ਕਸ਼ਮੀਰ 'ਚ ਅੱਤਵਾਦੀਆਂ ਦੇ ਲੱਕ ਤੋੜਨ 'ਤੇ ਬੌਖਲਾਇਆ ਹਾਫਿਜ਼, ਜੰਗ ਦੀ ਦਿੱਤੀ ਧਮਕੀ

04/03/2018 1:08:05 PM

ਇਸਲਾਮਾਬਾਦ— ਜੰਮੂ ਕਸ਼ਮੀਰ 'ਚ ਅੱਤਵਾਦੀਆਂ ਦੇ ਖਿਲਾਫ ਸਭ ਤੋਂ ਵੱਡੀ ਜਵਾਬੀ ਕਾਰਵਾਈ ਤੋਂ ਬਾਅਦ ਪਾਕਿਸਤਾਨ 'ਚ ਬੈਠਾ ਉਨ੍ਹਾਂ ਦਾ ਆਕਾ ਹਾਫਿਜ਼ ਸ਼ਈਦ ਬੌਖਲਾ ਗਿਆ ਹੈ। ਉਸ ਨੇ ਸ਼ੋਪੀਆ 'ਚ ਫੌਜ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਆਪਣੇ ਚੇਲਿਆਂ ਦੀ ਮੌਤ ਦਾ ਬਲਦਾ ਲੈਣ ਦੀ ਧਮਕੀ ਦਿੱਤੀ ਹੈ। ਇੰਨਾਂ ਹੀ ਨਹੀਂ ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਹਾਫਿਜ਼ ਨੇ ਪਾਕਿਸਤਾਨ ਨੂੰ ਭਾਰਤ ਦੇ ਖਿਲਾਫ ਜੰਗ ਛੇੜਨ ਦਾ ਵੀ ਸੱਦਾ ਦਿੱਤਾ ਹੈ।
ਐਤਵਾਰ ਨੂੰ ਦੱਖਣੀ ਕਸ਼ਮੀਰ ਦੇ ਸ਼ੋਪੀਆ 'ਚ ਫੌਜ ਨੇ ਪਿਛਲੇ ਇਕ ਦਹਾਕੇ ਦੇ ਸਭ ਤੋਂ ਵੱਡੇ ਐਨਕਾਊਂਟਰ ਨੂੰ ਅੰਜਾਮ ਦਿੱਤਾ, ਜਿਸ 'ਚ 12 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ। ਅੱਤਵਾਦੀਆਂ ਖਿਲਾਫ ਫੌਜ ਦੀ ਇਸ ਵੱਡੀ ਕਾਰਵਾਈ ਤੋਂ ਬਾਅਦ ਦੱਖਣੀ ਕਸ਼ਮੀਰ 'ਚ ਹਾਲਾਤ ਤਣਾਅਪੂਰਨ ਹਨ ਤੇ ਵੱਖਵਾਦੀ ਨੇਤਾਵਾਂ ਨੇ ਬੰਦ ਦਾ ਸੱਦਾ ਦਿੱਤਾ। ਵੱਖਵਾਦੀ ਨੇਤਾਵਾਂ ਵਲੋਂ ਫੌਜ ਦੀ ਇਸ ਕਾਰਵਾਈ ਦਾ ਪੂਰਾ ਵਿਰੋਧ ਕੀਤਾ ਜਾ ਰਿਹਾ ਹੈ।
ਹੁਣ ਪਾਕਿਸਤਾਨ 'ਚ ਬੈਠਾ ਲਸ਼ਕਰ-ਏ-ਤੋਇਬਾ ਚੀਫ ਹਾਫਿਜ਼ ਸਈਦ ਫੌਜ ਦੀ ਇਸ ਵੱਡੀ ਕਾਰਵਾਈ 'ਤੇ ਬੌਖਲਾ ਗਿਆ ਹੈ। ਅਸਲ 'ਚ ਫੌਜ ਦੇ ਆਲ-ਆਊਟ ਆਪ੍ਰੇਸ਼ਨ ਦੇ ਤਹਿਤ ਲਗਾਤਾਰ ਅੱਤਵਾਦੀਆਂ ਦਾ ਸਫਾਇਆ ਕੀਤਾ ਜਾ ਰਿਹਾ ਹੈ। ਇਸੇ ਸਾਲ ਪਹਿਲੇ ਤਿੰਨ ਮਹੀਨਿਆਂ 'ਚ ਫੌਜ ਨੂੰ 52 ਅੱਤਵਾਦੀਆਂ ਨੂੰ ਢੇਰ ਕਰਨ 'ਚ ਸਫਲਤਾ ਹਾਸਲ ਹੋਈ ਹੈ। ਦੂਜੇ ਪਾਸੇ ਸ਼ੋਪੀਆ 'ਚ ਮਾਰੇ ਗਏ ਅੱਤਵਾਦੀ ਲਸ਼ਕਰ ਨਾਲ ਹੀ ਸਬੰਧਤ ਸਨ ਤੇ ਇਸ ਸਭ ਤੋਂ ਬਾਅਦ ਲਸ਼ਕਰ ਚੀਫ ਹਾਫਿਜ਼ ਸਈਦ ਭਾਰਤ ਨੂੰ ਬਦਲਾ ਲੈਣ ਤੇ ਜੰਗ ਦੀ ਧਮਕੀ ਦਿੱਤੀ।
ਹਾਲਾਂਕਿ ਅਜਿਹਾ ਪਹਿਲੀ ਵਾਰ ਨਹੀਂ ਹੈ। ਕਸ਼ਮੀਰ 'ਚ ਅੱਤਵਾਦੀਆਂ 'ਤੇ ਫੌਜ ਨੇ ਜਦੋਂ ਵੀ ਕਾਰਵਾਈ ਕੀਤੀ ਹੈ, ਹਾਫਿਜ਼ ਦੀ ਬੌਖਲਾਹਟ ਸਾਹਮਣੇ ਆਉਂਦੀ ਰਹੀ ਹੈ। ਬੁਰਹਾਨ ਬਾਨੀ ਦੇ ਮਾਰੇ ਜਾਣ ਤੋਂ ਬਾਅਦ ਵੀ ਪਾਕਿਸਤਾਨ 'ਚ ਬੈਠੇ ਅੱਤਵਾਦ ਦੇ ਆਕਾਵਾਂ ਨੇ ਭਾਰਤ ਦੇ ਖਿਲਾਫ ਜ਼ਹਿਰ ਉਗਲਿਆ ਸੀ। ਹੁਣ ਇਕ ਵਾਰ ਫਿਰ ਸ਼ੋਪੀਆ ਦੇ ਐਨਕਾਊਂਟਰ ਤੋਂ ਬਾਅਦ ਅਜਿਹੇ ਹੀ ਬਿਆਨ ਸਾਹਮਣੇ ਆ ਰਹੇ ਹਨ।


Related News