ਵੀ ਪੜ੍ਹੋ : ਅਫਰੀਕੀ ਦੇਸ਼ ਮਲਾਵੀ 'ਚ ਤੂਫਾਨ ਫ੍ਰੈਡੀ ਨੇ 300 ਤੋਂ ਵੱਧ ਲੋਕਾਂ ਦੀ ਲਈ ਜਾਨ, ਹੁਣ ਮੰਡਰਾ ਰਿਹਾ ਹੜ੍ਹ ਦਾ ਖ਼ਤਰਾ

PunjabKesari

ਦੱਸ ਦੇਈਏ ਕਿ ਕਜ਼ਾਕਿਸਤਾਨ ਦੇ ਇਸ ਪਿੰਡ ਕੋਲ ਕਦੇ ਯੂਰੇਨੀਅਮ ਦੀ ਖਾਨ ਹੋਇਆ ਕਰਦੀ ਸੀ, ਜੋ ਹੁਣ ਬੰਦ ਹੋ ਚੁੱਕੀ ਹੈ। ਇਸ ਖਾਨ 'ਚੋਂ ਜ਼ਹਿਰੀਲਾ ਰੇਡੀਏਸ਼ਨ ਹੁੰਦਾ ਰਹਿੰਦਾ ਸੀ। ਰਿਪੋਰਟ ਮੁਤਾਬਕ ਇਸ ਖਾਨ ਕਾਰਨ ਹੀ ਲੋਕਾਂ ਨੂੰ ਅਜਿਹੀ ਅਜੀਬ ਬੀਮਾਰੀ ਨੇ ਜਕੜ ਲਿਆ ਹੈ। ਹਾਲਾਂਕਿ ਹੁਣ ਇਸ ਪਿੰਡ ਵਿੱਚ ਰੇਡੀਏਸ਼ਨ ਦੀ ਕੋਈ ਖਾਸ ਮਾਤਰਾ ਨਹੀਂ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News