ਪਾਕਿ ਦਾ ਕਰਾਚੀ ਸ਼ਹਿਰ ਬਣਿਆ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ

01/18/2021 9:32:07 PM

ਕਰਾਚੀ- ਪਾਕਿਸਤਾਨ ਦੇ ਕਰਾਚੀ ਸ਼ਹਿਰ ਨੂੰ ਐਤਵਾਰ ਨੂੰ ਇਕ ਵਾਰ ਫਿਰ ਤੋਂ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ’ਚ ਜਗ੍ਹਾ ਮਿਲੀ। ਇਸ ਸ਼ਹਿਰ ਦੀ ਹਵਾ ’ਚ ਖਤਰਨਾਕ ਕਣਾਂ ਦਾ ਪੱਧਰ 324 ਤੱਕ ਪਹੁੰਚ ਗਿਆ। ਏਅਰ ਕੁਆਲਿਟੀ ਇੰਡੈਕਸ ਦੀ ਰੀਡਿੰਗ ਦਾ ਹਵਾਲਾ ਦਿੰਦੇ ਹੋਏ ਏ. ਆਰ. ਵਾਈ. ਨਿਊਜ਼ ਨੇ ਦੱਸਿਆ ਕਿ ਲਾਹੌਰ ’ਚ ਪਾਰਟਿਕੁਲੇਟ ਮੈਟਰ ਦੀ ਹਵਾ ਪ੍ਰਦੂਸ਼ਣ 171, ਪੇਸ਼ਾਵਰ 414 ਅਤੇ ਇਸਲਾਮਾਬਾਦ 171 ਦਰਜ ਕੀਤਾ ਗਿਆ। ਕਰਾਚੀ ’ਚ ਹਵਾ ਪ੍ਰਦੂਸ਼ਣ ਖਤਰਨਾਕ ਪੱਧਰ ’ਤੇ ਪਹੁੰਚ ਗਿਆ ਹੈ। ਇਕ ਮਾਹਿਰ ਨੇ ਕਿਹਾ ਕਿ ਸਰਦੀਆਂ ’ਚ ਹਵਾ ਪ੍ਰਦੂਸ਼ਣ ’ਚ ਵਾਧਾ ਹੁੰਦਾ ਵੇਖਿਆ ਜਾਂਦਾ ਹੈ।
ਸ਼ਹਿਰਾਂ ’ਚ ਫੈਕਟਰੀਆਂ ਅਤੇ ਵਾਹਨਾਂ ’ਚੋਂ ਨਿਕਲਣ ਵਾਲਾ ਧੂੰਆਂ ਹਵਾ ਪ੍ਰਦੂਸ਼ਣ  ਦਾ ਮੁੱਖ ਕਾਰਨ ਹੈ। ਮਾਹਿਰਾਂ ਨੇ ਕਿਹਾ ਕਿ ਫੈਕਟਰੀਆਂ, ਕਚਰਾ, ਤੇਲ ਜਾਂ ਟਾਇਰਾਂ ’ਚੋਂ ਨਿਕਲਣ ਵਾਲਾ ਧੂੰਆਂ ਵਾਤਾਵਰਣ ਨੂੰ ਦੂਸ਼ਿਤ ਕਰਦਾ ਹੈ ਅਤੇ ਇਸਦਾ ਅਸਰ ਸਰਦੀਆਂ ਦੇ ਸ਼ੁਰੂਆਤ ’ਚ ਦਿਖਾਈ ਦਿੰਦਾ ਹੈ। ਮੌਸਮ ਦੇ ਆਖਰ ਤੱਕ ਬਣਿਆ ਰਹਿੰਦਾ ਹੈ।  

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News