ਅਮਰੀਕਾ ''ਚ ਇਕ ਭਾਰਤੀ ਨੇ ਬਣਾਇਆ ਵਿਲੱਖਣ ''ਕਮਰਾ'', ਭਾਵਨਾਵਾਂ ''ਤੇ ਕਾਬੂ ਪਾਉਣ ''ਚ ਕਰੇਗਾ ਮਦਦ

11/17/2020 2:46:51 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਇਕ ਭਾਰਤੀ ਨੇ ਅਜਿਹਾ ਵਿਲੱਖਣ ਕਮਰਾ (ਚੈਂਬਰ) ਤਿਆਰ ਕੀਤਾ ਹੈ, ਜਿਸ ਦੀ ਵਰਤੋਂ ਲੋਕ ਜਨਤਕ ਸਥਾਨਾਂ 'ਤੇ ਬਹੁਤ ਜ਼ਿਆਦਾ ਘਬਰਾਹਟ ਮਹਿਸੂਸ ਹੋਣ 'ਤੇ ਆਪਣੀਆਂ ਭਾਵਨਾਵਾਂ 'ਤੇ ਕਾਬੂ ਪਾਉਣ ਲਈ ਕਰ ਸਕਦੇ ਹਨ। ਸੋਮਵਾਰ ਨੂੰ ਜਾਰੀ ਇਕ ਬਿਆਨ ਦੇ ਮੁਤਾਬਕ, ਨਿਊਯਾਰਕ ਸਥਿਤ 'ਪ੍ਰੈਟ ਇੰਸਟੀਚਿਊਟ' ਤੋਂ ਇੰਡਸਟ੍ਰੀਅਲ ਡਿਜ਼ਾਈਨ ਵਿਚ ਮਾਸਟਰ ਦੀ ਡਿਗਰੀ ਹਾਸਲ ਕਰ ਚੁੱਕੇ ਕਾਰਤੀਕੇਯ ਮਿੱਤਲ (32) ਨੇ 'ਪੋਸਟ ਟ੍ਰਾਮੈਟਿਕ ਸਟ੍ਰੈਸ ਡਿਸਆਰਡਰ' (ਪੀ.ਟੀ.ਐੱਸ.ਡੀ. ਮਤਲਬ ਕਿਸੇ ਦੁਖਦਾਈ ਘਟਨਾ ਤੋਂ ਬਾਅਦ ਤਣਾਅ ਦੇ ਕਾਰਨ ਪੈਣ ਵਾਲੇ ਮਾਨਸਿਕ ਵਿਕਾਰ) ਨਾਲ ਨਜਿੱਠਣ ਵਿਚ ਮਦਦ ਕਰਨ ਦੇ ਲਈ ਇਹ ਕਮਰਾ ਤਿਆਰ ਕੀਤਾ ਹੈ। ਇਸ ਵਿਕਾਰ ਦੇ ਕਾਰਨ ਵਿਅਕਤੀ ਦੇ ਸਮਾਜਿਕ ਜੀਵਨ ਵਿਚ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਅਤੇ ਉਸ ਨੂੰ ਰੋਜ਼ਾਨਾ ਦੇ ਕੰਮ ਕਰਨ ਵਿਚ ਵੀ ਮੁਸ਼ਕਲ ਹੋ ਸਕਦੀ ਹੈ। 

ਬਿਆਨ ਦੇ ਮੁਤਾਬਕ, ਮਿੱਤਲ ਨੇ ਡਿਜ਼ਾਈਨ ਅਤੇ ਇੰਜੀਨੀਅਰਿੰਗ ਵਿਚ ਆਪਣੇ ਗਿਆਨ ਅਤੇ ਮਨੋਵਿਗਿਆਨ ਦੇ ਖੇਤਰ ਵਿਚ ਆਪਣੀ ਖੋਜ ਦੀ ਮਦਦ ਨਾਲ 'ਰੀਬੂਟ' ਨਾਮ ਦਾ ਇਹ ਕਮਰਾ ਬਣਾਇਆ ਹੈ, ਜਿਸ ਨੂੰ ਯੂਨੀਵਰਸਿਟੀ ਕੰਪਲੈਕਸਾਂ, ਹਵਾਈ ਅੱਡਿਆਂ, ਮਾਲ ਅਤੇ ਭੀੜ ਵਾਲੀਆਂ ਹੋਰ ਥਾਵਾਂ 'ਤੇ ਲਗਾਇਆ ਜਾ ਸਕਦਾ ਹੈ। ਇਹ ਕਮਰਾ ਸੰਵੇਦਨਾਤਮਕ ਉਤੇਜਨਾ ਨੂੰ ਕੰਟਰੋਲ ਕਰਦ ਹੈ ਅਤੇ ਅਜਿਹਾ ਮਾਹੌਲ ਮੁਹੱਈਆ ਕਰਾਉਂਦਾ ਹੈ ਜਿਸ ਵਿਚ ਵਿਅਕਤੀ ਬਿਨਾਂ ਕਿਸੇ ਰੁਕਾਵਟ ਦੇ ਆਪਣੀਆਂ ਭਾਵਨਾਵਾਂ 'ਤੇ ਕਾਬੂ ਪਾ ਸਕਦਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਕਮਰਾ ਵਿਅਕਤੀ ਨੂੰ ਅਜਿਹਾ ਸਥਾਨ ਮੁਹੱਈਆ ਕਰਾਉਂਦਾ ਹੈ ਜਿੱਥੇ ਉਹ ਲੋੜ ਪੈਣ 'ਤੇ ਆਪਣੇ ਡਾਕਟਰ ਦੀ ਸਲਾਹ ਦੇ ਮੁਤਾਬਕ ਉਪਚਾਰੀ ਵਿਧੀਆਂ ਦੀ ਵਰਤੋਂ ਕਰ ਸਕਦਾ ਹੈ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਤਿੰਨ ਮਹੀਨੇ ਦੀ ਬੱਚੀ ਦੀ ਮੌਤ ਦੇ ਸਿਲਸਿਲੇ 'ਚ ਸ਼ਖਸ ਗ੍ਰਿਫ਼ਤਾਰ 

ਕਾਰਤੀਕੇਯ ਨੇ ਰੀਬੂਟ ਦੇ ਲਈ ਆਪਣੀ ਖੋਜ ਦੇ ਤਹਿਤ ਨਿਊਯਾਰਕ ਵਿਚ ਪੀ.ਟੀ.ਐੱਸ.ਡੀ. ਸਹਾਇਤਾ ਸਮੂਹਾਂ ਨਾਲ ਮੁਲਾਕਾਤ ਕੀਤੀ ਅਤੇ ਮਨੋਵਿਗਿਆਨੀਆਂ ਨਾਲ ਵਿਚਾਰ ਵਟਾਂਦਰੇ ਕੀਤੇ। ਦਿੱਲੀ ਦੇ 'ਕਾਲਜ ਆਫ ਆਰਟ' ਦੇ ਸਾਬਕਾ ਵਿਦਿਆਰਥੀ ਕਾਰਤੀਕੇਯ ਨੇ ਪਾਇਆ ਕਿ ਕਿਸੇ ਤ੍ਰਾਸਦੀ ਘਟਨਾ ਦੇ ਬਾਅਦ ਜ਼ਿਆਦਾ ਘਬਰਾਹਟ ਦੀ ਸਮੱਸਿਆ ਨਾਲ ਪੀੜਤ ਲੋਕਾਂ ਨੂੰ ਕਿਸੇ ਵੀ ਸਮੇਂ, ਖਾਸ ਕਰਕੇ ਅਜਿਹੇ ਜਨਤਕ ਸਥਾਨਾਂ 'ਤੇ ਦੌਰਾ ਪੈ ਸਕਦਾ ਹੈ, ਜਿੱਥੇ ਉਹ ਆਪਣੇ ਡਾਕਟਰ ਨਾਲ ਤੁਰੰਤ ਸੰਪਰਕ ਨਹੀਂ ਕਰ ਸਕਦੇ ਹਨ। ਇਸੇ ਸਮੱਸਿਆ ਦੇ ਹੱਲ ਲਈ ਕਾਰਤੀਕੇਯ ਨੇ ਇਹ ਕਮਰਾ ਬਣਾਇਆ। ਬਿਆਨ ਵਿਚ ਕਿਹਾ ਗਿਆ ਹੈਕਿ ਇਸ ਕਮਰੇ ਦੀ ਚੌੜਾਈ 5 ਫੁੱਟ ਅਤੇ ਉੱਚਾਈ 7.5 ਫੁੱਟ ਹੈ। ਇਸ ਨੂੰ ਚਾਰ ਫੁੱਟ ਤੱਕ ਡੂੰਘਾ ਕੀਤਾ ਜਾ ਸਕਦਾ ਹੈ। ਲੋੜ ਮੁਤਾਬਕ ਇਸ ਨੂੰ ਛੋਟਾ ਜਾਂ ਵੱਡਾ ਕੀਤਾ ਜਾ ਸਕਦਾ ਹੈ। ਇਸ ਨੂੰ ਇੰਝ ਡਿਜ਼ਾਈਨ ਕੀਤਾ ਗਿਆ ਹੈ ਕਿ ਇਸ ਵਿਚੋਂ ਕੋਈ ਆਵਾਜ਼ ਬਾਹਰ ਨਹੀਂ ਜਾ ਸਕਦੀ।

ਪੜ੍ਹੋ ਇਹ ਅਹਿਮ ਖਬਰ- ਭਾਰਤੀ ਵਿਦਿਆਰਥੀਆਂ ਨੇ ਅਮਰੀਕੀ ਅਰਥਵਿਵਸਥਾ 'ਚ ਦਿੱਤਾ 7.6 ਅਰਬ ਡਾਲਰ ਦਾ ਯੋਗਦਾਨ


Vandana

Content Editor

Related News