ਭਾਰਤ ਤੇ ਪਾਕਿ ਗੱਲਬਾਤ ਰਾਹੀਂ ਹੱਲ ਕਰਨ ਕਸ਼ਮੀਰ ਮੁੱਦਾ

07/14/2017 7:49:42 PM

ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਐਂਤੋਨੀਓ ਗੁਟਾਰੇਸ ਨੇ ਭਾਰਤ ਅਤੇ ਪਾਕਿਸਤਾਨ ਨਾਲ ਗੱਲਬਾਤ ਰਾਹੀਂ ਕਸ਼ਮੀਰ ਮੁੱਦੇ ਦਾ ਸ਼ਾਂਤੀਪੂਰਨ ਹੱਲ ਕਢਣ ਦੀ ਲੋੜ ਨੂੰ ਦੁਹਰਾਇਆ ਹੈ। ਸੰਯੁਕਤ ਰਾਸ਼ਟਰ ਮੁਖੀ ਦੇ ਤਰਜਮਾਨ ਸਟੀਫਨ ਦੁਜਾਰਿਕ ਦਾ ਇਹ ਬਿਆਨ ਇਹ ਪੁੱਛੇ ਜਾਣ ਤੋਂ ਬਾਅਦ ਆਇਆ ਹੈ ਕਿ ਕੀ ਸੰਯੁਕਤ ਰਾਸ਼ਟਰ ਮੁਖੀ ਖੇਤਰ ਦੀ ਸਥਿਤੀ 'ਤੇ ਧਿਆਨ ਦੇ ਰਹੇ ਹਨ ਜਾਂ ਅਸੀਂ ਇਸ ਗੱਲ ਦੀ ਉਡੀਕ ਕਰ ਰਹੇ ਹਾਂ ਕਿ ਕੋਈ ਵੱਡਾ ਹਾਦਸਾ ਹੋਣ 'ਤੇ ਗੁਟਾਰੇਸ ਕੋਈ ਕਦਮ ਚੁੱਕਣਗੇ। ਬੁਲਾਰੇ ਨੇ ਵੀਰਵਾਰ ਨੂੰ ਪ੍ਰੈਸ 'ਚ ਕਿਹਾ ਕਿ ਅਸੀਂ ਦੋਵੇਂ ਧਿਰਾਂ ਨਾਲ ਗੱਲਬਾਤ ਅਤੇ ਸਹਿਯੋਗ ਰਾਹੀਂ ਸ਼ਾਂਤੀਪੂਰਨ ਹਲ ਕੱਢਣ ਦੀ ਲੋੜ ਨੂੰ ਦੁਹਰਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਧਿਆਨ ਦੇਣ ਦੇ ਮਾਮਲੇ 'ਚ ਮੈਨੂੰ ਲੱਗਦਾ ਹੈ ਕਿ ਜਨਰਲ ਸਕੱਤਰ ਨੇ ਪ੍ਰੈਸ ਕਾਨਫਰੰਸ 'ਚ ਇਸ ਪ੍ਰਸ਼ਨ ਦਾ ਜਵਾਬ ਆਪਣੇ ਸ਼ਬਦਾਂ 'ਚ ਦੇ ਦਿੱਤਾ ਹੈ। ਦੁਜਾਰਿਕ ਗੁਟਾਰੇਸ ਦੇ ਦਫਤਰ 'ਚ ਪਹਿਲਾਂ ਪ੍ਰੈੱਸ ਕਾਨਫਰੰਸ ਦਾ ਹਵਾਲਾ ਦੇ ਰਹੇ ਸਨ, ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਕਸ਼ਮੀਰ ਮੁੱਦੇ ਨੂੰ ਹੱਲ ਕਰਨ ਲਈ ਭਾਰਤ ਅਤੇ ਪਾਕਿਸਤਾਨ ਵਿਚਾਲੇ ਗੱਲਬਾਤ ਦੀ ਕੋਸ਼ਿਸ਼ ਕਰ ਰਹੇ ਹਨ। ਉਸ ਵੇਲੇ ਸੰਯੁਕਤ ਰਾਸ਼ਟਰ ਮੁਖੀ ਨੇ ਕਿਹਾ ਸੀ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਮੈਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਤਿੰਨ ਵਾਰ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਦੋ ਵਾਰ ਮੁਲਾਕਾਤ ਕਿਉਂ ਕੀਤੀ ਸੀ।


Related News