ਸ਼ਾਨਦਾਰ ਨਜ਼ਾਰਾ, ਕਜ਼ਾਕਿਸਤਾਨ ''ਚ ਬਣਿਆ ''ਆਈਸ ਵੋਲਕੈਨੋ'' (ਤਸਵੀਰਾਂ ਤੇ ਵੀਡੀਓ)
Wednesday, Feb 10, 2021 - 06:22 PM (IST)
ਅਲਮਾਟੀ (ਬਿਊਰੋ): ਕੁਦਰਤ ਦੇ ਰਹੱਸ ਅੱਜ ਵੀ ਮਨੁੱਖ ਨੂੰ ਸੋਚਣ ਲਈ ਮਜਬੂਰ ਕਰ ਦਿੰਦੇ ਹਨ। ਅਜਿਹਾ ਹੀ ਕੁਦਰਤ ਦਾ ਸ਼ਾਨਦਾਰ ਨਜ਼ਾਰਾ ਕਜ਼ਾਕਿਸਤਾਨ ਵਿਚ ਦੇਖਣ ਨੂੰ ਮਿਲ ਰਿਹਾ ਹੈ। ਕਜ਼ਾਕਿਸਤਾਨ ਦੇ ਅਲਮਾਟੀ ਸੂਬੇ ਵਿਚ ਰਹੱਸਮਈ ਢੰਗ ਨਾਲ 45 ਫੁੱਟ ਉੱਚਾ ਬਰਫ ਦਾ ਜਵਾਲਾਮੁਖੀ ਉਭਰ ਆਇਆ ਹੈ। ਇਸ ਨੂੰ ਬਰਫ ਦਾ ਜਵਾਲਾਮੁਖੀ ਮਤਲਬ ਆਈਸ ਵੋਲਕੈਨੋ ਕਿਹਾ ਜਾ ਰਿਹਾ ਹੈ। ਕੇਗਨ ਅਤੇ ਸ਼ਰਗਾਨਕ ਦੇ ਪਿੰਡਾਂ ਵਿਚ ਬਰਫ ਨਾਲ ਢਕੇ ਮੈਦਾਨਾਂ ਵਿਚ ਉਭਰੇ ਇਸ ਪਹਾੜ ਤੋਂ ਲਗਾਤਾਰ ਪਾਣੀ ਨਿਕਲ ਰਿਹਾ ਹੈ ਜੋ ਬਰਫ ਵਿਚ ਤਬਦੀਲ ਹੋ ਰਿਹਾ ਹੈ। ਇਸ ਕਾਰਨ ਇਸ ਪਹਾੜ ਦੀ ਉੱਚਾਈ ਵੱਧ ਰਹੀ ਹੈ।
ਸੈਲਾਨੀਆਂ ਲਈ ਆਕਰਸ਼ਣ ਦਾ ਕੇਂਦਰ
ਨੂਰ ਸੁਲਤਾਨ (ਪੂਰਬ ਵਿਚ ਅਸਤਾਨਾ) ਤੋਂ 4 ਘੰਟੇ ਦੀ ਦੂਰੀ 'ਤੇ ਮੌਜੂਦ ਇਸ ਕੁਦਰਤੀ ਅਜੂਬੇ ਨੂੰ ਦੇਖਣ ਲਈ ਜੰਮਾ ਦੇਣ ਵਾਲੀ ਠੰਡ ਵਿਚ ਵੀ ਸੈਂਕੜੇ ਸੈਲਾਨੀ ਪਹੁੰਚ ਰਹੇ ਹਨ। ਬੀਤੇ ਸਾਲ ਅਮਰੀਕੀ ਲੇਕ ਮਿਸ਼ੀਗਨ ਵਿਚ ਵੀ ਅਜਿਹੀ ਹੀ ਆਕ੍ਰਿਤੀ ਉਭਰੀ ਸੀ ਪਰ ਉਹ ਇਨਸਾਨੀ ਕਦ ਜਿੰਨੀ ਸੀ। ਇਹ ਪਹਿਲਾ ਮੌਕਾ ਹੋ ਜਦੋਂ ਇਹ ਪਹਾੜ ਇੰਨੀ ਉੱਚਾਈ 'ਤੇ ਪਹੁੰਚਿਆ ਹੈ।
ਪੜ੍ਹੋ ਇਹ ਅਹਿਮ ਖਬਰ- ਭੂਟਾਨ 'ਚ ਉਸਾਰੀ ਅਧੀਨ ਡਿੱਗਾ ਪੁਲ, 3 ਭਾਰਤੀਆਂ ਦੀ ਮੌਤ
ਇੰਝ ਬਣਿਆ ਬਰਫ ਦਾ ਪਹਾੜ
ਬਰਫ ਦੇ ਜਵਾਲਾਮੁਖੀ ਬਰਫ ਦੀਆਂ ਚਟਾਨਾਂ ਦੇ ਕਿਨਾਰੇ ਜ਼ਮੀਨ ਵਿਚ ਹਲਚਲ ਕਾਰਨ ਬਣਦੇ ਹਨ। ਇਸ ਲਈ ਜਵਾਲਾਮੁਖੀ ਜਿਹੀਆਂ ਸਥਿਤੀਆਂ ਵੀ ਚਾਹੀਦੀਆਂ ਹਨ ਜਿਵੇਂ ਘੱਟ ਤਾਪਮਾਨ ਅਤੇ ਤਿੰਨ ਫੁੱਟ ਤੱਕ ਬਰਫ ਦਾ ਜੰਮਿਆ ਹੋਣਾ।
ਧਰਤੀ ਵਿਚ ਹਲਚਲ ਨਾਲ ਗਰਮ ਪਾਣੀ ਜਦੋਂ ਸਤਹਿ 'ਤੇ ਫੁਹਾਰੇ ਦੀ ਸ਼ਕਲ ਵਿਚ ਆਉਂਦਾ ਹੈ ਤਾਂ ਠੰਡੀ ਹਵਾ ਨਾਲ ਜੰਮ ਜਾਂਦਾ ਹੈ। ਲਾਵਾ ਨਿਕਲਣ ਜਿਹੀ ਪ੍ਰਕਿਰਿਆ ਜਾਰੀ ਰਹਿਣ, ਬਰਫ ਵਿਚ ਬਦਲ ਕੇ ਆਲੇ-ਦੁਆਲੇ ਜਮਾਂ ਹੋਣ ਨਾਲ ਇਹ ਜਵਾਲਾਮੁਖੀ ਬਣਿਆ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।